ਗਰਮੀ ਤੋਂ ਰਾਹਤ ਪਾਉਣ ਲਈ ਇਸ ਤਰ੍ਹਾਂ ਬਣਾਓ ਅੰਬ ਦੀ ਰਬੜੀ

09/16/2017 5:47:49 PM

ਨਵੀਂ ਦਿੱਲੀ— ਗਰਮੀਆਂ ਵਿਚ ਅਸੀਂ ਅਜਿਹੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਾਂ ਜੋ ਸਾਨੂੰ ਗਰਮੀ ਤੋਂ ਰਾਹਤ ਦਵਾਉਂਦੇ ਹਨ। ਅਸੀਂ ਜ਼ਿਆਦਾ ਪੀਣ ਵਾਲੇ ਪਦਾਰਥਾਂ ਪਸੰਦ ਕਰਦੇ ਹਾਂ। ਗਰਮੀਆਂ ਵਿਚ ਅੰਬ ਜੋ ਕਿ ਫਲਾਂ ਦਾ ਰਾਜਾ ਅਖਵਾਉਂਦਾ ਨੂੰ ਕਈ ਤਰੀਕਿਆਂ ਨਾਲ ਖਾਦਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅੰਬ ਦੀ ਰਬੜੀ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
-
1 ਲੀਟਰ ਫੁਲ ਕਰੀਨ ਦੁੱਧ
- 100 ਗ੍ਰਾਮ ਚੀਨੀ
- 10 ਧਾਗੇ ਕੇਸਰ
- 2 ਅੰਬ ਦਾ ਗੂਦਾ
- 1 ਅੰਬ ਛੋਟੇ ਟੁਕੜਿਆਂ ਵਿਚ ਕੱਟਿਆ ਹੋਇਆ
- 50 ਗ੍ਰਾਮ ਪਿੱਸਤਾ
ਬਣਾਉਣ ਦੀ ਵਿਧੀ
ਇਕ ਕੜਾਈ ਵਿਚ ਤੇਜ ਗੈਸ 'ਤੇ ਦੁੱਧ ਗਰਮ ਹੋਣ ਲਈ ਰੱਖੋ। ਦੁੱਧ ਵਿਚ 1 ਉਬਾਲ ਆਉਣ 'ਤੇ ਗੈਸ ਘੱਟ ਕਰਕੇ ਉਸ ਵਿਚ ਚੀਨੀ ਅਤੇ ਕੇਸਰ ਮਿਲਾਓ। ਦੁੱਧ ਨੂੰ ਘੱਟ ਗੈਸ 'ਤੇ ਉਦੋਂ ਤੱਕ ਉਬਲਣ ਦਿਓ ਜਦੋਂ ਤੱਕ ਦੁੱਧ ਇਕ ਤਿਹਾਈ ਰਹਿ ਜਾਵੇ ਤਾਂ ਇਸ ਨੂੰ ਗੈਸ 'ਤੋਂ ਉਤਾਰੋ ਅਤੇ ਠੰਡਾ ਹੋਣ ਦਿਓ। ਫਿਰ ਇਸ ਵਿਚ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਸ ਨੂੰ ਠੰਡਾ ਹੋਣ ਲਈ ਫਰਿੱਜ ਵਿਚ ਰੱਖ ਦਿਓ। ਠੰਡੀ ਹੋਣ 'ਤੇ ਰਬੜੀ ਨੂੰ ਸਰਵ ਕਰੋ।