ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ''ਗੁਲਾਬੀ ਝੀਲ'' ਦੇਖ ਕੇ ਹੋ ਜਾਓਗੇ ਹੈਰਾਨ

04/20/2018 2:36:53 PM

ਨਵੀਂ ਦਿੱਲੀ— ਦੁਨੀਆ 'ਚ ਘੁੰਮਣ-ਫਿਰਣ ਦੇ ਲਈ ਬਹੁਤ ਸਾਰੀਆਂ ਖੂਬਸੂਰਤ ਝੀਲਾਂ, ਪਹਾੜ ਅਤੇ ਸਮੁੰਦਰ ਹਨ। ਵੱਖ-ਵੱਖ ਖਾਸੀਅਤ ਲਈ ਮਸ਼ਹੂਰ ਇਨ੍ਹਾਂ ਥਾਂਵਾ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਖੂਬਸੂਰਤ ਅਤੇ ਅਜੀਬੋ-ਗਰੀਬ ਝੀਲ ਬਾਰੇ ਦੱਸਣ ਜਾ ਰਹੇ ਹਾਂ। ਆਸਟ੍ਰੇਲਿਆ 'ਚ ਮੌਜੂਦ ਇਸ ਝੀਲ ਦਾ ਰੰਗ ਗੁਲਾਬੀ ਹੋਣ ਕਾਰਨ ਲੋਕ ਇਸ ਨੂੰ ਦੇਖਣ ਆਉਂਦੇ ਹਨ।


ਗੁਲਾਬੀ ਰੰਗ ਦੀ ਇਸ ਛੋਟੀ ਜਿਹੀ ਝੀਲ ਨੂੰ ਲੋਕ ਦੇਖਣ ਲਈ ਉਤਾਵਲੇ ਰਹਿੰਦੇ ਹਨ। ਅਸਲ 'ਚ ਇਸ ਝੀਲ 'ਚ ਨਮਕ ਬੈਕਟੀਰੀਆ ਅਤੇ ਐਲਗੀ ਹੋਣ ਕਾਰਨ ਇਸ 'ਤੇ ਸੂਰਜ ਦੀਆਂ ਕਿਰਨਾਂ ਪੈਣ 'ਤੇ ਇਸ ਦੇ ਪਾਣੀ ਦਾ ਰੰਗ ਗੁਲਾਬੀ ਹੋ ਜਾਂਦਾ ਹੈ।


ਹਿਲਰ ਜਾਂ ਸਲਾਈਨ ਲੇਕ ਦੇ ਨਾਮ ਨਾਲ ਜਾਣੀ ਜਾਣ ਵਾਲੀ ਇਸ ਝੀਲ ਨੂੰ ਦੁਨੀਆ ਦੀ ਸਭ ਤੋਂ ਛੋਟੀ ਝੀਲ ਮੰਨਿਆ ਜਾਂਦਾ ਹੈ। ਜ਼ਿਆਦਾ ਨਮਕ, ਬੈਕਟੀਰੀਆ ਅਤੇ ਐਲਗੀ ਹੋਣ ਦੇ ਬਾਵਜੂਦ ਵੀ ਇਸ ਦਾ ਪਾਣੀ ਬਿਲਕੁਲ ਸੁਰੱਖਿਅਤ ਹੈ।

ਇਸ ਝੀਲ 'ਚ ਡੁਬਕੀ ਲਗਾਉਣ ਅਤੇ ਤੈਰਾਕੀ ਕਰਨ ਲਈ ਟੂਰਿਸਟਾ ਦੀ ਭੀੜ ਲੱਗੀ ਰਹਿੰਦੀ ਹੈ।