ਇਸ ਵਾਰ ਟਰੈਂਡ ''ਚ ਹੋਵੇਗਾ ਮਸਟਰਡ ਰੰਗ

03/27/2017 10:03:51 AM

ਮੁੰਬਈ— ਫੈਸ਼ਨ ਦੇ ਇਸ ਦੌਰ ''ਚ ਕੁੜੀਆਂ ਆਪਣੇ ਕੱਪੜੇ ਪਾਉਣ ਦਾ ਸਟਾਈਲ ਬਦਲਦੀਆਂ ਰਹਿੰਦੀਆਂ ਹਨ। ਉਹ ਟਰੈਂਡ ਦੇ ਮੁਤਾਬਕ ਵਾਲਾਂ ਦਾ ਸਟਾਈਲ, ਕੱਪੜੇ, ਜੁੱਤੀ, ਗਹਿਣੇ ਅਤੇ ਰੰਗਾਂ ਦੀ ਚੋਣ ਕਰਦੀਆਂ ਹਨ। ਕਦੀ ਗੂੜ੍ਹਾ ਲਾਲ ਤਾਂ ਕਦੀ ਚਿੱਟਾ ਰੰਗ ਤਾਜ਼ਾ ਟਰੈਂਡ ਦੇ ਮੁਤਾਬਕ ਬਦਲਦੇ ਰਹਿੰਦੇ ਹਨ। ਅੱਜ-ਕਲ੍ਹ ਮਸਟਰਡ ਰੰਗ ਦਾ ਟਰੈਂਡ ਬਹੁਤ ਚੱਲ ਰਿਹਾ ਹੈ। ਭਾਰਤੀ ਹੋਵੇ ਜਾਂ ਪੱਛਮੀ ਤੁਸੀਂ ਹਰ ਤਰ੍ਹਾਂ ਦੇ ਕੱਪੜਿਆਂ ਨਾਲ ਇਸ ਰੰਗ ਦੇ ਫੈਬਰਿਕ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜੋ ਤੁਹਾਨੂੰ ਆਸਾਨੀ ਨਾਲ ਇਸ ਰੰਗ ''ਚ ਮਿਲ ਜਾਣਗੀਆਂ।
1. ਰਵਾਇਤੀ ਪਹਿਰਾਵੇ
ਇਨ੍ਹਾਂ ਪਹਿਰਾਵਿਆਂ ''ਚ ਮਸਟਰਡ ਰੰਗ ਦੇ ਕੱਪੜੇ ਬਹੁਤ ਖੂਬਸੂਰਤ ਲੱਗਦੇ ਹਨ। ਜਿਨ੍ਹਾਂ ''ਚ ਤੁਸੀਂ ਸਾੜ੍ਹੀ, ਕੁਰਤਾ, ਪਲਾਜੋ, ਅਨਾਰ ਕਲੀ ਅਤੇ ਪਟਿਆਲਾ ਸੂਟ ਪਾ ਸਕਦੇ ਹੋ। ਤੁਸੀਂ ਨੀਲੇ ਰੰਗ ਦੇ ਨਾਲ ਮਸਟਰਡ ਰੰਗ ਦਾ ਪਹਿਰਾਵਾ ਵੀ ਪਾ ਸਕਦੇ ਹੋ।
2. ਪੱਛਮੀ ਕੱਪੜੇ
ਇਨ੍ਹਾਂ ਕੱਪੜਿਆਂ ''ਚ ਤੁਸੀਂ ਟੋਪ ਅਤੇ ਫੁੱਲਾਂ ਦੀ ਛਪਾਈ ਵਾਲੇ ਕੱਪੜੇ ਪਾ ਸਕਦੇ ਹੋ। ਛੋਟੇ ਕੱਪੜਿਆਂ ''ਚ ਮਸਟਰਡ ਰੰਗ ਬਹੁਤ ਸਟਾਈਲਿਸ਼ ਲੱਗਦਾ ਹੈ।
3. ਜੁੱਤੀ
ਸਿਰਫ ਕੱਪੜੇ ਹੀ ਨਹੀਂ ਤੁਸੀਂ ਜੁੱਤੀ ਵੀ ਇਸੇ ਰੰਗ ਦੀ ਪਾ ਸਕਦੇ ਹੋ। ਕਾਲੀ, ਭੂਰੀ, ਚਿੱਟੀ ਜਾਂ ਫਿਰ ਲਾਲ ਰੰਗ ਦੀ ਜੁੱਤੀ ਪਾ ਕੇ ਤੁਸੀਂ ਬੋਰ ਹੋ ਚੁੱਕੇ ਹੋ ਤਾਂ ਇਸ ਵਾਰੀ ਆਕਰਸ਼ਕ ਲੁਕ ਪਾਉਣ ਲਈ ਮਸਟਰਡ ਰੰਗ ਜ਼ਰੂਰ ਟ੍ਰਾਈ ਕਰੋ।
4. ਗਹਿਣੇ
ਤੁਸੀਂ ਸਟਾਈਲਿਸ਼ ਲੁਕ ਪਾਉਣ ਲਈ ਫੈਸ਼ਨ ਮੁਤਾਬਕ ਰੰਗ ਦੀ ਚੋਣ ਕਰ ਸਕਦੇ ਹੋ। ਮਸਟਰਡ ਰੰਗ ''ਚ ਵਾਲੀਆਂ, ਮੁੰਦਰੀ ਅਤੇ ਗਲੇ ਦਾ ਹਾਰ ਵੀ ਬਹੁਤ ਖੂਬਸੂਰਤ ਲੱਗਦੇ ਹਨ।
5. ਪਰਸ
ਪਾਰਟੀ ''ਚ ਆਪਣਾ ਸ਼ਾਨਦਾਰ ਅੰਦਾਜ਼ ਦਿਖਾਉੁਣ ਲਈ ਮਸਟਰਡ ਰੰਗ ਦਾ ਪਰਸ ਲੈ ਸਕਦੇ ਹੋ।