ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕਰੋ ਇਸ ਫੇਸਪੈਕ ਦਾ ਇਸਤੇਮਾਲ

01/15/2018 11:55:10 AM

ਜਲੰਧਰ— ਗਰਮੀਆਂ 'ਚ ਖੀਰੇ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਕੀਤਾ ਜਾਂਦਾ ਹੈ। ਇਸ ਨਾਲ ਜ਼ਿਆਦਾ ਪਾਣੀ ਪੀਤਾ ਜਾਂਦਾ ਹੈ ਜੋ ਕਿ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖੀਰੇ 'ਚ ਵਿਟਾਮਿਨ-ਸੀ ਅਤੇ ਵਿਟਾਮਿਨ-ਏੇ ਵਰਗੇ ਤੱਤ ਪਾਏ ਜਾਂਦੇ ਹਨ ਜੋ ਸਿਹਤ ਲਈ ਵੀ ਬਹੁਤ ਲਾਭਕਾਰੀ ਹੁੰਦੇ ਹਨ। ਜੇਕਰ ਤੁਸੀਂ ਵੀ ਗਰਮੀਆਂ 'ਚ ਆਪਣੀ ਚਮੜੀ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਖੀਰੇ ਤੋਂ ਬਣੇ ਫੇਸਪੈਕ ਦਾ ਇਸਤੇਮਾਲ ਕਰ ਸਕਦੇ ਹੋ। 
1. ਖੀਰਾ ਅਤੇ ਦਹੀਂ
1 ਖੀਰੇ ਨੂੰ ਲੈ ਕੇ ਪੀਸ ਲਓ। ਹੁਣ ਦਹੀਂ ਨੂੰ ਇਸ 'ਚ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਥੋੜ੍ਹੀ ਦੇਰ ਬਾਅਦ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਓ।
2. ਖੀਰਾ ਅਤੇ ਐਲੋਵੇਰਾ
ਖੀਰੇ ਨੂੰ ਪੀਸ ਕੇ ਉਸ 'ਚ 1 ਚਮਚ ਐਲੋਵੇਰਾ ਜੈੱਲ ਪਾ ਲਓ। ਇਸ ਤੋਂ ਬਾਅਦ ਉਸ 'ਚ 1 ਚਮਚ ਨਿੰਬੂ ਦਾ ਰਸ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਓ।
3. ਖੀਰਾ ਅਤੇ ਓਟਸ
ਡੈੱਡ ਚਮੜੀ ਨੂੰ ਦੂਰ ਕਰਨ ਦੇ ਲਈ ਚਿਹਰੇ 'ਤੇ ਖੀਰੇ ਅਤੇ ਓਟਸ ਦਾ ਬਣਿਆ ਫੇਸਪੈਕ ਲਗਾਓ। ਖੀਰੇ, ਓਟਸ ਅਤੇ ਹਲਦੀ ਨੂੰ ਮਿਲਾ ਕੇ ਚਿਹਰੇ 'ਤੇ ਲਗਾਓ। ਥੋੜ੍ਹੀ ਦੇਰ ਬਾਅਦ ਚਿਹਰੇ ਨੂੰ ਧੋ ਲਓ।
4. ਖੀਰਾ ਅਤੇ ਸੰਤਰੇ ਦਾ ਜੂਸ
ਖੀਰੇ ਅਤੇ ਸੰਤਰੇ ਦੇ ਜੂਸ ਤੋਂ ਬਣਿਆ ਫੇਸਪੈਕ ਲਗਾਉਣ ਨਾਲ ਚਿਹਰੇ ਦੀ ਨਮੀ ਬਰਕਰਾਰ ਰਹਿੰਦੀ ਹੈ। 1 ਖੀਰੇ ਅਤੇ ਸੰਤਰੇ ਦੇ ਜੂਸ ਨੂੰ ਮਿਲਾਕੇ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਚਿਹਰੇ 'ਤੇ ਲਗਾ ਲਓ ਅਤੇ ਸੁੱਕਣ ਤੇ ਧੋ ਲਓ।
5. ਖੀਰਾ ਅਤੇ ਵੇਸਣ
ਵੇਸਣ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅੱਧੇ ਖੀਰੇ ਨੂੰ ਪੀਸ ਕੇ ਇਕ ਪੇਸਟ ਤਿਆਰ ਕਰ ਲਓ ਹੁਣ ਇਸ 'ਚ 2 ਚਮਚ ਵੇਸਣ ਅਤੇ 1 ਚਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕਣ ਤੇ ਪਾਣੇ ਨਾਲ ਚਿਹਰੇ ਨੂੰ ਧੋ ਲਓ। ਇਸ ਨਾਲ ਚਿਹਰਾ ਚਮਕਦਾਰ ਹੋ ਜਾਵੇਗਾ।