ਸੀਜ਼ੇਰੀਅਨ ਡਲਿਵਰੀ ਤੋਂ ਬਚਣ ਲਈ ਅਪਣਾਓ ਇਹ ਤਰੀਕੇ

03/21/2017 1:28:00 PM

ਜਲੰਧਰ— ਗਰਭ-ਅਵਸਥਾ ਦਾ ਅਹਿਸਾਸ ਬਹੁਤ ਖੁਸ਼ੀਆਂ ਭਰਿਆ ਹੁੰਦਾ ਹੈ। ਇਸ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਹਰ ਸਮੇਂ ਗਰਭਵਤੀ ਔਰਤ ਦੇ ਮਨ ਅੰਦਰ ਡਰ ਬਣ ਕੇ ਰਹਿੰਦੀਆਂ ਹਨ। ਹਰ ਔਰਤ ਚਾਹੁੰਦੀ ਹੈ ਕਿ ਉਸਦੀ ਡਲਿਵਰੀ ਆਮ ਹੋਵੇ। ਕਿਉਂਕਿ ਸੀਜ਼ੇਰੀਅਨ ਡਲਿਵਰੀ ਕਾਰਨ ਔਰਤਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਸੁਝਾਅ ਦੱਸਣ ਜਾਂ ਰਹੇ ਹਾਂ ਜਿਸ ਨੂੰ ਆਪਣਾ ਕੇ ਤੁਹਾਡੀ ਡਲਿਵਰੀ ਸਾਧਾਰਣ ਹੋ ਸਕਦੀ ਹੈ। 
1. ਕਸਰਤ
ਗਰਭ-ਅਵਸਥਾ ਵਾਲੀਆਂ ਔਰਤਾਂ ਲਈ ਆਰਾਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਪਰ ਕੋਸ਼ਿਸ਼ ਕਰੋ ਕਿ ਘਰ ਦਾ ਕੰਮ ਥੋੜ੍ਹਾ-ਥੋੜ੍ਹਾ ਕਰਦੇ ਰਹੋ। ਪੈਦਲ ਚੱਲਣਾ ਤੁਹਾਡੇ ਲਈ ਬਹੁਤ ਚੰਗਾ ਹੋਵੇਗਾ। 
2. ਆਪਣੀ ਸਿਹਤ ਦਾ ਧਿਆਨ ਰੱਖੋ
ਬੱਚੇ ਨੂੰ ਜਨਮ ਦਿੰਦੇ ਹੋਏ ਤੁਹਾਨੂੰ ਬਹੁਤ ਦਰਦ ਬਰਦਾਸ਼ ਕਰਨਾ ਪੈਂਦਾ ਹੈ। ਜੇਕਰ ਤੁਸੀਂ ਕਮਜ਼ੋਰ ਹੋ ਜਾਂ ਤੁਹਾਡੇ ''ਚ ਖੂਨ ਦੀ ਕਮੀ ਹੈ ਤਾਂ ਇਹ ਤੁਹਾਡੇ ਲਈ ਬਹੁਤ ਮੁਸ਼ਕਲ ਹੋਵੇਗਾ। ਇਸ ਲਈ ਆਪਣੀ ਸਿਹਤ ਵੱਲ ਪੂਰਾ ਧਿਆਨ ਦਿਓ। 
3. ਪੂਰੀ ਮਾਤਰਾ ''ਚ ਆਇਰਨ ਅਤੇ ਕੈਲਸ਼ੀਅਮ ਲਓ
ਆਮ ਡਲਿਵਰੀ ''ਚ ਤੁਹਾਡੇ ਸਰੀਰ ''ਚ ਦੋ ਤੋਂ ਤਿੰਨ ਚਾਰ ਸੌ ਐੱਮ. ਐੱਲ. ਬਲੱਡ ਜਾਂਦਾ ਹੈ। ਇਸ ਲਈ ਤਾਕਤ ਅਤੇ ਪੋਸ਼ਣ ਦੇ ਲਈ ਆਪਣੇ ਭੋਜਨ ''ਚ ਜ਼ਿਆਦਾ ਤੋਂ ਜ਼ਿਆਦਾ ਪੋਸ਼ਕ ਤੱਤਾਂ ਦੀ ਵਰਤੋਂ ਕਰੋ। ਗਰਭ-ਅਵਸਥਾ ''ਚ ਕੈਲਸ਼ੀਅਮ ਅਤੇ ਆਇਰਨ ਦੀ ਬਹੁਤ ਜ਼ਰੂਰਤ ਪੈਂਦੀ ਹੈ। 
4. ਜ਼ਿਆਦਾ ਪਾਣੀ ਪੀਓ
ਗਰਭ ਅਵਸਥਾ ''ਚ ਔਰਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। 
5. ਕਸਰਤ ਅਤੇ ਯੋਗਾ
ਜੇਕਰ ਤੁਸੀਂ ਗਰਭਵਤੀ ਹੋਣ ਤੋਂ ਪਹਿਲਾਂ ਹੀ ਕਸਰਤ ਕਰਦੇ ਆ ਰਹੇ ਹੋ ਤਾਂ ਆਮ ਡਲਿਵਰੀ ਹੋਣ ਦੇ ਮੌਕੇ ਵੱਧ ਜਾਂਦੇ ਹਨ। ਗਰਭ ਅਵਸਥਾ ਦੇ ਦੌਰਾਨ ਤੁਸੀਂ ਕਸਰਤ ਅਤੇ ਯੋਗਾ ਕਰੋ। ਇਸ ਨਾਲ ਤੁਸੀਂ ਫਿਟ ਵੀ ਰਵੋਗੇ ਅਤੇ ਡਲਿਵਰੀ ਵੀ ਆਮ ਹੋ ਜਾਵੇਗੀ। 
6. ਮੋਟਾਪਾ
ਗਰਭਵਤੀ ਔਰਤ ਨੂੰ ਪੂਰੀ ਖੁਰਾਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਧਿਆਨ ਰੱਖੋ ਕਿ ਇਸ ਨਾਲ ਤੁਸੀਂ ਆਪਣਾ ਭਾਰ ਨਾ ਵੱਧ ਜਾਵੇ, ਕਿਉਂਕਿ ਸੀਜ਼ੇਰੀਅਨ ਹੋਣ ਦਾ ਇਕ ਕਾਰਨ ਮੋਟਾਪਾ ਵੀ ਹੈ। ਇਸ ਲਈ ਤਲੇ ਹੋਏ ਭੋਜਨ ਅਤੇ ਫਾਸਟ ਫੂਡ ਤੋਂ ਦੂਰੀ ਬਣਾ ਕੇ ਰੱਖੋ।