130 ਫੁੱਟ ਉਚੀ ਪਹਾੜੀ ''ਤੇ ਰਹਿੰਦਾ ਹੈ ਇਹ ਸ਼ਖਸ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ

08/29/2017 2:53:08 PM

ਨਵੀਂ ਦਿੱਲੀ— ਹਰ ਕੋਈ ਚਾਹੁੰਦਾ ਹੈ ਕਿ ਉਸਦਾ ਘਰ ਕਿਸੇ ਅਜਿਹੀ ਥਾਂ 'ਤੇ ਹੋਵੇ ਜਿੱਥੇ ਜ਼ਰੂਰਤ ਦੀ ਹਰ ਚੀਜ਼ ਆਸਾਨੀ ਨਾਲ ਮਿਲ ਸਕੇ। ਆਪਣੇ ਆਸ਼ਿਆਨੇ ਨਾਲ ਹਰ ਕਿਸੇ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਲੋਕ ਇਸ ਲਈ ਇਕ ਤੋਂ ਇਕ ਵਧ ਕੇ ਥਾਂ ਦੀ ਚੋਣ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਜਿਸ ਘਰ ਬਾਰੇ ਦੱਸਣ ਜਾ ਰਹੇ ਹਾਂ ਉਹ ਜਮੀਨ 'ਤੇ ਨਹੀਂ ਬਲਕਿ130 ਫੁੱਟ ਉਂਚੇ ਸਿੱਧੇ ਪਹਾੜ 'ਤੇ ਬਣਿਆ ਹੋਇਆ ਹੈ। ਇਸ ਪਹਾੜੀ 'ਤੇ ਉਹ ਇੱਕਲਾ ਰਹਿੰਦਾ ਹੈ, ਜਿਸ ਦੀ ਕਲਪਨਾ ਕਰ ਪਾਉਣਾ ਵੀ ਮੁਸ਼ਕਲ ਹੈ। 


ਜਾਰਜਿਆ ਦਾ ਕਾਤਸਖੀ ਪਿਲਰ 130 ਫੁੱਟ ਉਂਚਾ ਹੈ ਅਤੇ ਸਦੀਆਂ ਤੋਂ ਇਹ ਉਜਾੜ ਪਿਆ ਹੋਇਆ ਸੀ। ਮੈਕਿਜਮ ਕਾਫਟਾਰਡਜੇ ਨਾਂ ਦੇ ਇਕ ਵਿਅਕਤੀ ਨੇ 25 ਸਾਲ ਪਹਿਲਾਂ ਇੱਥੇ ਰਹਿਣ ਦੀ ਗੱਲ ਸੋਚੀ। ਉਸ ਦਾ ਮੰਨਣਾ ਸੀ ਕਿ ਉਹ ਹੁਣ ਭਗਵਾਨ ਦੇ ਕਰੀਬ ਆ ਗਿਆ ਹੈ। ਇਸ ਦੀ ਵਜ੍ਹਾ ਮੈਕਜਿਮ ਇਕ ਕ੍ਰਿਸ਼ਿਚਅਨ ਮੋਂਕ ਹੈ। 


ਇਸ ਪਹਾੜ ਤੋਂ ਮੈਕਜਿਮ ਹਫਤੇ ਵਿਚ ਸਿਰਫ ਦੋ ਵਾਰ ਹੀ ਥੱਲੇ ਉਤਰਦਾ ਹੈ ਕਿਉਂਕਿ ਇਸ ਦੀ ਉਂਚਾਈ 'ਤੋਂ ਵਾਰ-ਵਾਰ ਉਤਰਨਾ ਅਤੇ ਚੜਣਾ ਆਸਾਨ ਨਹੀਂ ਹੈ। 
ਇਸ ਦੇ ਉੱਤੇ ਜਾਣ ਲਈ 131 ਸੀੜੀਆਂ ਹਨ, ਜਿਸ 'ਤੇ ਜਾਣ ਲਈ 20 ਮਿੰਟ ਲੱਗਦੇ ਹਨ ਅਤੇ ਇਸ ਦੀ ਉਂਚਾਈ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ। ਜ਼ਰੂਰਤ ਦਾ ਸਾਮਾਨ ਇਕ ਚੱਕਰਘਿੰਨੀ ਦੇ ਜ਼ਰੀਏ ਪਹੁੰਚਾਇਆ ਜਾਂਦਾ ਹੈ। 


ਇਸ ਘਰ ਵਿਚ ਇਕ ਪੂਜਾ ਘਰ ਵੀ ਹੈ, ਜਿਸ ਵਿਚ ਕਦੇਂ-ਕਦੇਂ ਕੁਝ ਪ੍ਰੀਸਟਸ ਅਤੇ ਕੁਝ ਲੋਕ ਵੀ ਪ੍ਰਾਥਨਾ ਕਰਨ ਆਉਂਦੇ ਹਨ।