ਫੁੱਲਾਂ ਦੇ ਗੁਲਦਸਤੇ ਨੂੰ ਜ਼ਿਆਦਾ ਦੇਰ ਤੱਕ ਤਾਜ਼ਾ ਰੱਖਣ ਲਈ ਅਪਣਾਓ ਇਹ ਆਸਾਨ ਤਰੀਕੇ

03/19/2017 12:36:21 PM

ਜਲੰਧਰ— ਫੁੱਲ ਇਕ ਅਜਿਹੀ ਚੀਜ਼ ਹੈ ਜਿਸ ਨੂੰ ਦੇਖ ਕੇ ਹਰ ਕਿਸੇ ਦਾ ਮਨ ਖੁਸ਼ ਹੋ ਜਾਂਦਾ ਹੈ। ਬਹੁਤੇ ਲੋਕ ਜੋ ਇਸ ਦੇ ਸ਼ੌਕੀਨ ਹੁੰਦੇ ਹਨ ਉਹ ਇਹਨਾਂ ਨੂੰ ਘਰਾਂ ਦੇ ਬਗੀਚੇ ''ਚ ਹੀ ਲਗਾ ਲੈਂਦੇ ਹਨ। ਵਿਆਹ ਹੋਵੇਂ ਜਾਂ ਪਾਰਟੀ ਜਾਂ ਕੋਈ ਤਿਉਹਾਰ ਹਰ ਮੋਕੇ ''ਤੇ ਫੁੱਲਾਂ ਦੇ ਗੁਲਦਸਤੇ ਦੇਣ ਦਾ ਰਿਵਾਜ਼ ਚੱਲ ਰਿਹਾ ਹੈ। ਇਹ ਸੋਹਣੇ ਤਾਂ ਬਹੁਤ ਲੱਗਦੇ ਹਨ ਪਰ ਇਹਨਾਂ ਦੀ ਸਭ ਤੋਂ ਖਰਾਬ ਗੱਲ ਇਹ ਹੈ ਕਿ ਇਹ ਬਹੁਤ ਜਲਦੀ ਮੁਰਝਾ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਹਨਾਂ ਫੁੱਲਾਂ ਨੂੰ ਜ਼ਿਆਦਾ ਦੇਰ ਤੱਕ ਤਾਜ਼ਾ ਰੱਖਣ ਦੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ। 
1. ਜਦੋਂ ਵੀ ਫੁੱਲਾਂ ਦਾ ਗੁਲਦਸਤਾ ਬਣਵਾਉਣਾ ਹੋਵੇ ਤਾਂ ਉਹ ਫੁੱਲ ਹੀ ਖਰੀਦੋ ਜਿਹੜੇ ਜ਼ਿਆਦਾ ਦੇਰ ਤੱਕ ਖਿਲੇ ਰਹਿਣ। ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਜ਼ਿਆਦਾ ਬਣਾਇਆ ਜਾਂਦਾ ਹੈ ਕਿਉਂਕਿ ਇਹ ਸੱਤ ਦਿਨ ਤੱਕ ਅਰਾਮ ਨਾਲ ਮੁਰਝਾਏ ਬਿਨ੍ਹਾਂ ਰਹਿ ਸਕਦਾ ਹੈ। 
2. ਫੁੱਲਾਂ ਨੂੰ ਸਜਾਉਣ ਤੋਂ ਪਹਿਲਾਂ ਉਹਨਾਂ ਨੂੰ 6 ਘੰਟੇ ਦੇ ਲਈ ਕਿਸੇ ਨਰਮ ਕੱਪੜੇ ''ਚ ਲਪੇਟ ਕੇ ਰੱਖ ਦਿਓ। ਫਿਰ ਉਸ ਤੋਂ ਬਾਅਦ ਉਸ ਨੂੰ ਸਜਾਓ। 
3. ਜੇ ਤੁਸੀਂ ਫੁੱਲਾਂ ਨੂੰ ਡਾਇਨਿੰਗ ਟੇਬਲ ਤੇ ਰੱਖਣਾ ਹੈ ਤਾਂ ਤੁਸੀਂ ਉਸ ਨੂੰ ਠੰਡੇ ਪਾਣੀ ''ਚ ਪਾ ਕੇ ਰੱਖ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਫੁੱਲ ਜਲਦੀ ਨਹੀਂ ਸੁਕਣਗੇ। 
4. ਫੁੱਲਾਂ ਨੂੰ ਕਦੀਂ ਵੀ ਫਲਾਂ ਅਤੇ ਸਬਜ਼ੀਆਂ ਕੋਲ ਨਾ ਰੱਖੋ ਕਿਉਂਕਿ ਇਸ ''ਚੋਂ ਏਥੀਲੀਨ ਗੈਸ ਨਿਕਲਦੀ ਹੈ ਜੋ ਫੁੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। 
5. ਧੁੱਪ ਵਾਲੀ ਜਗ੍ਹਾਂ ''ਤੇ ਕਦੀ ਵੀ ਗੁਲਦਸਤਾ ਨਾ ਰੱਖੋ ਕਿਉਂਕਿ ਧੁੱਪ ਨਾਲ ਫੁੱਲ ਜਲਦੀ ਮੁਰਝਾ ਜਾਂਦੇ ਹਨ।