ਇਸ ਤਰ੍ਹਾਂ ਦੇ ਲੋਕਾਂ ਨੂੰ ਰੋਜ਼ ਪੀਣਾ ਚਾਹੀਦਾ ਹੈ ਜੀਰੇ ਦਾ ਪਾਣੀ

05/19/2017 5:55:18 PM

ਨਵੀਂ ਦਿੱਲੀ— ਜੀਰੇ ''ਚ ਮੌਜੂਦ ਐਂਟੀ ਆਕਸੀਡੈਂਟਸ ਅਤੇ ਹੋਰ ਪੋਸ਼ਕ ਤੱਤ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਲਈ ਰੋਜ਼ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਜੀਰੇ ਦਾ ਪਾਣੀ ਬਣਾਉਣ ਅਤੇ ਉਸ ਨੂੰ ਕਿਹੜੀਆਂ ਹਾਲਤਾਂ ਵਾਲੇ ਲੋਕਾਂ ਨੂੰ ਪੀਣਾ ਚਾਹੀਦਾ ਹੈ ਦੇ ਬਾਰੇ ਦੱਸ ਰਹੇ ਹਾਂ।
ਇਸ ਤਰ੍ਹਾਂ ਬਣਾਓ ਜੀਰਾ ਦਾ ਪਾਣੀ
ਰਾਤ ਵੇਲੇ ਇਕ ਗਿਲਾਸ ''ਤ ਦੋ ਚਮਚ ਜੀਰੇ ਪਾ ਕੇ ਇਸ ਨੂੰ ਪਾਣੀ ''ਚ ਭਿਓਂ ਕੇ ਰੱਖੋ। ਸਵੇਰੇ ਇਸ ਪਾਣੀ ਨੂੰ ਉਬਾਲ ਲਓ। ਕੋਸਾ ਹੋਣ''ਤੇ ਇਸ ਪਾਣੀ ਨੂੰ ਛਾਣ ਕੇ ਪੀ ਲਓ।
ਜੀਰੇ ਦੇ ਪਾਣੀ ਦੀ ਇਸ ਤਰ੍ਹਾਂ ਵੀ ਕਰੋ ਵਰਤੋਂ
1. ਜੀਰੇ ਦੇ ਪਾਣੀ ''ਚ ਆਪਣੀ ਮਨਪਸੰਦ ਸਬਜੀਆਂ ਪਾ ਕੇ ਉਬਾਲ ਲਓ ਅਤੇ ਪੀਓ।
2. ਚੌਲ ਬਣਾਉਂਦੇ ਸਮੇਂ ਜੀਰੇ ਦਾ ਪਾਣੀ ਮਿਲਾ ਦਿਓ। ਇਸ ਨਾਲ ਚੌਲ ਸੁਆਦ ਬਨਣਗੇ। ਨਾਲ ਹੀ ਪਾਚਨ ਤੰਤਰ ਠੀਕ ਰਹੇਗਾ।
3. ਲੱਸੀ ''ਚ ਜੀਰੇ ਦਾ ਪਾਣੀ ਮਿਲਾ ਕੇ ਪੀਣ ਨਾਲ ਗਰਮੀ ''ਚ ਹੋਣ ਵਾਲੀਆਂ ਪੇਟ ਦੀਆਂ ਤਕਲੀਫਾਂ ਦੂਰ ਹੁੰਦੀਆਂ ਹਨ।
ਜੀਰੇ ਦਾ ਪਾਣੀ ਪੀਣ ਦੇ ਫਾਇਦੇ
1. ਜਿਨ੍ਹਾਂ ਨੂੰ ਦਿਲ ਸੰਬੰਧੀ ਬੀਮਾਰੀਆਂ ਦਾ ਖਤਰਾ ਹੈ
ਜੀਰੇ ਦੇ ਪਾਣੀ ਨਾਲ ਕੋਲੇਸਟਰੌਲ ਦਾ ਪੱਧਰ ਘੱਟ ਹੁੰਦਾ ਹੈ। ਇਸ ਤਰ੍ਹਾਂ ਇਹ ਦਿਲ ਸੰਬੰਧੀ ਬੀਮਾਰੀਆਂ ਤੋਂ ਬਚਾਉਂਦਾ ਹੈ।
2. ਜਿਨ੍ਹਾਂ ਨੂੰ ਡਾਇਬੀਟੀਜ਼ ਦੀ ਸੰਭਾਵਨਾ ਹੈ
ਜੀਰੇ ਦੇ ਪਾਣੀ ਨਾਲ ਗਲੂਕੋਜ ਦਾ ਪੱਧਰ ਸਹੀ ਰਹਿੰਦਾ ਹੈ। ਇਸ ਤਰ੍ਹਾਂ ਇਹ ਡਾਇਬੀਟੀਜ਼ ਤੋਂ ਬਚਾਉਂਦਾ ਹੈ।
3. ਜਿਨਾਂ ਨੂੰ ਹੱਡੀਆਂ ''ਚ ਦਰਦ ਹੈ
ਇਸ ਪਾਣੀ ਨਾਲ ਖੂਨ ਦਾ ਦੌਰਾ ਠੀਕ ਹੁੰਦਾ ਹੈ। ਜਿਸ ਨਾਲ ਹੱਡੀਆਂ ਨੂੰ ਆਰਾਮ ਮਿਲਦਾ ਹੈ ਅਤੇ ਉਨ੍ਹਾਂ ''ਚ ਹੋਣ ਵਾਲਾ ਦਰਦ ਠੀਕ ਹੁੰਦਾ ਹੈ।
4. ਜਿਨ੍ਹਾਂ ਨੂੰ ਸਕਿਨ ਸੰਬੰਧੀ ਸਮੱਸਿਆ ਹੈ
ਜੀਰੇ ਦੇ ਪਾਣੀ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਦੂਰ ਹੁੰਦੇ ਹਨ। ਇਹ ਸਕਿਨ ਸੰਬੰਧੀ ਸਮੱਸਿਆਵਾਂ ਜਿਵੇਂ ਮੁਹਾਸਿਆਂ ਤੋਂ ਬਚਾਉਂਦਾ ਹੈ।
5. ਜਿਨ੍ਹਾਂ ਦੀ ਪਾਚਨ ਪ੍ਰਣਾਲੀ ਖਰਾਬ ਹੈ
ਜੀਰੇ ਦੇ ਪਾਣੀ ''ਚ ਮੌਜੂਦ ਫਾਈਬਰਸ ਪਾਚਨ ਤੰਤਰ ਨੂੰ ਠੀਕ ਰੱਖਦੇ ਹਨ। ਇਹ ਪੇਟ ਦੀ ਐਸੀਡਿਟੀ ਜਿਹੀ ਸਮੱਸਿਆ ਤੋਂ ਬਚਾਉਂਦਾ ਹੈ।
6. ਜਿਨ੍ਹਾਂ ਦਾ ਭਾਰ ਜ਼ਿਆਦਾ ਹੈ
ਜੀਰੇ ਦੇ ਪਾਣੀ ਨਾਲ ਮੇਟਾਬਾਲੀਜਮ ਵੱਧਦਾ ਹੈ ਅਤੇ ਭਾਰ ਘੱਟ ਹੁੰਦਾ ਹੈ।
7. ਜਿਨ੍ਹਾਂ ਨੂੰ ਖੂਨ ਦੀ ਕਮੀ ਹੈ
ਇਸ ਪਾਣੀ ''ਚ ਆਇਰਨ ਹੁੰਦਾ ਹੈ ਜੋ ਐਨੀਮੀਆ (ਖੂਨ ਦੀ ਕਮੀ) ਤੋਂ ਬਚਾਉਂਦਾ ਹੈ।
8. ਜਿਨ੍ਹਾਂ ਨੂੰ ਬੀ. ਪੀ. ਸੰਬੰਧੀ ਸਮੱਸਿਆ ਹੈ
ਜੀਰੇ ਦੇ ਪਾਣੀ ਨਾਲ ਖੂਨ ਦਾ ਦੌਰਾ ਸਹੀ ਰਹਿੰਦਾ ਹੈ ਅਤੇ ਇਹ ਬੀ. ਪੀ. ਕੰਟਰੋਲ ਕਰਦਾ ਹੈ।
9. ਜਿਨ੍ਹਾਂ ਨੂੰ ਨੀਂਦ ਘੱਟ ਆਉਂਦੀ ਹੈ
ਜੀਰੇ ਦੇ ਪਾਣੀ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ ਅਤੇ ਨੀਂਦ ਚੰਗੀ ਆਉਂਦੀ ਹੈ।
10. ਜਿਨ੍ਹਾਂ ਨੂੰ ਬੁਖਾਰ ਹੈ
ਜੀਰੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਇਹ ਬੁਖਾਰ ਦਾ ਅਸਰ ਘੱਟ ਕਰਦਾ ਹੈ।