ਸਿਰਫ 70000 ਹਜ਼ਾਰ 'ਚ ਘੁੰਮ ਸਕਦੇ ਹੋ ਇਹ ਦੇਸ਼

06/06/2018 2:12:54 PM

ਮੁੰਬਈ (ਬਿਊਰੋ)— ਘੁੰਮਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਚਾਹੇ ਉਹ ਬੱਚੇ ਹੋਣ ਜਾਂ ਬੁੱਢੇ। ਹਰ ਕੋਈ ਫੁਰਸਤ ਦੇ ਪਲਾਂ 'ਚ ਘਰ ਤੋਂ ਦੂਰ ਕਿਤੇ ਜਾਣਾ ਚਾਹੁੰਦੇ ਹਨ। ਜ਼ਿਆਦਾਤਰ ਲੋਕ ਵਿਦੇਸ਼ਾ 'ਚ ਜਾਣ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਦੂਜਿਆ ਦੇਸ਼ਾ 'ਚ ਜਾਣ ਨਾਲ ਬਹੁਤ ਖਰਚਾ ਹੋ ਜਾਵੇਗਾ ਪਰ ਅਜਿਹਾ ਕੁਝ ਵੀ ਨਹੀਂ ਹੈ। ਅੱਜ ਅਸੀਂ ਤੁਹਾਨੂੰ ਕੁਝ ਦੇਸ਼ਾ ਦੇ ਬਾਰੇ ਦੱਸਾਂਗੇ। ਜਿੱਥੇ ਜਾਣ ਲਈ ਤੁਹਾਨੂੰ ਜ਼ਿਆਦਾ ਪੈਸਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ। ਇਨ੍ਹਾਂ ਦੇਸ਼ਾ 'ਚ ਤੁਸੀਂ ਸਿਰਫ 70 ਹਜ਼ਾਰ ਰੁਪਏ 'ਚ ਘੁੰਮ ਸਕਦੇ ਹੋ ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇਸ਼ਾਂ ਬਾਰੇ।
1. ਸ਼੍ਰੀਲੰਕਾ

ਗਰਮੀਆਂ ਦੇ ਮੌਸਮ 'ਚ ਸ਼੍ਰੀਲੰਕਾ ਘੁੰਮਣ ਲਈ ਬਹੁਤ ਸ਼ਾਨਦਾਰ ਥਾਂ ਹੈ। ਇੱਥੇ ਬੀਚ, ਆਰਕੀਟੈਕਚਰ ਦਾ ਮਜ਼ਾ ਲੈ ਸਕਦੇ ਹੋ। ਸ਼੍ਰੀਲੰਕਾ 'ਚ 4 ਦਿਨ ਅਤੇ 5 ਰਾਤਾਂ ਰਹਿਣ ਦੇ ਸਿਰਫ 19448 ਰੁਪਏ ਖਰਚ ਕਰਨੇ ਪੈਣਗੇ। ਬਾਕੀ ਫਲਾਈਟ ਅਤੇ ਘੁੰਮਣ ਦਾ ਖਰਚਾ ਮਿਲਾਇਆ ਜਾਵੇ ਤਾਂ ਤੁਸੀਂ ਸਿਰਫ 70000 'ਚ 5 ਦਿਨ ਸ਼੍ਰੀਲੰਕਾ 'ਚ ਰਹਿ ਸਕਦੇ ਹੋ।
2. ਥਾਈਲੈਂਡ

ਪਾਣੀ ਦੇ ਵਿਚਕਾਰ ਵਸਿਆ ਥਾਈਲੈਂਡ ਭਾਰਤੀਆਂ ਦੀ ਮਨਪਸੰਦੀ ਥਾਂ ਹੈ। ਇੱਥੇ 4 ਦਿਨ ਰਹਿਣ ਲਈ 28500 ਰੁਪਏ ਖਰਚ ਕਰਨੇ ਪੈਣਗੇ।
3. ਭੂਟਾਨ

ਕੁਦਰਤੀ ਅਤੇ ਹਰੀਆਂ-ਭਰੀਆਂ ਵਾਦੀਆਂ 'ਚ ਘੁੰਮਣ ਵਾਲੇ ਲੋਕਾਂ ਲਈ ਭੂਟਾਨ ਸਭ ਤੋਂ ਚੰਗੀ ਹੈ। ਇੱਥੇ ਮੰਦਰ ਵੀ ਕਾਫੀ ਖੂਬਸੂਰਤ ਹਨ।
4. ਮਾਲਦੀਵ

ਅੱਜਕਲ ਲੋਕ ਵਿਆਹ ਤੋਂ ਬਾਅਦ ਘੁੰਮਣ ਲਈ ਮਾਲਦੀਵ ਦੀ ਸੈਰ ਕਰਨ ਲਈ ਜਾਂਦੇ ਹਨ। ਜੇਕਰ ਤੁਸੀਂ ਬੱਚਿਆਂ ਦੇ ਨਾਲ ਆਪਣੇ ਦੇਸ਼ ਤੋਂ ਬਾਹਰ ਕਿਤੇ ਸੈਰ ਕਰਨਾ ਚਾਹੁੰਦੇ ਹੋ ਤਾਂ ਮਾਲਦੀਵ ਜਾ ਸਕਦੇ ਹਨ। ਤੁਸੀਂ ਘੱਟ ਪੈਸਿਆਂ 'ਚ ਇੱਥੇ ਬੱਚਿਆਂ ਨਾਲ ਘੁੰਮਣ ਦਾ ਆਨੰਦ ਮਾਨ ਸਕਦੇ ਹੋ।