Skin Care : ਸੈਂਸਟਿਵ ਸਕਿਨ ਦੀ ਇੰਝ ਕਰੋ ਦੇਖਭਾਲ, ਨਹੀਂ ਹੋਵੇਗੀ ਚਿਹਰੇ 'ਤੇ ਖਾਰਸ਼

08/16/2022 3:25:19 PM

ਨਵੀਂ ਦਿੱਲੀ- ਹਰ ਕਿਸੇ ਦੀ ਸਕਿਨ ਵੱਖਰੀ-ਵੱਖਰੀ ਤਰ੍ਹਾਂ ਦੀ ਹੁੰਦੀ ਹੈ। ਕੁਝ ਔਰਤਾਂ ਦੀ ਸਕਿਨ ਆਇਲੀ ਹੁੰਦੀ ਹੈ, ਕੁਝ ਦੀ ਡਰਾਈ ਹੁੰਦੀ ਹੈ ਤਾਂ ਉਧਰ ਦੂਜੇ ਪਾਸੇ ਕਈ ਔਰਤਾਂ ਦੀ ਸਕਿਨ ਸੈਂਸਟਿਵ ਹੁੰਦੀ ਹੈ। ਸੈਂਸਟਿਵ ਸਕਿਨ 'ਚ ਰੈੱਡਨੈੱਸ, ਖਾਰਸ਼ ਅਤੇ ਜਲਨ ਵੀ ਮਹਿਸੂਸ ਹੋ ਸਕਦੀ ਹੈ। ਅਜਿਹੀ ਸਕਿਨ 'ਤੇ ਰੈਸ਼ੇਜ ਵੀ ਬਹੁਤ ਜਲਦ ਹੁੰਦੇ ਹਨ। ਜੇਕਰ ਸਕਿਨ ਵੀ ਸੈਂਸਟਿਵ ਹੈ ਤਾਂ ਉਸ ਦੀ ਤੁਹਾਨੂੰ ਜ਼ਿਆਦਾ ਦੇਖਭਾਲ ਕਰਨ ਦੀ ਲੋੜ ਹੋ ਸਕਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿੰਝ ਤੁਸੀਂ ਸੈਂਸਟਿਵ ਸਕਿਨ ਦਾ ਧਿਆਨ ਰੱਖ ਸਕਦੇ ਹੋ। 


ਸੌਣ ਤੋਂ ਪਹਿਲਾਂ ਧੋਵੋ ਚਿਹਰਾ
ਰਾਤ ਨੂੰ ਸੌਣ ਤੋਂ ਪਹਿਲਾਂ ਸਕਿਨ ਨੂੰ ਚੰਗੀ ਤਰ੍ਹਾਂ ਨਾਲ ਧੋਣਾ ਬਹੁਤ ਜ਼ਰੂਰੀ ਹੈ। ਤੁਸੀਂ ਚਿਹਰੇ ਨੂੰ ਧੋਣ ਲਈ ਕਿਸੇ ਵੀ ਤਰ੍ਹਾਂ ਦੇ ਹਾਈਡ੍ਰੇਟਿੰਗ ਅਤੇ ਅਲਕੋਹਲ ਫ੍ਰੀ ਕਲੀਂਜਰ ਦਾ ਇਸਤੇਮਾਲ ਕਰ ਸਕਦੇ ਹੋ। ਕਲੀਂਜਲ ਦਾ ਇਸਤੇਮਾਲ ਕਰਨ ਨਾਲ ਸਕਿਨ 'ਤੇ ਜਮ੍ਹੀ ਧੂੜ-ਮਿੱਟੀ, ਗੰਦਗੀ, ਪ੍ਰਦੂਸ਼ਣ ਆਸਾਨੀ ਨਾਲ ਨਿਕਲ ਜਾਵੇਗਾ। ਇਸ ਨਾਲ ਤੁਹਾਡੀ ਸਕਿਨ ਵੀ ਇਕਦਮ ਸਾਫ ਹੋ ਜਾਵੇਗੀ। 

ਸੀਰਮ ਜ਼ਰੂਰ ਲਗਾਓ
ਜੇਕਰ ਤੁਹਾਡੀ ਸਕਿਨ ਵੀ ਕਾਫੀ ਸੈਂਸਟਿਵ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਵਿਟਾਮਿਨ ਸੀ ਯੁਕਤ ਸੀਰਮ ਦਾ ਚਿਹਰੇ 'ਤੇ ਇਸਤੇਮਾਲ ਕਰ ਸਕਦੇ ਹੋ। ਵਿਟਾਮਿਨ ਸੀ ਡੈਮੇਜ ਸਕਿਨ ਤੋਂ ਰਾਹਤ ਦਿਵਾਉਂਦਾ ਹੈ। ਇਸ ਤੋਂ ਇਲਾਵਾ ਚਿਹਰੇ ਦੇ ਦਾਗ-ਧੱਬੇ ਅਤੇ ਸਨ ਟੈਨ ਦੇ ਲਈ ਵੀ ਇਹ ਕਾਫੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਸੀਰਮ ਦਾ ਇਸਤੇਮਾਲ ਕਰਦੇ ਹਨ ਤਾਂ ਚਿਹਰੇ ਦੇ ਡਾਕਰ ਸਰਕਲ ਵੀ ਸਾਫ਼ ਹੋ ਜਾਣਗੇ। 


ਸਕਿਨ ਕਰੋ ਮਾਇਸਚੁਰਾਈਜ਼ਰ
ਤੁਹਾਡੀ ਸਕਿਨ ਚਾਹੇ ਜਿਸ ਤਰ੍ਹਾਂ ਦੀ ਹੋਵੇ ਪਰ ਮਾਇਸਚੁਰਾਈਜ਼ ਕਰਨਾ ਵੀ ਬਹੁਤ ਜ਼ਰੂਰੀ ਹੈ। ਖਾਸ ਕਰਕੇ ਸੈਂਸਟਿਵ ਸਕਿਨ ਨੂੰ ਮਾਇਸਚੁਰਾਈਜ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਸੈਂਸਟਿਵ ਸਕਿਨ ਨੂੰ ਮਾਇਸਚੁਰਾਈਜ਼ ਨਾ ਕੀਤਾ ਜਾਵੇ ਤਾਂ ਸਕਿਨ 'ਤੇ ਡਰਾਈਨੈੱਸ ਹੋਰ ਵੀ ਜ਼ਿਆਦਾ ਵਧ ਸਕਦੀ ਹੈ। ਇਸ ਲਈ ਰਾਤ ਨੂੰ ਟੋਨਰ ਲਗਾਉਣ ਤੋਂ ਬਾਅਦ ਸਕਿਨ ਨੂੰ ਚੰਗੀ ਤਰ੍ਹਾਂ ਨਾਲ ਮਾਇਸਚੁਰਾਈਜ਼ਰ ਜ਼ਰੂਰ ਕਰੋ। ਮਾਇਸਚੁਰਾਈਜ਼ ਕਰਨ ਨਾਲ ਸਕਿਨ ਹਾਈਡ੍ਰੇਟ ਵੀ ਰਹੇਗੀ ਅਤੇ ਸਕਿਨ 'ਚ ਨਮੀ ਵੀ ਬਣੀ ਰਹੇਗੀ।

ਨਿਯਮਿਤ ਤੌਰ 'ਤੇ ਬਦਲੋ ਸਿਰ੍ਹਹਾਣਿਆਂ ਦੇ ਕਵਰ
ਸੈਂਸਟਿਵ ਸਕਿਨ ਲਈ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਤੌਰ 'ਤੇ ਸਿਰ੍ਹਹਾਣੇ ਦੇ ਕਵਰ ਬਦਲਦੇ ਰਹੋ। ਗੰਦੇ ਸਿਰ੍ਹਹਾਣੇ ਕਾਰਨ ਵੀ ਸਕਿਨ 'ਚ ਵਾਧੂ ਆਇਲ ਅਤੇ ਦਾਗ-ਧੱਬੇ ਪੈਦਾ ਕਰਨ ਵਾਲੇ ਬੈਕਟੀਰੀਆ ਜਮ੍ਹਾ ਹੋ ਸਕਦੇ ਹਨ। ਇਸ ਤੋਂ ਇਲਾਵਾ ਗੰਦਾ ਸਿਰ੍ਹਹਾਣਾ ਤੁਹਾਡੀ ਸਕਿਨ 'ਚ ਖਾਰਸ਼ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਸਿਰ੍ਹਹਾਣੇ ਦਾ ਕਵਰ ਵੀ ਜ਼ਰੂਰ ਬਦਲ ਕੇ ਸੋਵੋ।


ਟੋਨਰ ਲਗਾਓ
ਸਕਿਨ ਦੇ ਪੀ.ਐੱਚ.ਲੈਵਲ ਨੂੰ ਕੰਟਰੋਲ ਕਰਨ ਲਈ ਟੋਨਰ ਬਹੁਤ ਹੀ ਜ਼ਰੂਰੀ ਹੈ। ਇਸ ਲਈ ਤੁਸੀਂ ਆਪਣੀ ਨਾਈਟ ਕੇਅਰ 'ਚ ਟੋਨਰ ਦਾ ਇਸਤੇਮਾਲ ਜ਼ਰੂਰ ਕਰੋ। ਤੁਸੀਂ ਹਾਈਡ੍ਰੇਟਿੰਗ ਟੋਨਰ ਵੀ ਚਿਹਰੇ 'ਤੇ ਲਗਾ ਸਕਦੇ ਹੋ। ਟੋਨਰ ਦਾ ਇਸਤੇਮਾਲ ਕਰਨ ਨਾਲ ਸਕਿਨ ਹਾਈਡ੍ਰੇਟਿੰਗ ਰਹੇਗੀ ਅਤੇ ਤੁਹਾਨੂੰ ਰੈਸ਼ੇਜ, ਸਕਿਨ 'ਤੇ ਹੋਣ ਵਾਲੀ ਜਲਨ, ਰੈੱਡਨੈੱਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਵੀ ਮਿਲੇਗੀ। 

Aarti dhillon

This news is Content Editor Aarti dhillon