ਧਨ ਦੀ ਕਮੀ ਨਹੀਂ ਹੋਣ ਦੇਵੇਗਾ ਇਹ ਪੌਦਾ, ਮਨੀ ਪਲਾਂਟ ਨਾਲੋਂ ਵੀ ਹੈ ਜ਼ਿਆਦਾ ਅਸਰਦਾਰ

09/11/2017 2:58:21 PM

ਨਵੀਂ ਦਿੱਲੀ— ਵਧਦੀ ਮਹਿੰਗਾਈ ਦੇ ਦੌਰ ਵਿਚ ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਕੋਲ ਕਾਫੀ ਸਾਰਾ ਪੈਸਾ ਹੋਵੇ। ਪੈਸੇ ਕਮਾਉਣ ਦੀ ਦੋੜ ਵਿਚ ਇਨਸਾਨ ਇਸ ਦੀ ਕਦਰ ਹੀ ਗੁਆ ਬੈਠਾ ਹੈ ਕਿ ਉਸ ਕੋਲ ਆਪਣੇ ਲਈ ਵੀ ਟਾਈਮ ਕੱਢਣ ਦਾ ਸਮਾਂ ਨਹੀਂ ਹੁੰਦਾ। ਕੜੀ ਮਹਿਨਤ ਨਾਲ ਲੋਕਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਪਾਉਂਦਾ। ਇਸ ਲਈ ਬਹੁਤ ਸਾਰੇ ਲੋਕ ਵਾਸਤੂ ਸ਼ਾਸ਼ਤਰ ਨੂੰ ਅਪਣਾਉਂਦੇ ਹਨ। ਉਂਝ ਮੰਨਿਆ ਜਾਵੇ ਤਾਂ ਪੈਸਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਮਨੀ ਪਲਾਂਟ ਨੂੰ ਬਿਹਤਰ ਮੰਨਿਆ ਜਾਂਦਾ ਹੈ ਪਰ ਇਕ ਹੋਰ ਪੌਦਾ ਹੈ ਜੋ ਮਨੀ ਪਲਾਂਟ ਨਾਲੋਂ ਵੀ ਜ਼ਿਆਦਾ ਅਸਰਦਾਰ ਹੈ, ਜਿਸ ਨੂੰ ਘਰ ਵਿਚ ਲਗਾਉਣ ਨਾਲ ਧਨ ਦੀ ਕਮੀ ਪੂਰੀ ਹੋ ਜਾਂਦੀ ਹੈ। 
ਕ੍ਰਾਸੁਲਾ ਪੌਦਾ ਹੈ ਮਨੀ ਪਲਾਂਟ ਨਾਲੋਂ ਜ਼ਿਆਦਾ ਅਸਰਦਾਰ


ਕ੍ਰਾਸੁਲਾ ਨੂੰ ਵੀ ਸੈਨਸੁਈ ਸ਼ਾਸ਼ਤਰ ਵਿਚ ਮਨੀ ਟ੍ਰੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਪੌਦਾ ਚੁੰਬਕ ਦੀ ਤਰ੍ਹਾਂ ਤੁਹਾਨੂੰ ਆਪਣੇ ਵਲ ਖੀਚਦਾ ਹੈ। ਇਸ ਪੌਦੇ ਨੂੰ ਪਾਣੀ ਦੀ ਜ਼ਰੂਰਤ ਘੱਟ ਹੀ ਹੁੰਦੀ ਹੈ। ਇਸ ਨੂੰ ਤੁਸੀਂ ਆਪਣੇ ਘਰ ਵਿਚ ਕਿਸੇ ਵੀ ਗਮਲੇ ਜਾਂ ਜਮੀਨ 'ਤੇ ਵੀ ਉਗਾ ਸਕਦੇ ਹੋ। ਖਾਸ ਗੱਲ ਹੈ ਕਿ ਧੁੱਲ ਵਾਲੀ ਥਾਂ 'ਤੇ ਵੀ ਰੱਖ ਸਕਦੇ ਹੋ। 
ਸਕਰਾਤਮਕ ਊਰਜਾ ਦਾ ਸਰੋਤ


ਧਨ ਦੀ ਬਾਰਿਸ਼ ਦੇ ਨਾਲ-ਨਾਲ ਇਹ ਪੌਦਾ ਘਰ ਵਿਚ ਮੌਜੂਦ ਨੇਗੇਟਿਵ ਐਨਰਜੀ ਨੂੰ ਬਾਹਰ ਕੱਢਦਾ ਹੈ ਅਤੇ ਸਕਰਾਤਮਕ ਊਰਜਾ ਦਾ ਪ੍ਰਵੇਸ਼ ਕਰਦਾ ਹੈ। ਘਰ ਵਿਚ ਮੌਜੂਦ ਅਸ਼ਾਂਤੀ ਵੀ ਇਸ ਨੂੰ ਲਗਾਉਣ ਨਾਲ ਦੂਰ ਹੋ ਜਾਂਦੀ ਹੈ। 
ਲਗਾਉਣ ਦੀ ਸਹੀ ਦਿਸ਼ਾ
ਇਸ ਨੂੰ ਘਰ ਦੇ ਮੁਖ ਦੁਆਰ ਦੇ ਸੱਜੇ ਪਾਸੇ ਲਗਾਓ। ਇਸ ਦਾ ਜ਼ਿਆਦਾ ਅਸਰ ਉਦੋਂ ਹੀ ਦਿਖਾਈ ਦੇਵੇਗਾ। ਸਾਰੇ ਵਿਗੜੇ ਕੰਮ ਵੀ ਬਣਨ ਲੱਗਦੇ ਹਨ।