ਕੂੜੇ ਦੇ ਢੇਰ ਤੋਂ ਬਣੀ ਹੈ ਇਹ ਲਾਇਬਰੇਰੀ

03/30/2017 11:36:19 AM

ਨਵੀਂ ਦਿੱਲੀ— ਮਨੁੱਖ ਦੇ ਪੜ੍ਹਨ ਲਈ ਸਭ ਤੋਂ ਸ਼ਾਂਤ ਜਗ੍ਹਾ ਲਾਇਬਰੇਰੀ ਹੈ, ਜਿੱਥੇ ਬੈਠ ਕੇ ਉਹ ਆਰਾਮ ਨਾਲ ਪੜ੍ਹ ਸਕਦਾ ਹੈ। ਲਾਇਬਰੇਰੀ ਦੇ ਅੰਦਰ ਜਾਂ ਬਾਹਰ ਕਿਸੇ ਤਰ੍ਹਾਂ ਦਾ ਸ਼ੋਰ ਨਹੀਂ ਹੁੰਦਾ। ਕੁਝ ਦੇਸ਼ਾਂ ''ਚ ਬਹੁਤ ਵੱਡੀਆਂ ਲਾਇਬਰੇਰੀਆਂ ਹਨ, ਜਿੱਥੇ ਲੋਕ ਆਪਣੀ ਪਸੰਦ ਦੀ ਕੋਈ ਵੀ ਕਿਤਾਬ ਪੜ੍ਹ ਸਕਦੇ ਹਨ। ਤੁਸੀਂ ਵੀ ਸਕੂਲ ਜਾਂ ਕਾਲਜ ''ਚ ਬਹੁਤ ਵਾਰੀ ਲਾਈਬਰੇਰੀ ਗਏ ਹੋਵੋਗੇ ਪਰ ਅੱਜ ਅਸੀਂ ਜਿਹੜੀ ਲਾਇਬਰੇਰੀ ਦੀ ਗੱਲ ਕਰ ਰਹੇ ਹਾਂ ਉਹ ਆਈਸ ਕਰੀਮ ਕੱਪਾਂ ਦੀ ਬਣਾਈ ਗਈ ਹੈ। ਆਪਣੀ ਇਸੇ ਖਾਸੀਅਤ ਕਾਰਨ ਹੀ ਇਹ ਲਾਇਬਰੇਰੀ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। 
ਇੰਡੋਨੇਸ਼ੀਆ ਦੇ ਬਾਂਡੁੰਗ ਪਿੰਡ ''ਚ ਇਸ ਲਾਇਬਰੇਰੀ ਨੂੰ ਬਣਾਉਣ ਪਿੱਛੇ ਇਕ ਵੱਡਾ ਕਾਰਨ ਸੀ। ਇੱਥੇ ਵੱਡੀ ਮਾਤਰਾ ''ਚ ਪਲਾਸਟਿਕ ਦਾ ਕੂੜਾ ਇੱਕਠਾ ਹੋ ਗਿਆ ਸੀ। ਇਸ ਦੇ ਨਿਪਟਾਰੇ ਲਈ ਆਈਸ ਕਰੀਮ ਦੇ ਖਾਲੀ ਕੱਪਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਗਿਆ। ਇਨ੍ਹਾਂ ਦੀ ਮਦਦ ਨਾਲ ਇਕ ਲਾਇਬਰੇਰੀ ਬਣਾਈ ਗਈ। ਇੱਥੇ ਹਰ ਪਾਸੇ ਕੱਪ ਦਿਖਾਈ ਦਿੰਦੇ ਹਨ।
ਪਲਾਸਟਿਕ ਦੇ ਇਨ੍ਹਾਂ 2000 ਕੱਪਾਂ ਦੇ ''ਚ ਬੈਠ ਕੇ ਪੜ੍ਹਨ ਦਾ ਵੱਖਰਾ ਹੀ ਮਜ਼ਾ ਹੈ। ਦਿਨ ਵੇਲੇ ਸੂਰਜ ਦੀ ਰੋਸ਼ਨੀ ਕੱਪਾਂ ''ਚੋਂ ਹੁੰਦੀ ਹੋਈ ਲਾਇਬਰੇਰੀ ਦੇ ਅੰਦਰ ਤੱਕ ਆਉਂਦੀ ਹੈ। ਇਸ ਲਾਇਬਰੇਰੀ ਨੂੰ ਬਨਾਉਣ ਵੇਲੇ ਕੱਪਾਂ ਦੀ ਕਮੀ ਹੋ ਗਈ, ਜਿਸ ਕਾਰਨ ਆਨਲਾਈਨ ਆਰਡਰ ''ਤੇ ਹੋਰ ਕੱਪ ਮੰਗਵਾਏ ਗਏ।