ਇਹ ਹੈ ਦੁਨੀਆ ਦਾ ਸਭ ਤੋਂ ਮੋਟਾ ਬੱਚਾ, ਇਸ ਦਾ ਭਾਰ ਜਾਣ ਕੇ ਹੋ ਜਾਓਗੇ ਹੈਰਾਨ

04/16/2018 4:42:19 PM

ਨਵੀਂ ਦਿੱਲੀ— ਅੱਜਕਲ 10 'ਚੋਂ 7 ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਮੋਟਾਪਾ ਵਧਣ ਦੇ ਕਈ ਕਾਰਨ ਹੋ ਸਕਦੇ ਹਨ। ਕੁਝ ਲੋਕਾਂ ਦਾ ਭਾਰ ਗਲਤ ਖਾਣ-ਪੀਣ ਕਾਰਨ ਵਧਦਾ ਹੈ ਅਤੇ ਉੱਥੇ ਹੀ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਕਿਸੇ ਬੀਮਾਰੀ ਦੇ ਕਾਰਨ ਮੋਟੇ ਹੁੰਦੇ ਹਨ। ਉਹ ਮੋਟਾਪੇ ਦੀ ਚਪੇਟ 'ਚ ਇਸ ਕਦਰ ਆ ਜਾਂਦੇ ਹਨ ਕਿ ਉਹ ਉਸ 'ਚੋਂ ਕਦੇ ਬਾਹਰ ਹੀ ਨਹੀਂ ਨਿਕਲ ਪਾਉਂਦੇ। ਮੋਟਾਪੇ ਦੀ ਇਕ ਅਜਿਹੀ ਹੀ ਬੀਮਾਰੀ ਨਾਲ ਲੜ ਰਿਹਾ ਹੈ ਦੁਨੀਆ ਦਾ ਸਭ ਤੋਂ ਮੋਟਾ ਬੱਚਾ।


ਇੰਡੋਨੇਸ਼ੀਆ 'ਚ ਰਹਿਣ ਵਾਲੇ ਆਰਿਆ ਦਾ ਭਾਰ ਇੰਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਉਹ ਜਲਦੀ ਹੀ ਮਰ ਵੀ ਸਕਦਾ ਹੈ। ਮਹਿਜ 10 ਸਾਲ ਦੀ ਉਮਰ 'ਚ ਉਸਦਾ ਭਾਰ 192 ਕਿਲੋਗ੍ਰਾਮ ਹੈ। ਉਸ ਦਾ ਭਾਰ ਅਚਾਨਕ ਹੀ ਇਨ੍ਹਾਂ ਵਧ ਗਿਆ ਹੈ ਕਿ ਆਪਣੇ ਮੋਟਾਪੇ ਕਾਰਨ ਉਹ ਚਲ ਫਿਲ ਵੀ ਨਹੀਂ ਸਕਦਾ। ਇਹ ਕਾਰਨ ਹੈ ਕਿ ਉਸ ਨੂੰ ਆਪਣਾ ਸਕੂਲ ਜਾਣਾ ਵੀ ਬੰਦ ਕਰਨਾ ਪਿਆ।


192 ਕਿਲੋਗ੍ਰਾਮ ਆਰਿਆ ਦੇ ਸਾਈਜ਼ ਦੇ ਕੱਪੜੇ ਲੱਭਣਾ ਵੀ ਮੁਸ਼ਕਿਲ ਹੁੰਦਾ ਹੈ। ਇਸ ਲਈ ਉਹ ਸਿਰਫ ਸਾਰੋਂਗ ਹੀ ਪਹਿਣ ਸਕਦਾ ਹੈ।


ਆਰਿਆ ਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਹੈ। ਉਹ ਦਿਨ 'ਚ 5 ਵਾਰ ਖਾਣਾ ਖਾਂਦਾ ਹੈ। ਉਸ ਨੂੰ ਖਾਣੇ 'ਚ ਚੌਲ, ਮੱਛੀ, ਬੀਫ, ਵੈਜੀਟੇਬਲ ਸੂਪ ਚਾਹੀਦਾ ਹੁੰਦਾ ਹੈ। ਇੰਨਾਂ ਖਾਣੇ 'ਚ ਤਾਂ 2 ਲੋਕਾਂ ਦਾ ਪੇਟ ਆਰਾਮ ਨਾਲ ਭਰ ਸਕਦਾ ਹੈ। ਫਿਰ ਆਰਿਆ ਦੇ ਮਾਤਾ-ਪਿਤਾ ਨੇ ਆਰਿਆ ਦੀ ਡਾਈਟ ਨੂੰ ਘੱਟ ਕਰਨ ਦਾ ਫੈਂਸਲਾ ਲਿਆ। ਉਹ ਇਸ ਗੱਲ ਤੋਂ ਡਰਦੇ ਹਨ ਕਿ ਕਿਤੇ ਭਾਰ ਵਧਣ ਕਾਰਨ ਉਸ ਦੀ ਮੌਤ ਨਾ ਹੋ ਜਾਵੇ।


ਉਸ ਦੀ ਮਾਂ ਰੋਕਾਇਆ ਸੋਮੰਤਰੀ ਨੇ ਕਿਹਾ,' ਉਸ ਦਾ ਭਾਰ ਤੇਜ਼ੀ ਨਾਲ ਵਧ ਰਿਹਾ ਹੈ। ਸਾਨੂੰ ਡਰ ਲੱਗ ਰਿਹਾ ਹੈ ਕਿ ਉਸ ਨੂੰ ਕੁਝ ਹੋ ਨਾ ਜਾਵੇ, ਇਸ ਲਈ ਅਸੀਂ ਉਸ ਨੂੰ ਘੱਟ ਖਾਣਾ-ਖਾਣ ਲਈ ਦੇਵਾਂਗੇ।