ਬੱਚਿਆਂ ਦੇ ਨਾਲ ਮਿਲ ਕੇ ਬਣਾਓ DIY Dream Catcher

01/16/2018 2:36:48 PM

ਨਵੀਂ ਦਿੱਲੀ— ਪ੍ਰਾਚੀਨ ਵਿਸ਼ਵਾਸਾਂ ਦੇ ਮੁਤਾਬਕ ਡ੍ਰੀਮਕੈਚਰ ਨੂੰ ਮਾੜੇ ਸੁਪਨੇ ਦੂਰ ਕਰਨ ਲਈ ਲਗਾਇਆ ਜਾਂਦਾ ਸੀ। ਕੁਝ ਲੋਕ ਘਰ ਦੀ ਡੈਕੋਰੇਸ਼ਨ ਲਈ ਵੀ ਡ੍ਰੀਮਕੈਚਰ ਦੀ ਵਰਤੋਂ ਕਰਦੇ ਹਨ। ਲੋਕ ਬਾਜ਼ਾਰ 'ਚੋਂ ਮਹਿੰਗੇ ਡ੍ਰੀਮਕੈਚਰ ਖਰੀਦ ਕੇ ਆਪਣੇ ਘਰ ਦੀ ਸਜਾਵਟ ਕਰਦੇ ਹਨ ਪਰ ਤੁਸੀਂ ਥੋੜ੍ਹੀ ਜਿਹੀ ਕ੍ਰਿਏਟੀਵਿਟੀ ਦਿੱਖਾ ਕੇ ਘਰ 'ਤੇ ਹੀ ਇਸ ਨੂੰ ਬਣਾ ਸਕਦੇ ਹੋ। ਤੁਸੀਂ ਬੱਚਿਆਂ ਦੇ ਨਾਲ ਮਿਲ ਕੇ ਘਰ ਦੇ ਲਈ ਸੁੰਦਰ ਅਤੇ ਡੈਕੋਰੇਟਿਵ ਡ੍ਰੀਮਕੈਚਰ ਬਣਾ ਕੇ ਡੈਕੋਰੇਸ਼ਨ ਲਈ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ 'ਤੇ ਹੀ ਪੇਪਰ ਪਲੇਟ ਨਾਲ ਡ੍ਰੀਮਕੈਚਰ ਬਣਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਬੱਚਿਆਂ ਦੇ ਨਾਲ ਮਿਲ ਕੇ ਡ੍ਰੀਮਕੈਚਰ ਬਣਾ ਸਕਦੇ ਹੋ। ਇਸ ਨਾਲ ਤੁਹਾਡੇ ਪੈਸੇ ਵੀ ਬਚ ਜਾਣਗੇ ਅਤੇ ਤੁਹਾਨੂੰ ਆਪਣੀ ਕ੍ਰਿਏਟਿਵਿਟੀ ਦਿਖਾਉਣ ਦਾ ਮੌਕਾ ਵੀ ਮਿਲ ਜਾਵੇਗਾ। 


ਡ੍ਰੀਮਕੈਚਰ ਬਣਾਉਣ ਦਾ ਸਾਮਾਨ
- ਪੇਪਰ ਪਲੇਟ 
- ਮੋਟੇ ਊਨ ਦੇ ਧਾਗੇ ਜਾਂ ਮੋਟੀ ਰੱਸੀ 
- ਐਮਬ੍ਰਾਏਡਰੀ ਹੂਪ ਜਾਂ ਗੋਲ ਰਿੰਗ 
- ਕਲਰ ਜਾਂ ਪੇਂਟ 
- ਪੰਖ ਅਤੇ ਮੋਤੀ
- ਡਬਲ ਕਲਰਫੁੱਲ ਟੇਪ
- ਕੈਂਚੀ 
- ਗਲੂ 


ਇਸ ਤਰ੍ਹਾਂ ਬਣਾਓ ਡ੍ਰੀਮਕੈਚਰ 
1.
ਡ੍ਰੀਮਕੈਚਰ ਬਣਾਉਣ ਲਈ ਸਭ ਤੋਂ ਪਹਿਲਾਂ ਪਲੇਟ ਨੂੰ ਗੋਲਾਈ ਸ਼ੇਪ 'ਚ ਕੱਟ ਲਓ। 
2. ਇਸ ਤੋਂ ਬਾਅਦ ਇਸ ਦੀ ਅੰਦਰ ਦੀ ਸਾਈਡਾਂ 'ਚ ਛੋਟੇ-ਛੋਟੇ ਛੇਕ ਕਰਕੇ ਇਸ ਦੇ ਵਿਚ ਊਨ ਦੇ ਧਾਗੇ ਪਾਓ। 
3. ਇਸ ਤੋਂ ਬਾਅਦ ਪਲੇਟ ਨੂੰ ਕੋਈ ਵੀ ਕਲਰ ਕਰਕੇ ਸੁੱਕਣ ਲਈ ਛੱਡ ਦਿਓ। ਫਿਰ ਇਸ ਦੇ ਉੱਪਰ ਗਲੂ ਦੀ ਮਦਦ ਨਾਲ ਰਿੰਗ ਜਾਂ ਐਬ੍ਰਾਏਡਰੀ ਹੂਪ ਲਗਾ ਦਿਓ। 
4. ਫਿਰ ਇਸ 'ਚ ਛੇਦ ਕਰਕੇ ਛੋਟੇ-ਛੋਟੇ ਧਾਗੇ ਲਗਾਓ ਅਤੇ ਉਸ 'ਚ ਮੋਤੀ, ਪੰਖ ਪਾ ਦਿਓ। ਤੁਸੀਂ ਇਸ ਦੇ ਕਿਨਾਰਿਆਂ ਨੂੰ ਫੁੱਲਾਂ ਨਾਲ ਵੀ ਸਜਾ ਸਕਦੇ ਹੋ। 
5. ਫਿਰ ਤੁਸੀਂ ਇਸ ਡ੍ਰੀਮਕੈਚਰ ਨੂੰ ਦੀਵਾਰਾਂ 'ਤੇ ਡੈਕੋਰੇਟ ਕਰੋ। ਬੈਡ ਦੇ ਉੱਪਰ ਡੈਕੋਰੇਟ ਕੀਤੇ ਹੋਏ ਡ੍ਰੀਮਕੈਚਰ ਵੀ ਬਹੁਤ ਹੀ ਸੋਹਣੇ ਲੱਗਦੇ ਹਨ।