ਵੱਖ-ਵੱਖ ਸ਼ੀਸ਼ਿਆਂ ਨਾਲ ਇਸ ਤਰ੍ਹਾਂ ਸਜਾਓ ਆਪਣਾ ਘਰ

01/11/2019 3:47:18 PM

ਨਵੀਂ ਦਿੱਲੀ— ਸ਼ੀਸ਼ੇ ਦੀ ਵਰਤੋਂ ਘਰ ਦੇ ਅੰਦਰ ਹੀ ਨਹੀਂ ਸਗੋਂ ਘਰ ਦੇ ਬਾਹਰ ਗਾਰਡਨ, ਵਰਾਂਡੇ, ਗਲਿਆਰੇ ਅਤੇ ਛੱਤ ਉਤੇ ਵੀ ਹੋ ਰਹੀ ਹੈ। ਕਿਸ ਜਗ੍ਹਾ ਨੂੰ ਸਜਾਉਣਾ ਹੈ ਉਸ ਦੇ ਮੁਤਾਬਕ ਅਲਗ-ਅਲਗ ਸਾਈਜ਼ ਅਤੇ ਫਰੇਮ ਦਾ ਸ਼ੀਸ਼ਾ ਚੁਣਿਆ ਜਾਂਦਾ ਹੈ।ਅੱਜ ਅਸੀਂ ਤੁਹਾਨੂੰ ਸ਼ੀਸ਼ਿਆਂ ਨੂੰ ਵੱਖ-ਵੱਖ ਥਾਂਵਾ 'ਤੇ ਸਜਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਤੋਂ ਤੁਸੀਂ ਵੀ ਆਈਡਿਆਜ਼ ਲੈ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ...
 

1. ਕੰਧਾਂ 'ਤੇ ਲਗਾਓ 
ਜੇਕਰ ਤੁਸੀਂ ਸ਼ੀਸ਼ੇ ਨੂੰ ਕੰਧ 'ਤੇ ਲਗਾਓਗੇ ਤਾਂ ਨਾ ਸਿਰਫ ਤੁਹਾਡਾ ਕਮਰਾ ਵੱਡਾ ਵਿਖਾਈ ਦੇਵੇਗਾ, ਸਗੋਂ ਉਸ ਦਾ ਖਿੱਚਵਾਂ ਲੁੱਕ ਵੀ ਵੱਧ ਜਾਵੇਗਾ। ਕਮਰੇ ਲਈ ਹਮੇਸ਼ਾ ਵੱਡੇ ਸ਼ੀਸ਼ੇ ਦੀ ਵਰਤੋਂ ਕਰੋ, ਜਿਸ ਦੀ ਉਚਾਈ ਕੰਧ ਦੇ ਬਰਾਬਰ ਹੋਵੇ। ਸ਼ੀਸ਼ੇ ਨੂੰ ਉਸ ਕੰਧ 'ਤੇ ਲਗਾਓ ਜੋ ਦਰਵਾਜ਼ੇ ਦੇ ਠੀਕ ਸਾਹਮਣੇ ਹੋਵੇ ਤਾਂ ਕਿ ਬਾਹਰ ਦਾ ਪੂਰਾ ਪ੍ਰਤੀਬਿੰਬ ਅੰਦਰ ਵਿਖਾਈ ਦੇਵੇ। 

2. ਸੋਫੇ ਦੇ ਉਤੇ
ਸੋਫੇ ਦੇ ਉਤੇ ਜੋ ਖਾਲੀ ਥਾਂ ਹੁੰਦੀ ਹੈ, ਉਥੇ ਫਰੇਮ ਕੀਤੇ ਸ਼ੀਸ਼ੇ ਸਮੂਹ ਵਿਚ ਲਗਾਏ ਜਾਂਦੇ ਹਨ। ਤੁਸੀਂ ਇਨ੍ਹਾਂ ਨੂੰ ਪੂਰੀ ਖਾਲੀ ਕੰਧ ਉਤੇ ਵੀ ਲਗਾ ਸਕਦੇ ਹੋ। ਇਹਨਾਂ ਫਰੇਮਾਂ ਦਾ ਸਾਈਜ਼ ਅਤੇ ਸਟਾਈਲ ਕੰਧ ਦੇ ਸਾਈਜ਼, ਫਰਨੀਚਰ ਅਤੇ ਪਰਦਿਆਂ ਦੇ ਰੰਗ ਮੁਤਾਬਕ ਵੱਖ-ਵੱਖ ਹੋ ਸਕਦਾ ਹੈ।

3. ਰਸੋਈ
ਰਸੋਈ ਵਿਚ ਵੀ ਸ਼ੀਸ਼ੇ ਦੀ ਵਰਤੋਂ ਹੋ ਰਹੀ ਹੈ। ਇਸ ਨੂੰ ਤੁਸੀਂ ਕਬਰਡ ਉਤੇ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਫਰਿੱਜ਼ ਉਤੇ ਡੈਕੋਰੇਟਿਵ ਪੀਸ ਦੇ ਤੌਰ 'ਤੇ ਵੀ ਲਗਾ ਸਕਦੇ ਹੋ। ਆਮ ਤੌਰ 'ਤੇ ਰਸੋਈ ਵਿਚ ਖਿੜਕੀ ਦੇ ਠੀਕ ਹੇਠਾਂ ਸਿੰਕ ਲਗਾਏ ਜਾਂਦੇ ਹਨ ਪਰ ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਕਿਉਂ ਨਾ ਸਿੰਕ ਦੇ ਠੀਕ ਉਤੇ ਸ਼ੀਸ਼ੇ ਲਗਾ ਕੇ ਖਿੜਕੀ ਦੀ ਕਮੀ ਪੂਰੀ ਕੀਤੀ ਜਾਵੇ। ਸ਼ੀਸ਼ੇ ਦੀ ਵਰਤੋਂ ਨਾਲ ਰਸੋਈ ਵਿਚ ਜ਼ਿਆਦਾ ਰੋਸ਼ਨੀ ਅਤੇ ਗਹਿਰਾਈ ਦਾ ਅਹਿਸਾਸ ਹੋਵੇਗਾ। ਸ਼ੀਸ਼ੇ ਵਾਲੀਆਂ ਟਾਈਲਾਂ ਵੀ ਰਸੋਈ ਦੀ ਖੂਬਸੂਰਤੀ ਵਧਾ ਸਕਦੀਆਂ ਹਨ।

4. ਲਿਵਿੰਗ ਰੂਮ
ਖੂਬਸੂਰਤ ਫਰੇਮ ਵਿਚ ਜੜਿਆ ਸ਼ੀਸ਼ਾ ਲਿਵਿੰਗਰੂਮ ਦੀ ਸ਼ਾਨ ਵਧਾ ਦਿੰਦਾ ਹੈ। ਸ਼ੀਸ਼ੇ ਦੇ ਸਾਹਮਣੇ ਕੋਈ ਆਰਟਵਰਕ, ਸੀਨਰੀ ਆਦਿ ਹੋਵੇ ਤਾਂ ਉਹ ਸਾਹਮਣੇ ਦੀ ਕੰਧ ਉਤੇ ਦਿਖਦੀ ਹੈ ਜਿਸ ਨਾਲ ਕਮਰਾ ਜ਼ਿਆਦਾ ਵੱਡਾ ਅਤੇ ਖੂਬਸੂਰਤ ਨਜ਼ਰ ਆਉਂਦਾ ਹੈ। ਖਿੜਕੀ ਦੇ ਸਾਹਮਣੇ ਲਗਿਆ ਸ਼ੀਸ਼ਾ ਰੋਸ਼ਨੀ ਪ੍ਰਤੀਬਿੰਬਿਤ ਕਰ ਕਮਰੇ ਨੂੰ ਹੋਰ ਜ਼ਿਆਦਾ ਜੀਵਤ ਬਣਾਉਂਦਾ ਹੈ। 

5. ਖਿੜਕੀ ਦੇ ਕੋਲ
ਜੇਕਰ ਖਿੜਕੀ ਕੋਲ ਸ਼ੀਸ਼ਾ ਲਗਾਓਗੇ ਤਾਂ ਕਮਰੇ ਵਿਚ ਕੁਦਰਤੀ ਰੋਸ਼ਨੀ ਦੀ ਮਾਤਰਾ ਵਧੇਗੀ। ਖਿੜਕੀ ਕੋਲ ਕਿੰਨੀ ਜਗ੍ਹਾ ਉਪਲੱਬਧ ਹੈ ਉਸ ਦੇ     ਮੁਤਾਬਕ ਸ਼ੀਸ਼ਾ ਚੁਣੋ। ਸ਼ੀਸ਼ਾ ਜਿਨ੍ਹਾਂ ਵੱਡਾ ਹੋਵੇਗਾ, ਬਰਾਈਟਨੈਸ ਉਨ੍ਹੀਂ ਜ਼ਿਆਦਾ ਵਧੇਗੀ।

6. ਗਾਰਡਨ ਵਿਚ
ਕਈ ਘਰਾਂ ਵਿਚ ਨਿਜੀ ਗਾਰਡਨ ਜਾਂ ਛੱਤ ਗਾਰਡਨ ਹੁੰਦੇ ਹਨ। ਗਾਰਡਨ ਵਿਚ ਮਿਰਰ ਦੀ ਵਰਤੋਂ ਤੁਹਾਡੇ ਘਰ ਦੇ ਇੰਟੀਰਿਅਰ ਨੂੰ ਇਕ ਵੱਖ ਨਿਯਮ ਦੇਵੇਗਾ। ਇਸ ਵਿਚ ਤੁਹਾਡੇ ਗਾਰਡਨ ਦੀ ਹਰਿਆਲੀ ਅਤੇ ਰੰਗ-ਬਿਰੰਗੇ ਫੁੱਲਾਂ ਦਾ ਪ੍ਰਤੀਬਿੰਬ ਵਿਖਾਈ ਦੇਵੇਗਾ। ਪਤੰਗ ਦੇ ਸਰੂਪ ਦਾ ਸ਼ੀਸ਼ਾ ਲਗਾਓਗੇ ਤਾਂ ਰਾਤ ਵਿਚ ਨੀਲੇ ਅਸਮਾਨ ਦੇ ਨਾਲ ਉਸ ਦਾ ਕੌਂਬਿਨੇਸ਼ਨ ਬਹੁਤ ਆਕਰਸ਼ਕ ਨਜ਼ਰ ਆਵੇਗਾ। ਜੇਕਰ ਗਾਰਡਨ ਵਿਚ ਸ਼ੀਸ਼ੇ ਦੇ ਨਾਲ ਵੱਖ-ਵੱਖ ਰੰਗਾਂ ਦੀ ਲਾਈਟਸ ਦਾ ਕੌਂਬਿਨੇਸ਼ਨ ਕੀਤਾ ਜਾਵੇ ਤਾਂ ਲੁੱਕ ਹੋਰ ਉਭਰ ਕੇ ਆਵੇਗੀ।


 

Neha Meniya

This news is Content Editor Neha Meniya