15 ਹਜ਼ਾਰ ਕਿਲੋ ਸੋਨੇ ਨਾਲ ਬਣਿਆ ਹੈ ਇਹ ਮੰਦਰ, ਰਾਤ ਵਿਚ ਆਉਂਦਾ ਹੈ ਸਵਰਗ ਦਾ ਨਜ਼ਾਰਾ

09/08/2017 3:47:37 PM

ਨਵੀਂ ਦਿੱਲੀ— ਲੋਕਾਂ ਨੇ ਮੰਦਰ ਤਾਂ ਬਹੁਤ ਦੇਖੇ ਹੋਣਗੇ ਪਰ ਸੋਂਣੇ ਨਾਲ ਬਣੇ ਇਸ ਮੰਦਰ ਦਾ ਨਜ਼ਾਰਾ ਹੀ ਕੁਝ ਵੱਖਰਾ ਹੈ। ਇਹ ਮੰਦਰ ਤਾਮਿਲਨਾਡੂ ਦੇ ਬੇਲੋਰ ਜਿਲੇ ਵਿਚ ਹੈ ਅਤੇ ਇਸ ਨੂੰ ਸੋਨੇ ਦੀ ਨਗਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਬਣਾਉਣ ਵਿਚ ਕਰੀਬ 15 ਹਜ਼ਾਰ ਕਿਲੋ ਸੋਨੇ ਦੀ ਵਰਤੋਂ ਕੀਤੀ ਗਈ ਹੈ। 


ਮਹਾਲੱਛਮੀ ਮਾਤਾ ਦਾ ਇਹ ਮੰਦਰ ਲਗਭਗ 300 ਕਰੋੜ ਵਿਚ ਬਣਿਆ ਹੈ। 100 ਏਕੜ ਵਿਚ ਫੈਲਿਆਂ ਹੋਏ ਇਸ ਮੰਦਰ ਦੇ ਚਾਰੇ ਪਾਸੇ ਹਰਿਆਲੀ ਹੈ ਅਤੇ ਇਸ ਦੇ ਬਾਹਰ ਇਕ ਸਰੋਵਰ ਹੈ ਜਿੱਥੇ ਦੁਨੀਆ ਦੀ ਮੁੱਖ ਨਦੀਆਂ ਦਾ ਪਾਣੀ ਆਉਂਦਾ ਹੈ ਜਿਸ ਵਜ੍ਹਾ ਨਾਲ ਇਸ ਨੂੰ ਤੀਰਥ ਸਰੋਵਰ ਵੀ ਕਿਹਾ ਜਾਂਦਾ ਹੈ। 
ਰਾਤ ਦੇ ਸਮੇਂ ਇਹ ਮੰਦਰ ਇਕਦਮ ਸਵਰਗ ਵਰਗਾ ਲੱਗਦਾ ਹੈ ਅਤੇ ਆਪਣੀ ਖੂਬਸੂਰਤੀ ਕਾਰਨ ਇਹ ਦੁਨੀਆ ਭਰ ਵਿਚ ਮਸ਼ਹੂਰ ਹੈ। ਇਸ ਮੰਦਰ ਦਾ ਨਿਰਮਾਣ 2007 ਵਿਚ ਹੋਇਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮੰਦਰ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। ਰੋਜ਼ਾਨਾ ਲੱਗਭਗ ਲੱਖਾ ਸ਼ਰਧਾਲੂ ਇੱਥੇ ਆ ਕੇ ਦਰਸ਼ਨ ਕਰਦੇ ਹਨ। 


ਇਸ ਮੰਦਰ ਦੀਆਂ ਦੀਵਾਰਾਂ ਤੋਂ ਲੈ ਕੇ ਦਰਵਾਜਿਆਂ ਤੱਕ ਸਾਰਾ ਕੁਝ ਸੋਨੇ ਦਾ ਬਣਿਆ ਹੋਇਆ ਹੈ ਅਤੇ ਮੰਦਰ ਦੇ ਦਰਵਾਜੇ 'ਤੇ ਖੜੀ ਅਪਸਰਾ ਆਉਣ ਵਾਲੇ ਲੋਕਾਂ ਦਾ ਸੁਆਗਤ ਕਰਦੀ ਹੈ ਜੋ ਉਪਰ ਤੋਂ ਲੈ ਕੇ ਥੱਲੇ ਤੱਕ ਸੋਨੇ ਦੇ ਗਹਿਨੀਆਂ ਨਾਲ ਸਜੀ ਹੋਈ ਹੈ। ਅਜਿਹੇ ਵਿਚ ਜਦੋਂ ਵੀ ਕਦੇਂ ਤਮਿਲਨਾਡੂ ਜਾਓ ਤਾਂ ਇਸ ਮੰਦਰ ਵਿਚ ਜ਼ਰੂਰ ਜਾਓ।