60 ਸਾਲਾਂ ਤੋਂ ਬਿਨ੍ਹਾਂ ਖਾਣਾ ਖਾਧੇ ਜ਼ਿੰਦਾ ਹੈ ਇਹ ਔਰਤ !

08/16/2017 10:44:54 AM

ਨਵੀਂਦਿੱਲੀ—ਜੇਕਰ ਤੁਹਾਨੂੰ ਕੁਝ ਦਿਨ ਬਿਨ੍ਹਾਂ ਖਾਣਾ ਖਾਣ ਦੇ ਰਹਿਣ ਨੂੰ ਕਿਹਾ ਜਾਂਵੇ, ਤਾਂ ਸ਼ਾਇਦ ਕਿਸੇ ਤਰ੍ਹਾਂ ਮਨ ਮਾਰ ਕੇ ਰਹਿ ਵੀ ਲਓਗੇ ਪਰ ਉਮਰ ਭਰ ਅਜਿਹਾ ਕਰਨਾ ਕਿਸੇ ਦੇ ਵੀ ਵਸ ਦੀ ਗੱਲ ਨਹੀਂ। ਅਸੀਂ ਜਿੱਥੇ ਖਾਣ ਦੇ ਬਿਨ੍ਹਾਂ ਰਹਿਣ ਦੀ ਕਲਪਨਾ ਵੀ ਨਹੀਂ ਕਰ ਸਕਦੇ, ਉੱਥੇ ਮਹਿਲਾ ਅਜਿਹੀ ਵੀ ਹੈ, ਜਿਸ ਨੇ ਪਿਛਲੇ 60 ਸਾਲ ਤੋਂ ਖਾਣਾ ਨਹੀਂ ਖਾਦਾ। ਬਾਵਜੂਦ ਇਸਦੇ ਉਹ ਜਿੰਦਾ ਅਤੇ ਸਿਹਤਮੰਦ ਜਿਓ ਰਹੀ ਹੈ, ਜੋ ਕਿ ਆਪਣੇ ਆਪ 'ਚ ਹੀ ਹੈਰਾਨੀ ਦੀ ਗੱਲ ਹੈ। ਇਹ ਮਹਿਲਾਂ ਇੰਨੇ ਸਾਲਾਂ 'ਚ ਮਹਿਜ ਚਾਹ ਅਤੇ ਪਾਣੀ 'ਤੇ ਹੀ ਜਿੰਦਾ ਹੈ।
ਅਜਿਹਾ ਨਹੀਂ ਹੈ ਕਿ 75 ਸਾਲ ਦੀ ਸਰਸਵਤੀ ਵਾਈ ਦਾ ਖਾਣੇ ਦਾ ਮਨ ਨਹੀਂ ਕਰਦਾ, ਬਲਕਿ ਇਸ ਤਰ੍ਹਾਂ ਰਹਿਣਾ ਉਸਦੀ ਮਜ਼ਬੂਰੀ ਹੈ। ਪਹਿਲੀ ਸੰਤਾਨ ਹੋਣ ਦੇ ਬਾਅਦ ਉਹ ਬਹੁਤ ਬੀਮਾਰ ਪੈ ਗਈ ਅਤੇ ਟਾਈਫਾਈਡ ਦੀ ਵਜ੍ਹਾਂ ਨਾਲ ਉਸਦੀਆਂ ਅੰਤੜੀਆਂ ਸੁਗੜ ਗਈਆਂ। Îਉਹ ਕੁਝ ਵੀ ਖਾਂਦੀ ਤਾਂ ਉਸ ਨੂੰ ਉਲਟੀ ਆ ਜਾਂਦੀ। ਹੌਲੀ-ਹੌਲੀ ਉਹ ਠੀਕ ਹੋ ਗਈ, ਪਰ ਇਸ ਸਮੱਸਿਆ ਨੇ ਉਸਦਾ ਪਿੱਛਾ ਨਹੀਂ ਛੱਡਿਆ। ਪਤੀ ਨੇ ਉਸ ਦਾ ਕਈ ਜਗ੍ਹਾਂ ਇਲਾਜ਼ ਕਰਵਾਇਆ, ਪਰੰਤੂ ਕੁਝ ਨਹੀਂ ਹੋ ਸਕਿਆ। ਅਖਿਰ ਉਹ ਇਸ ਤਰ੍ਹਾਂ ਜਿਉਣ ਲਈ ਮਜ਼ਬੂਰ ਹੋ ਗਈ। ਹੁਣ ਹੁਣ ਸਵੇਰੇ-ਸ਼ਾਮ ਬਸ ਚਾਹ ਅਤੇ ਪਾਣੀ ਹੀ ਪੀਂਦੀ ਹੈ। ਇਸ ਸਮੱਸਿਆ ਦੇ ਬਾਵਜੂਦ ਉਨ੍ਹਾਂ ਦੇ 5 ਬੱਚੇ ਹਨ। ਉਹ ਜਦੋਂ ਆਪਣੀ ਮਾਂ ਨੂੰ ਪੁੱਛਦੇ ਹਨ ਕਿ ਉਨ੍ਹਾਂ ਨੂੰ ਭੁੱਖ ਤਾਂ ਨਹੀਂ ਲੱਗੀ ਤਾਂ ਉਹ ਹੱਸ ਕੇ ਕਹਿੰਦੀ ਹੈ ਨਹੀਂ।