ਭਾਂਡਿਆਂ ਨੂੰ ਚਮਕਾਉਣ ਲਈ ਇੰਝ ਕਰੋ ਟਮਾਟਰ ਕੈਚਅਪ ਦਾ ਇਸਤੇਮਾਲ

10/28/2018 10:25:05 AM

ਜਲੰਧਰ— ਟਮਾਟਰ ਕੈਚਅਪ ਜੰਕ ਫੂਡ ਦਾ ਸੁਆਦ ਵਧਾਉਣ ਦੇ ਨਾਲ-ਨਾਲ ਭਾਂਡਿਆਂ ਨੂੰ ਚਮਕਾਉਣ ਦਾ ਵੀ ਕੰਮ ਕਰਦਾ ਹੈ। ਇਸ 'ਚ ਪਾਏ ਜਾਣ ਵਾਲੇ ਗੁਣ ਹਰ ਤਰ੍ਹਾਂ ਦੇ ਦਾਗ-ਧੱਬਿਆਂ ਨੂੰ ਦੂਰ ਕਰਦਾ ਹੈ। ਅੱਜ ਅਸੀਂ ਤੁਹਾਨੂੰ ਟਮਾਟਰ ਕੈਚਅੱਪ ਨਾਲ ਘਰ ਦੀ ਸਫਾਈ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ।
1. ਕਾਪਰ
ਕਾਪਰ ਦਾ ਸਾਮਾਨ ਬਹੁਤ ਜਲਦੀ ਕਾਲਾ ਪੈਣ ਲੱਗਦਾ ਹੈ। ਕਾਲੇ ਹੋਏ ਕਾਪਰ ਦੇ ਬਰਤਨਾਂ 'ਤੇ 20 ਮਿੰਟ ਲਈ ਟਮਾਟਰ ਕੈਚਅੱਪ ਲਗਾਓ। ਫਿਰ ਬਰਤਨਾਂ ਨੂੰ ਕਿਸੇ ਨਰਮ ਕੱਪੜੇ ਨਾਲ ਸਾਫ ਕਰ ਲਓ। ਅਜਿਹਾ ਕਰਨ ਨਾਲ ਭਾਂਡੇ ਸਾਫ ਹੋ ਜਾਣਗੇ।
2. ਚਾਂਦੀ
ਚਾਂਦੀ ਦੇ ਬਰਤਨਾਂ ਅਤੇ ਗਹਿਣਿਆਂ ਨੂੰ ਚਮਕਾਉਣ ਲਈ ਕੈਚਅੱਪ ਦਾ ਇਸਤੇਮਾਲ ਕਰੋ। ਗਹਿਣਿਆਂ 'ਤੇ 5 ਮਿੰਟ ਲਈ ਟਮਾਟਰ ਕੈਚਅਪ ਲਗਾਉਣ ਤੋਂ ਬਾਅਦ ਸੂਤੀ ਕੱਪੜੇ ਨਾਲ ਸਾਫ ਕਰੋ। ਫਿਰ ਗਹਿਣਿਆਂ ਨੂੰ ਗਰਮ ਪਾਣੀ 'ਚ ਰੱਖ ਦਿਓ ਅਤੇ ਟੂਥਬਰੱਸ਼ ਨਾਲ ਹੋਲੀ-ਹੋਲੀ ਸਾਫ ਕਰੋ।
3. ਜੰਗ ਤੋਂ ਛੁਟਕਾਰਾ
ਲੋਹੇ ਦੀਆਂ ਚੀਜ਼ਾਂ ਤੋਂ ਜੰਗ ਉਤਾਰਨ ਲਈ ਟਮਾਟਰ ਕੈਚਅਪ ਲਗਾ ਕੇ ਕੁਝ ਸਮੇਂ ਲਈ ਰੱਖ ਦਿਓ। ਫਿਰ ਕਿਸੇ ਬਰੱਸ਼ ਨਾਲ ਉਸ ਥਾਂ ਨੂੰ ਰਗੜੋ ਜਿੱਥੇ ਜੰਗ ਲੱਗਿਆ ਹੈ। ਕੁਝ ਹੀ ਸਮੇਂ 'ਚ ਜੰਗ ਸਾਫ ਹੋ ਜਾਵੇਗਾ।
4. ਪਿੱਤਲ ਦੀਆਂ ਚੀਜ਼ਾਂ
ਘਰ 'ਚ ਰੱਖੀਆਂ ਪਿੱਤਲ ਦੀਆਂ ਚੀਜ਼ਾਂ ਨੂੰ ਸਾਫ ਕਰਨ ਲਈ ਟਮਾਟਰ ਕੈਚਅਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।