ਬੱਚਿਆਂ ਲਈ ਬਣਾਓ ਟੇਸਟੀ ਟਮਾਟਰ ਸਬਜ਼ੀ

03/09/2018 4:49:21 PM

ਜਲੰਧਰ— ਅੱਜ ਅਸੀਂ ਤੁਹਾਨੂੰ ਬਹੁਤ ਹੀ ਸੁਆਦੀ ਅਤੇ ਲਜਵਾਬ ਟਮਾਟਰ ਸਬਜ਼ੀ ਦੀ ਰੈਸਿਪੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਦੇਖ ਦੇ ਹੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਦੇ ਮੂੰਹ 'ਚ ਪਾਣੀ ਆਉਣ ਲੱਗੇਗਾ। ਟਮਾਟਰ ਦੀ ਸਬਜ਼ੀ ਨੂੰ ਤੁਸੀਂ ਬਹੁਤ ਆਸਾਨੀ ਨਾਲ  ਘਰ 'ਚ ਬਣਾ ਸਕਦੇ ਹੋ।  ਆਓ ਜੀ ਜਾਣਦੇ ਹੈ ਟੇਸਟੀ ਟਮਾਟਰ ਸਬਜ਼ੀ ਬਣਾਉਣ ਦੀ ਵਿਧੀ। 
ਸਮੱਗਰੀ—
ਪੀਸਿਆ ਹੋਇਆ ਨਾਰੀਅਲ - 25 ਗ੍ਰਾਮ
ਮੂੰਗਫਲੀ - 40 ਗ੍ਰਾਮ
ਤੇਲ - 3 ਚੱਮਚ
ਸਰ੍ਹੋਂ ਦੇ ਬੀਜ - 1/2 ਚੱਮਚ
ਆਸਾਫੋਟੋਡਾ - 1/4 ਚੱਮਚ
ਹਰੀ ਮਿਰਚ - 1 ਚੱਮਚ
ਕਰੀ ਪੱਤੇ - 6
ਹਲਦੀ - 1/4 ਚੱਮਚ
ਟਮਾਟਰ - 500 ਗ੍ਰਾਮ
ਗੁੜ - 1,1/2 ਚੱਮਚ
ਨਮਕ - 1 ਚੱਮਚ
ਧਨੀਆ - ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਇਕ ਪੈਨ ਲਓ। ਉਸ ਵਿਚ 25 ਗ੍ਰਾਮ ਪੀਸਿਆ ਹੋਇਆ ਨਾਰੀਅਲ ਪਾ ਕੇ ਬਰਾਊਨ ਹੋਣ ਤੱਕ ਭੁੰਨਣ ਤੋਂ ਬਾਅਦ ਇਕ ਪਾਸੇ ਰੱਖੇ ਦਿਓ।
2. ਹੁਣ ਇਕ ਦੂਜੀ ਕੜ੍ਹਾਹੀ ਵਿਚ 40 ਗ੍ਰਾਮ ਮੂੰਗਫਲੀ ਨੂੰ ਬਰਾਊਨ ਹੋਣ ਤੱਕ ਭੁੰਨਦੇ ਰਹੋ।
3. ਇਸ ਤੋਂ ਬਾਅਦ ਮੂਗੰਫਲੀ ਨੂੰ ਮਿਕਸੀ 'ਚ ਪਾ ਕੇ ਪੀਸ ਲਓ ਅਤੇ ਇਕ ਪਾਸੇ ਰੱਖ ਦਿਓ।
4. ਇਕ ਪੈਨ 'ਚ 3 ਚੱਮਚ ਤੇਲ ਪਾ ਕੇ ਗਰਮ ਕਰੋ। ਹੁਣ ਇਸ ਵਿਚ 1/2 ਚੱਮਚ ਸਰ੍ਹੋਂ ਦੇ ਬੀਜ, 1/4 ਚੱਮਚ ਆਸਾਫੋਈਟੀਡਾ, 1 ਵੱਡਾ ਚੱਮਚ ਹਰੀ ਮਿਰਚ, 6 ਕਰੀ ਪੱਤੇ ਅਤੇ 1/4 ਚੱਮਚ ਹਲਦੀ ਮਿਲਾ ਕੇ 2-3 ਮਿੰਟ ਲਈ ਪਕਾਓ।
6. ਇਸ ਤੋਂ ਬਾਅਦ ਤਿਆਰ ਮਿਸ਼ਰਣ ਵਿਚ 500 ਗ੍ਰਾਮ ਟਮਾਟਰ ਪਾ ਕੇ ਨਰਮ ਹੋਣ ਤੱਕ ਪਕਾਓ।
7. ਹੁਣ ਇਸ ਵਿਚ 1,1/2 ਚੱਮਚ ਗੁੜ, 1 ਚੱਮਚ ਨਮਕ ਅਤੇ ਪੀਸੀ ਹੋਈ ਮੂੰਗਫਲੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਕੇ 5 ਤੋਂ 7 ਮਿੰਟ ਤੱਕ ਪਕਾਓ।
8. ਹੁਣ ਤੁਹਾਡੀ ਟਮਾਟਰ ਸਬਜ਼ੀ ਬਣ ਕੇ ਤਿਆਰ ਹੈ। ਇਸ ਨੂੰ ਧਨੀਏ ਨਾਲ ਗਰਨਿਸ਼ ਕਰਕੇ ਗਰਮ- ਗਰਮ ਸਰਵ ਕਰੋ।