ਸਰਦੀਆਂ ''ਚ ਫਾਇਦੇਮੰਦ ਹੈ ਇਹ ਜੂਸ

01/20/2017 11:11:37 AM

ਜਲੰਧਰ— ਮੌਸਮ ਬਦਲਦੇ ਹੀ ਸਰਦੀ ਜੁਕਾਮ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਸਰਦੀ ਦੇ ਮੌਸਮ ''ਚ ਜੁਕਾਮ ਹੋਣ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਖੰਘ, ਸਿਰ ਦਰਦ ਅਤੇ ਸਰੀਰ ਦਰਦ ਆਦਿ। ਆਓ ਜਾਣਦੇ ਹਾਂ ਇਕ ਇਸ ਤਰ੍ਹਾਂ ਦੇ ਜੂਸ ਬਾਰੇ ਜਿਸ ਨਾਲ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ  ਛੁਟਕਾਰਾ ਪਾਇਆ ਜਾ ਸਕਦਾ ਹੈ।
ਸਮੱਗਰੀ
- 1 ਛੋਟਾ ਟੁਕੜਾ ਅਦਰਕ ਦਾ 
- 4 ਲਸਣ ਦੀਆਂ ਕਲੀਆਂ
- ਛੋਟਾ ਅਨਾਨਾਸ 
- 1 ਗਾਜਰ
ਵਿਧੀ
1. ਸਭ ਤੋਂ ਪਹਿਲਾਂ ਅਦਰਕ ਨੂੰ ਛਿੱਲ ਕੇ ਉਸਨੂੰ ਬਾਰੀਕ ਕੱਟ ਲਓ।
2. ਲਸਣ ਨੂੰ ਵੀ ਬਾਰੀਕ ਕੱਟ ਲਓ।
3. ਹੁਣ ਅਨਾਨਾਸ ਨੂੰ ਵੀ ਛੋਟੇ-ਛੋਟੇ ਟੁਕੜਿਆਂ ''ਚ ਕੱਟ ਲਓ।
4. ਹੁਣ ਗਾਜਰ ਨੂੰ ਛਿੱਲ ਲਓ ਅਤੇ ਇਸਦੇ ਵੀ ਛੋਟੇ-ਛੋਟੇ ਟੁਕੜੇ ਕਰ ਲਓ।
5. ਇਸ ਸਾਰੇ ਮਿਸ਼ਰਨ ਨੂੰ ਮਿਕਸੀ ''ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
6. ਤੁਹਾਡਾ ਜੂਸ ਤਿਆਰ ਹੈ।