ਭੋਜਨ ਤੋਂ ਬਾਅਦ ਮਿੱਠੇ ਦਾ ਮਜਾ ਲੈਣ ਲਈ ਘਰ ''ਚ ਬਣਾਓ ਮੈਂਗੋ ਫਿਰਨੀ

07/06/2017 1:53:26 PM

ਜਲੰਧਰ— ਭੋਜਨ ਖਾਣ ਤੋਂ ਬਾਅਦ ਕੁੱਝ ਮਿੱਠਾ ਖਾਣ ਦਾ ਮਨ ਕਰਦਾ ਹੈ। ਅਜਿਹੀ ਹਾਲਤ ਜੇਕਰ ਘਰ 'ਚ ਹੀ ਘੱਟ ਸਮੇਂ ਵਿੱਚ ਮਿੱਠਾ ਬਣਾਇਆ ਜਾਵੇ ਤਾਂ ਇਸ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਮੈਂਗੋ ਫਿਰਨੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
- ਚਾਵਲ
- ਪਾਣੀ
- 750 ਮਿ. ਲੀ. ਦੁੱਧ
- 50 ਗ੍ਰਾਮ ਚੀਨੀ
- 50 ਗ੍ਰਾਮ ਇਲਾਇਚੀ ਪਾਊਡਰ
- 1 ਚਮਚ ਗੁਲਾਬਜਲ
- 1/2 ਬਦਾਮ
- 1/2 ਪਿਸਤਾ
- 300 ਗ੍ਰਾਮ ਅੰਬ ਦੀ ਪਿਊਰੀ
- ਸਜਾਉਣ ਲਈ ਬਦਾਮ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾ ਚਾਵਲਾਂ ਨੂੰ ਪਾਣੀ 'ਚ ਪਾ ਕੇ 30 ਮਿੰਟਾਂ ਲਈ ਭਿਓਂ ਕੇ ਰੱਖ ਲਓ।
2. ਇਸ ਦੇ ਬਾਅਦ ਚਾਵਲਾਂ ਨੂੰ ਪਾਣੀ ਵਿੱਚੋਂ ਕੱਢ ਕੇ ਸੁੱਕਾ ਲਓ ਅਤੇ ਮਿਕਸੀ 'ਚ ਪਾ ਕੇ ਦਰਦਰਾ ਪੀਸ ਲਓ।
3. ਹੁਣ ਇਕ ਕੜ੍ਹਾਈ ਵਿੱਚ ਦੁੱਧ, ਚਾਵਲ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਦੁੱਧ ਨੂੰ ਸੰਘਣਾ ਹੋਣ ਤੱਕ ਪਕਾਓ।
4. ਹੁਣ ਇਸ ਵਿੱਚ ਇਲਾਇਚੀ ਪਾਊਡਰ, ਗੁਲਾਬਜਲ, ਬਦਾਮ ਅਤੇ ਪਿਸਤਾ ਪਾ ਕੇ ਮਿਕਸ ਕਰ ਲਓ।
5. ਜਦੋਂ ਫਿਰਨੀ ਬਨ ਸੰਘਣਾ ਹੋ ਜਾਵੇ ਤਾਂ ਇਸ ਵਿੱਚ ਅੰਬ ਦੀ ਪਿਊਰੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
6. ਇਸ ਨੂੰ ਬਦਾਮ ਨਾਲ ਸਜਾ ਕੇ ਸਰਵ ਕਰੋ।