ਖਰਾਟਿਆਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਤਰੀਕੇ

05/29/2017 4:09:07 PM

ਨਵੀਂ ਦਿੱਲੀ— ਖਰਾਟੇ ਆਉਣਾ ਇਕ ਆਮ ਸਮੱਸਿਆ ਹੈ ਜੋ ਮਰਦਾਂ ਅਤੇ ਔਰਤਾਂ ਦੋਹਾਂ ''ਚ ਹੁੰਦੀਆਂ ਹਨ। ਸਾਹ ਲੈਣ ''ਚ ਜਦੋਂ ਮੁਸ਼ਕਲ ਆਉਂਦੀ ਹੈ ਤਾਂ ਖਰਾਟੇ ਆਉਣ ਲੱਗਦੇ ਹਨ। ਕੁਝ ਲੋਕਾਂ ਦੇ ਖਰਾਟੇ ਦੀ ਆਵਾਜ਼ ਕਾਫੀ ਤੇਜ਼ ਹੁੰਦੀ ਹੈ ਜਿਸ ਵਜ੍ਹਾ ਨਾਲ ਉਨ੍ਹਾਂ ਦੇ ਕੋਲ ਸੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਇਸ ਆਦਤ ਦੀ ਵਜ੍ਹਾ ਨਾਲ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਲਾਈਫਸਟਾਈਲ ''ਚ ਥੋੜ੍ਹਾ ਬਦਲਾਅ ਕਰਨਾ ਜ਼ਰੂਰੀ ਹੈ। 
1. ਕਰਵਟ ਬਦਲਣਾ
ਪਿੱਠ ਦੇ ਭਾਰ ਸੋਣ ਨਾਲ ਜ਼ਿਆਦਾ ਖਰਾਟੇ ਆਉਂਦੇ ਹਨ। ਇਸ ਲਈ ਰਾਤ ਨੂੰ ਸੱਜੇ ਜਾਂ ਖੱਬੇ ਪਾਸੇ ਕਰਵਟ ਲੈ ਕੇ ਸੋਣਾ ਚਾਹੀਦਾ ਹੈ। ਜਿਸ ਨਾਲ ਖਰਾਟੇ ਘੱਟ ਆਉਂਦੇ ਹਨ।
2. ਭਾਰ ਘੱਟ ਕਰੇ
ਮੋਟਾਪੇ ਦੀ ਵਜ੍ਹਾ ਨਾਲ ਵੀ ਖਰਾਟੇ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਭਾਰ ਕੰਟਰੋਲ ''ਚ ਰੱਖੋ।
3. ਸਮੋਕਿੰਗ ਨਾ ਕਰੋ
ਕਈ ਮਰਦਾਂ ਨੂੰ ਸਮੋਕਿੰਗ ਦੀ ਜ਼ਿਆਦਾ ਆਦਤ ਹੁੰਦੀ ਹੈ ਜਿਸ ਨਾਲ ਸੋਂਦੇ ਸਮੇਂ ਆਕਸੀਜ਼ਨ ਦੀ ਕਮੀ ਹੋ ਜਾਂਦੀ ਹੈ ਅਤੇ ਖਰਾਟੇ ਜ਼ਿਆਦਾ ਆਉਂਦੇ ਹਨ। ਇਸ ਲਈ ਸਮੋਕਿੰਗ ਛੱਡ ਦਿਓ।
4. ਸ਼ਰਾਬ ਤੋਂ ਕਰੋ ਪਰਹੇਜ਼
ਕਈ ਵਾਰ ਰਾਤ ਨੂੰ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਗਲੇ ਦੀਆਂ ਮਾਸਪੇਸ਼ੀਆਂ ਫੈਲ ਜਾਂਦੀਆਂ ਹਨ ਜਿਸ ਨਾਲ ਖਰਾਟੇ ਆਉਂਦੇ ਹਨ। ਇਸ ਲਈ ਰਾਤ ਨੂੰ ਸੋਂਦੇ ਸਮੇਂ ਹੋ ਸਕੇ ਤਾਂ ਸ਼ਰਾਬ ਦੀ ਵਰਤੋ ਨਾ ਕਰੋ।
5. ਜ਼ਿਆਦਾ ਪਾਣੀ ਪੀਓ
ਸਰੀਰ ''ਚ ਪਾਣੀ ਦੀ ਕਮੀ ਦੇ ਕਾਰਨ ਵੀ ਖਰਾਟੇ ਆਉਣ ਲਗਦੇ ਹਨ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ।
6. ਨਮਕ ਦੀ ਵਰਤੋ
ਖਾਣੇ ''ਚ ਨਮਕ ਦੀ ਜ਼ਿਆਦਾ ਵਰਤੋ ਕਰਨ ਨਾਲ ਵੀ ਖਰਾਟੇ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ''ਚ ਹਮੇਸ਼ਾ ਨਮਕ ਦਾ ਇਸਤੇਮਾਲ ਘੱਟ ਕਰੋ।