ਪਤੀ ਨਾਲ ਨਾ ਕਰੋ ਇਹ ਗੱਲਾਂ, ਟੁੱਟ ਸਕਦਾ ਹੈ ਰਿਸ਼ਤਾ

02/13/2017 12:49:49 PM

ਨਵੀਂ ਦਿੱਲੀ— ਰਿਸ਼ਤਿਆਂ ''ਚ ਪਿਆਰ ਅਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਰਿਸ਼ਤਿਆਂ ਦੀ ਨੀਂਹ ਪਿਆਰ ਅਤੇ ਵਿਸ਼ਵਾਸ ''ਤੇ ਟਿਕੀ ਹੁੰਦੀ ਹੈ। ਪਰ ਪਤੀ-ਪਤਨੀ ਦੇ ਰਿਸ਼ਤੇ ''ਚ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਇੱਕ-ਦੂਸਰੇ ਨੂੰ ਨਾ ਦੱਸਣਾ ਹੀ ਚੰਗਾ ਹੁੰਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਦੇ ਬਾਰੇ।
1. ਅਫੇਅਰ
ਕਿਸੇ ਵੀ ਔਰਤ ਨੂੰ ਆਪਣੇ ਪਤੀ ਨਾਲ ਆਪਣੇ ਵਿਆਹ ਤੋਂ ਪਹਿਲਾਂ ਵਾਲੇ ਅਫੇਅਰ ਦੇ ਬਾਰੇ ਨਹੀਂ ਦੱਸਣਾ ਚਾਹੀਦਾ ਕਿਉਂਕਿ ਪਤੀ ਸ਼ੱਕੀ ਮਿਜ਼ਾਜ ਦੇ ਹੁੰਦੇ ਹਨ। ਉਹ ਇਸ ਤਰ੍ਹਾਂ ਦੀ ਗੱਲਾਂ ਬਿਲਕੁਲ ਬਰਦਾਸ਼ਤ ਨਹੀਂ ਕਰਦੇ।
2. ਬੁਰਾਈ
ਰਿਸ਼ਤੇਦਾਰਾਂ ਦੇ ਵਿੱਚ ਜਾਂ ਦੋਸਤਾਂ ਦੇ ਨਾਲ ਰਹਿਣ ''ਤੇ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੀ ਬੁਰਾਈ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਕਰਨ ਨਾਲ ਪਤੀ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਦੀ ਹੈ।
3. ਚੁਗਲੀ
ਆਪਣੇ ਪਤੀ ਦੇ ਸਾਹਮਣੇ ਆਪਣੇ ਸੋਹਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਖਾਸ ਕਰਕੇ ਨਨਾਣ, ਦੇਵਰ, ਮਾਂ ਆਦਿ ਦੀ ਬੁਰਾਈ ਜਾਂ ਚੁਗਲੀ ਉਨ੍ਹਾਂ ਦੇ ਸਾਹਮਣੇ ਨਾ ਕਰੋ ਕਿਉਂਕਿ ਇਸ ਨਾਲ ਲੜਾਈ ਹੋਣ ਦੀ ਸੰਭਾਵਨਾ ਬਣਦੀ ਹੈ।
4. ਵਿਸ਼ਵਾਸ ਨਹੀਂ ਰਿਹਾ
ਆਪਣੇ ਪਤੀ ਨੂੰ ਅਜਿਹਾ ਕਦੀ ਨਾ ਕਹੋ ਕਿ ਮੈਨੂੰ ਹੁਣ ਤੁਹਾਡੇ ''ਤੇ ਵਿਸ਼ਵਾਸ ਨਹੀਂ ਰਿਹਾ। ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ ''ਤੇ ਹੀ ਤਾਂ ਟਿੱਕਿਆ ਹੁੰਦਾ ਹੈ।
5.ਨਫਰਤ ਕਰਦੀ ਹਾਂ
ਪਤੀ ਨੂੰ ਇਹ ਕਦੀ ਨਾ ਕਹੋ ਕਿ ਤੁਸੀਂ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਜਾਂ ਉਨ੍ਹਾਂ ਨਾਲ ਨਫਰਤ ਕਰਦੇ ਹੋ। ਤੁਹਾਡਾ ਇਸ ਤਰ੍ਹਾਂ ਕਹਿਣਾ ਉਨ੍ਹਾਂ ਨੂੰ ਠੇਸ ਪਹੁੰਚਾ ਸਕਦਾ ਹੈ।