ਇਸ ਤਰ੍ਹਾਂ ਆਫਿਸ 'ਚ ਦਿਸੋ ਪ੍ਰੈਜ਼ੈਂਟੇਬਲ

03/15/2018 2:16:52 PM

ਜਲੰਧਰ— ਜਦੋਂ ਗੱਲ ਪ੍ਰੋਫੈਸ਼ਨਲ ਜਗ੍ਹਾ 'ਤੇ ਪ੍ਰੈਜ਼ੈਂਟੇਬਲ ਦਿਸਣ ਦੀ ਆਉਂਦੀ ਹੈ ਤਾਂ ਇਕ ਹੀ ਗੱਲ ਸਮਝ 'ਚ ਆਉਂਦੀ ਹੈ ਕਿ ਕੁਝ ਅਜਿਹਾ ਪਹਿਨਿਆ ਜਾਵੇ, ਜਿਸ ਨੂੰ ਦੇਖਣ ਵਾਲਾ ਤੁਹਾਡੇ ਤੋਂ ਇੰਪ੍ਰੈੱਸ ਹੋ ਜਾਵੇ। ਆਫਿਸ 'ਚ ਸਿਰਫ ਅਕਲਮੰਦੀ ਤੇ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਾ ਹੀ ਕਾਫੀ ਨਹੀਂ ਹੈ ਸਗੋਂ ਤੁਸੀਂ ਕਿਸ ਤਰ੍ਹਾਂ ਡ੍ਰੈੱਸਅਪ ਹੇ ਕੇ ਆਫਿਸ ਆਉਂਦੇ ਹੋ ਅਤੇ ਇਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।

-ਚਾਹੇ ਤੁਹਾਡੇ ਆਫਿਸ ਦਾ ਮਾਹੌਲ ਜੋ ਵੀ ਹੋਵੇ, ਫਿਰ ਵੀ ਖੁਦ ਨੂੰ ਸਿਰਫ ਪੈਂਟ ਜਾਂ ਸੂਟ ਤੱਕ ਸੀਮਤ ਨਾ ਰੱਖੋ। ਪੌਪ ਕਲਰਸ, ਪ੍ਰਿੰਟਸ ਅਤੇ ਸਟ੍ਰਾਈਪਸ ਵਾਲੀਆਂ ਸ਼ਾਰਟ ਜੈਕੇਟਸ ਤੋਂ ਵੱਧ ਫੈਸ਼ਨੇਬਲ ਕੁਝ ਨਹੀਂ ਹੁੰਦਾ। ਤੁਸੀਂ ਹਾਈ ਵੇਸਟ ਪੈਨਸਿਲ ਸਰਕਟ ਵੀ ਚੁਣ ਸਕਦੇ ਹੋ ਜਾਂ ਫਿਰ ਨੀ-ਗ੍ਰੇਜਿੰਗ ਸਟ੍ਰੇਟ ਡ੍ਰੈੱਸ ਦੇ ਨਾਲ ਸਟ੍ਰਾਈਕਿੰਗ ਬੈਲਟ ਵੀ ਪਹਿਨ ਸਕਦੇ ਹੋ। ਦੇਸੀ ਡ੍ਰੈਸਿੰਗ 'ਚ ਇਕ ਚੰਗੀ ਸ਼ਿਫਾਨ ਜਾਂ ਸਿਲਕ ਸਾੜੀ ਆਫਿਸ ਸਟੈੱਪਲ 'ਚ ਸ਼ਾਮਲ ਕੀਤੀ ਜਾ ਸਕਦੀ ਹੈ।

-ਆਫਿਸ 'ਚ ਪਰਫੈਕਟ ਸੂਜ਼ ਪਹਿਨਣਾ ਕਾਫੀ ਪੇਚੀਦਾ ਹੋ ਸਕਦਾ ਹੈ। ਬਲੈਕ ਪੰਪਸਇਕ ਸੇਫ ਆਪਸ਼ਨ ਹੋ ਸਕਦੇ ਹਨ ਪਰ ਜੇਕਰ ਕੁਝ ਵਰਸੇਟਾਈਲ ਅਤੇ ਫੈਸ਼ਨੇਬਲ ਲੱਭ ਰਹੇ ਹੋ ਤਾਂ ਨਿਊਡ ਪੰਪਸ ਬੈਸਟ ਰਹਿਣਗੇ। ਇਹ ਸਕਰਟਸ ਤੇ ਗਰਲੀ ਆਊਟਫਿੱਟਸ 'ਤੇ ਬਹੁਤ ਚੰਗੇ ਲੱਗਣਗੇ। ਪੈਂਟਸ ਦੇ ਨਾਲ ਬੈਲੇ ਫਲੈਟਸ, ਪੀਪ ਟੋਜ਼ ਅਤੇ ਐਂਕਲ ਬੂਟਸ ਚੰਗੇ ਲੱਗਦੇ ਹਨ।

- ਆਫਿਸ ਲਈ ਹਮੇਸ਼ਾ ਓਵਰ ਸਾਈਜ਼ਡ ਹੈਂਡ ਬੈਗਸ ਚੁਣਨਾ ਹੀ ਬਿਹਤਰ ਰਹੇਗਾ। ਇਹ ਟ੍ਰੈਂਡੀ ਹੀ ਨਹੀਂ ਸਗੋਂ ਕਾਫੀ ਕੰਮ ਵੀ ਆਉਂਦੇ ਹਨ। ਔਰਤਾਂ ਲਈ ਵੱਡੇ ਟੋਟਸ ਬਿਹਤਰ ਮੰਨੇ ਜਾ ਸਕਦੇ ਹਨ। ਇਨ੍ਹਾਂ 'ਚ ਤੁਸੀਂ ਆਪਣੀ ਪੂਰੀ ਦੁਨੀਆ ਸਮੇਟ ਸਕਦੇ ਹੋ, ਜਿਵੇਂ ਕੰਮ ਦੇ ਗੈਜੇਟਸ, ਫੋਨ ਚਾਰਜਰ, ਜ਼ਰੂਰੀ ਡਾਕਿਊਮੈਂਟਸ ਤੋਂ ਲੈ ਕੇ ਪਾਣੀ ਵਾਲੀ ਬੋਤਲ , ਮੇਕਐੱਪ ਦਾ ਸਾਮਾਨ ਅਤੇ ਦਵਾਈਆਂ ਅਦਿ ਇਨ੍ਹਾਂ 'ਚ ਆਰਾਮ ਨਾਲ ਰੱਖੀਆਂ ਜਾ ਸਕਦੀਆਂ ਹਨ। ਕੋਸ਼ਿਸ਼ ਕਰੋ ਕੀ ਬ੍ਰਾਂਡਿਡ ਬੈਗਸ ਹੀ ਖਰੀਦੋ।

-ਆਪਣੀ ਲੁਕ ਨੂੰ ਜ਼ਿਆਦਾ ਨਿਖਾਰੋ ਅਤੇ ਥੋੜ੍ਹੀ ਜਿਹੀ ਜਿਊਲਰੀ ਜ਼ਰੂਰ ਪਹਿਨੋ। ਡਾਇਮੰਡ ਸਟੱਡਸ , ਮੀਡੀਅਮ ਸਾਈਜ਼ ਦੇ ਟੀਅਰ ਡ੍ਰਾਪ ਈਅਰਰਿੰਗਸ, ਇਕ ਸਿੰਪਲ ਪੈਂਡੈਂਟ ਅਤੇ ਦੋ ਮੁੰਦਰੀਆਂ ਹੀ ਆਫਿਸ 'ਚ ਪਹਿਨੀਆਂ ਹੋਈਆਂ ਚੰਗੀਆਂ ਲੱਗਦੀਆਂ ਹਨ।

-ਇਕ ਵੱਡੀ ਕਲਾਸੀ ਘੜੀ ਤਾਂ ਜ਼ਰੂਰੀ ਐਕਸੈੱਸਰੀਜ਼ 'ਚ ਗਿਣੀ ਜਾ ਸਕਦੀ ਹੈ।

- ਬਾਡੀ ਆਰਟ ਟੈਟੂਜ਼ ਤੋਂ ਦੂਰ ਹੀ ਰਹੋ ਤਾਂ ਬਿਹਤਰ ਹੋਵੇਗਾ, ਜ਼ਿਆਦਾ ਮੇਕਅਪ ਕਰਨ ਤੋਂ ਵੀ ਬਚੋਂ, ਸਿਰਫ ਬੇਸਿਕ 'ਤੇ ਹੀ ਰਹੋ, ਜਿਵੇਂ ਕੱਜਲ, ਆਈਲਾਈਨਰ ਅਤੇ ਲਿਪਸਟਿਕ ਹੀ ਆਫਿਸ 'ਚ ਵਰਤੋਂ।

-ਆਪਣੇ ਸਹਿ-ਕਰਮਚਾਰੀਆਂ ਨਾਲ ਬਿਹਤਰ ਕੰਮ ਕਰਨ ਲਈ ਪਰਸਨਲ ਹਾਈਜੀਨ ਨੂੰ ਵੀ ਧਿਆਨ 'ਚ ਰੱਖੋ। ਵਾਲ ਬੰਨ੍ਹ ਕੇ ਰੱਖੋ, ਨਹੂੰ ਕੱਟੇ ਹੋਏ ਹੋਣ ਅਤੇ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਚੰਗੀ ਸਮੈੱਲ ਕਰੋ।