ਮੱਛਰਾਂ ਤੋਂ ਛੁਟਕਾਰਾ ਪਾਉਣ ਦੇ ਲਈ ਘਰ ''ਚ ਲਗਾਓ ਇਹ ਪੌਦੇ

06/23/2017 3:43:20 PM

ਨਵੀਂ ਦਿੱਲੀ— ਮਾਨਸੂਨ ਦੇ ਮੌਸਮ 'ਚ ਇਕ ਪਾਸੇ ਜਿੱਥੇ ਬਾਰਿਸ਼ ਅਤੇ ਹਵਾਵਾਂ ਦਾ ਮਜ਼ਾ ਲਿਆ ਜਾਂਦਾ ਹੈ ਉੱਥੇ ਹੀ ਮੱਛਰਾਂ ਦੀ ਵਜ੍ਹਾ ਨਾਲ ਕਾਫੀ ਪਰੇਸ਼ਾਨੀ ਝੇਲਣੀ ਪੈਂਦੀ ਹੈ। ਮੱਛਰਾਂ ਦੇ ਕਾਰਨ ਸ਼ਾਮ ਦੇ ਸਮੇਂ ਬਾਹਰ ਬੈਠਣਾ ਅਤੇ ਸੋਣਾ ਮੁਸਕਿਲ ਹੋ ਜਾਂਦਾ ਹੈ ਖਤਰਨਾਕ ਮੱਛਰਾਂ ਦੇ ਕੱਟਣ ਨਾਲ ਡੇਂਗੂ, ਚਿਕਨਗੁਨੀਆ ਵਰਗੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਲੋਕ ਆਪਣੇ ਘਰਾਂ 'ਚ ਸਪ੍ਰੇ ਆਦਿ ਦਾ ਇਸਤੇਮਾਲ ਕਰਦੇ ਹਨ ਪਰ ਇਨ੍ਹਾਂ ਸਾਰਿਆਂ ਨਾਲ ਸਿਰਫ ਕੁਝ ਦੇਰ ਲਈ ਹੀ ਮੱਛਰਾਂ ਨੂੰ ਦੂਰ ਭਜਾਇਆ ਜਾ ਸਕਦਾ ਹੈ। ਅਜਿਹੇ 'ਚ ਆਪਣੇ ਘਰਾਂ 'ਚ ਇਸ ਤਰ੍ਹਾਂ ਦੇ ਪੌਦੇ ਲਗਾਉਣੇ ਚਾਹੀਦੇ ਹਨ। ਜਿਸ ਨਾਲ ਵਾਤਾਵਰਣ ਵੀ ਸਾਫ ਰਹੇ ਅਤੇ ਮੱਛਰ ਵੀ ਦੂਰ ਭੱਜ ਜਾਣ।
1. ਰੋਜ਼ਮੇਰੀ
ਇਸ ਪੌਦੇ ਨੂੰ ਆਪਣੇ ਘਰ 'ਚ ਲਗਾਉਣ ਨਾਲ ਮੱਛਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਰੋਜ਼ਮੇਰੀ ਦੇ ਪੌਦੇ 4-5 ਫੁੱਟ ਲੰਬੇ ਹੁੰਦੇ ਹਨ ਅਤੇ ਇਨ੍ਹਾਂ 'ਤੇ ਨੀਲੇ ਰੰਗ ਦੇ ਪੌਦੇ ਖਿਲਦੇ ਹਨ। ਗਰਮੀ ਦੇ ਮੌਸਮ 'ਚ ਇਹ ਪੌਦੇ ਵੀ ਕਾਫੀ ਵਧ ਜਾਂਦੇ ਹਨ ਪਰ ਸਰਦੀ ਆਉਂਦੇ ਹੀ ਇਹ ਸੁੱਕ ਜਾਂਦੇ ਹਨ। ਕਿਉਂਕਿ ਇਨ੍ਹਾਂ ਨੂੰ ਵਧਣ ਦੇ ਲਈ ਗਰਮੀ ਦੀ ਜ਼ਰੂਰਤ ਹੁੰਦੀ ਹੈ ਇਨ੍ਹਾਂ ਫੁੱਲਾਂ ਦੀ ਸੁੰਗਧ ਨਾਲ ਮੱਛਰ ਘਰ ਤੋਂ ਦੂਰ ਰਹਿੰਦੇ ਹਨ।


2. ਗੇਂਦਾ 
ਇਨ੍ਹਾਂ ਫੁੱਲਾਂ ਦੀ ਤੇਜ਼ ਸੁਗੰਧ ਮੱਛਰਾਂ ਨੂੰ ਪਸੰਦ ਨਹੀਂ ਹੁੰਦੀ ਜਿਸ ਨਾਲ ਇਨ੍ਹਾਂ ਪੌਦਿਆਂ ਨੂੰ ਬਗੀਚੇ 'ਚ ਲਗਾਉਣ ਨਾਲ ਮੱਛਰ ਨਹੀਂ ਆਉਂਦੇ। ਇਹ ਪੌਦੇ 6 ਇੰਚ ਅਤੇ 3 ਫੁੱਟ ਵਧਦੇ ਹਨ ਅਤੇ ਇਨ੍ਹਾਂ ਫੁੱਲਾਂ ਦਾ ਰੰਗ ਪੀਲੇ ਤੋਂ ਲੈ ਕੇ ਸੰਤਰੀ ਹੁੰਦਾ ਹੈ।


3. ਕੈਟਨਿਪ
ਇਹ ਪੌਦਾ ਇਕ ਔਸ਼ਧੀ ਹੈ ਜੋ ਪੁਦੀਨੇ ਦੀ ਤਰ੍ਹਾਂ ਹੁੰਦੇ ਹਨ ਮੱਛਰਾਂ ਨੂੰ ਦੂਰ ਭਜਾਉਣ ਦੇ ਲਈ ਇਹ ਸਪ੍ਰੇ ਨਾਲੋਂ ਜ਼ਿਆਦਾ ਅਸਰ ਦਿਖਾਉਂਦਾ ਹੈ। ਇਹ ਪੌਦਾ 12 ਮਹੀਨੇ ਤੱਕ ਖਿਲਿਆ ਰਹਿੰਦਾ ਹੈ। ਜੋ ਧੁੱਪ ਅਤੇ ਹਲਕੀ ਛਾਂ ਦੇ ਨਾਲ ਵਧਦਾ ਹੈ। ਇਸ ਪੌਦੇ ਦੇ ਨਾਲ ਫੁੱਲ ਸਫੇਦ ਅਤੇ ਲੈਵੇਂਡਰ ਰੰਗ ਦੇ ਹੁੰਦੇ ਹਨ । ਮੱਛਰਾਂ ਨੂੰ ਦੂਰ ਭਜਾਉਣ ਦੇ ਲਈ ਘਰ ਦੇ ਗਾਰਡਨ ਜਾਂ ਛੱਤ 'ਤੇ ਰੱਖ ਸਕਦੇ ਹੋ।


4. ਨਿੰਮ 
ਮੱਛਰ-ਮੱਖੀਆਂ ਅਤੇ ਕੀੜੇ ਮਕੌੜਿਆਂ ਨੂੰ ਦੂਰ ਭਜਾਉਣ ਦੇ ਲਈ ਨਿੰਮ ਦਾ ਪੌਦਾ ਕਾਫੀ ਫਾਇਦੇਮੰਦ ਹੁੰਦਾ ਹੈ। ਮੱਛਰਾਂ ਨੂੰ ਭਜਾਉਣ ਦੇ ਲਈ ਘਰ ਦੇ ਗਾਰਡਨ 'ਚ ਨਿੰਮ ਦਾ ਪੌਦਾ ਲਗਾਓ ਅਤੇ ਇਸ ਦੀਆਂ ਪੱਤੀਆਂ ਨੂੰ ਜਲਾ ਕੇ ਮੱਛਰਾਂ ਨੂੰ ਦੂਰ ਕੀਤਾ ਜਾ ਸਕਦੇ ਹੋ। 


5. ਤੁਲਸੀ
ਸਾਰੇ ਘਰਾਂ 'ਚ ਤੁਲਸੀ ਦਾ ਪੌਦਾ ਆਸਾਨੀ ਨਾਲ ਮਿਲ ਜਾਂਦਾ ਹੈ ਇਸ 'ਚ ਕਈ ਬੀਮਾਰੀਆਂ ਨੂੰ ਦੂਰ ਕਰਨ ਦਾ ਗੁਣ ਸ਼ਾਮਲ ਹੁੰਦਾ ਹੈ। ਇਸ ਦੀ ਖੂਸ਼ਬੂ ਨਾਲ ਮੱਛਰ ਦੂਰ ਭੱਜਦੇ ਹਨ ਅਜਿਹੇ 'ਚ ਇਸ ਪੌਦੇ ਨੂੰ ਛੱਡ 'ਤੇ ਰੱਖ ਸਕਦੇ ਹੋ। ਮੱਛਰਾਂ ਨੂੰ ਦੂਰ ਰੱਖਣ ਦੇ ਲਈ ਚਮੜੀ 'ਤੇ ਤੁਲਸੀ ਦੇ ਪੱਤਿਆਂ ਨੂੰ ਮਸ਼ਲ ਕੇ ਰਗੜੋ।