ਰਿਸ਼ਤੇ ਨੂੰ ਟੁੱਟਣ ਤੋਂ ਬਚਾਉਣ ਲਈ ਅਪਣਾਓ ਇਹ ਟਿਪਸ

11/06/2017 1:48:05 PM

ਨਵੀਂ ਦਿੱਲੀ— ਬਿਜੀ ਲਾਈਫ ਸਟਾਈਲ ਵਿਚ ਪਾਰਟਨਰ ਦੇ ਨਾਲ ਸਮਾਂ ਬਿਤਾ ਪਾਉਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਸ਼ਾਇਦ ਇਸੇ ਵਜ੍ਹਾ ਨਾਲ ਰਿਸ਼ਤਿਆਂ ਵਿਚ ਦਰਾਰ ਪੈਦਾ ਹੋਣ ਲੱਗਦੀ ਹੈ। ਪਤੀ-ਪਤਨੀ ਦੇ ਰਿਸ਼ਤੇ ਵਿਚ ਦੂਰੀਆਂ ਵਧਣ ਲੱਗਦੀਆਂ ਹਨ। ਜੇ ਤੁਹਾਡਾ ਪਾਰਟਨਰ ਤੁਹਾਨੂੰ ਇਗਨੋਰ ਕਰਨ ਲੱਗੇ ਤਾਂ ਇਸ ਨੂੰ ਇਗਨੋਰ ਨਾ ਕਰੋ। ਸਗੋ ਅਜਿਹਾ ਕੁਝ ਕਰੋ ਕਿ ਰਿਸ਼ਤਾ ਹਮੇਸ਼ਾ ਲਈ ਬਰਕਰਾਰ ਰਹੇ। ਅਸੀਂ ਤੁਹਾਨੂੰ ਕੁਝ    ਸੀਕ੍ਰੇਟਸ ਦੱਸਣ ਜਾ ਰਹੇ ਹਾਂ ਜਿਨ੍ਹਾਂ 'ਤੇ ਧਿਆਨ ਦੇ ਕੇ ਤੁਸੀਂ ਆਪਣੇ ਟੁੱਟਦੇ ਰਿਸ਼ਤੇ ਨੂੰ ਬਚਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ...
1. ਜੇ ਪਾਰਟਨਰ ਤੁਹਾਡੇ ਤੋਂ ਦੂਰ ਜਾ ਰਿਹਾ ਹੈ ਜਾਂ ਤੁਹਾਡੀ ਕਿਸੇ ਵੀ ਗੱਲ ਦਾ ਸਹੀ ਜਵਾਬ ਨਹੀਂ ਦੇ ਰਿਹਾ ਤਾਂ ਅਜਿਹੇ ਵਿਚ ਉਸ ਸਮੱਸਿਆ ਦਾ ਕਾਰਨ ਸਮਝ ਕੇ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ। 
2. ਪਤੀ-ਪਤਨੀ ਆਪਸ ਵਿਚ ਗੱਲ ਕਰਦੇ ਰਹੋ। ਕਦੇ ਵੀ ਆਪਣੇ ਰਿਸ਼ਤੇ ਵਿਚ ਗੱਲਬਾਤ ਦਾ ਲੰਬਾ ਗੈਪ ਨਾ ਆਉਣ ਦਿਓ। ਇਕ-ਦੂਜੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨ ਦਾ ਕੋਈ ਨਾ ਕੋਈ ਬਹਾਣਾ ਲੱਭਦੇ ਰਹੋ। 
3. ਪਾਰਟਨਰ ਦੀ ਬੇਰੁੱਖੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ। ਖਾਸ ਗੱਲ ਆਪਣੇ ਰਿਸ਼ਤੇ ਵਿਚ ਕਦੇ ਵੀ ਭਰੋਸੇ ਦੀ ਕਮੀ ਨਾ ਹੋਣ ਦਿਓ। 
4. ਘਰ ਵਿਚ ਹੋਣ ਵਾਲੇ ਛੋਟੇ-ਮੋਟੇ ਝਗੜਿਆਂ ਨੂੰ ਆਪਣੇ ਰਿਲੇਸ਼ਨ 'ਤੇ ਹਾਵੀ ਨਾ ਹੋਣ ਦਿਓ।