Cookin Tips: ਇੰਝ ਬਣਾਓ ਬਚੇ ਹੋਏ ਚੌਲਾਂ ਦੀ ਠੰਡੀ-ਠੰਡੀ ਰਸ ਮਲਾਈ

04/11/2021 9:55:38 AM

ਨਵੀਂ ਦਿੱਲੀ— ਘਰ 'ਚ ਸਾਰੇ ਚੌਲ ਬਣਾਉਂਦੇ ਹਨ ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਚੌਲ ਬਚ ਜਾਂਦੇ ਹਨ। ਕਈ ਲੋਕ ਤਾਂ ਇਸ ਨੂੰ ਸੁੱਟ ਦਿੰਦੇ ਹਨ। ਇਸ ਨੂੰ ਸੁੱਟਣ ਦੀ ਬਜਾਏ ਵਰਤੋਂ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਚੌਲਾਂ ਨਾਲ ਬਣੀ ਰਸ ਮਲਾਈ ਬਣਾਉਣਾ ਸਿਖਾਵਾਂਗੇ।

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਬਣਾਉਣ ਲਈ ਸਮੱਗਰੀ :
ਉਬਲੇ ਚੌਲ- 200 ਗ੍ਰਾਮ 
ਚੀਨੀ- ਇਕ ਕੱਪ 
ਦੁੱਧ- ਇਕ ਕੱਪ
ਕੇਸਰ- ਇਕ ਚਮਚਾ 
ਸੁੱਕੇ ਮੇਵੇ- ਚਾਰ ਚਮਚੇ (ਕੱਟੇ ਹੋਏ)

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਬਣਾਉਣ ਦਾ ਤਰੀਕਾ :
1. ਸਭ ਤੋਂ ਪਹਿਲਾ ਚੌਲਾਂ ਨੂੰ ਬਰੀਕ ਪੀਸ ਲਓ ਅਤੇ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ ਇਸ ਦੇ ਪੇੜੇ ਕਰਕੇ ਆਪਣੇ ਪਸੰਦੀਦਾ ਅਕਾਰ ਦੇ ਕੇ ਪਾਸੇ ਰੱਖ ਦਿਓ।
2. ਹੁਣ ਇਕ ਭਾਂਡੇ 'ਚ ਦੁੱਧ ਨੂੰ ਉਬਾਲ ਲਓ, ਹੁਣ ਕੇਸਰ ਅਤੇ ਚੀਨੀ ਨੂੰ ਮਿਲਾ ਕੇ ਹੋਲੀ ਗੈਸ ਕਰਕੇ ਗਾੜ੍ਹਾ ਹੋਣ ਤੱਕ ਰੱਖ ਦਿਓ। ਧਿਆਨ ਰਹੇ ਕਿ ਇਸ ਨੂੰ ਨਾਲ-ਨਾਲ ਹਿਲਾਂਉਂਦੇ ਰਹੋ ਅਤੇ ਦੁੱਧ ਅੱਧਾ ਹੋਣ ਤੱਕ ਪਕਾਓ।
3. ਜਦੋਂ ਦੁੱਧ ਗਾੜ੍ਹਾ ਹੋ ਜਾਏ ਜਾਂ ਅੱਧਾ ਰਹਿ ਜਾਏ ਤਾਂ ਇਸ 'ਚ ਚੌਲਾਂ ਦੇ ਪੇੜੇ ਪਾ ਦਿਓ ਅਤੇ ਨਾਲ ਹੀ ਗੈਸ ਬੰਦ ਕਰ ਦਿਓ। ਹੁਣ ਇਸ ਨੂੰ ਠੰਡਾ ਹੋਣ ਲਈ ਫਰਿੱਜ਼ 'ਚ ਰੱਖ ਦਿਓ।
4. ਠੰਡਾ ਹੋਣ 'ਤੇ ਸੁੱਕੇ ਮੇਵੇ ਨਾਲ ਗਾਰਨਿਸ਼ ਕਰੋ। ਹੁਣ ਇਸ ਨੂੰ ਕੌਲੀ 'ਚ ਪਾ ਕੇ ਆਪ ਵੀ ਖਾਓ ਅਤੇ ਬੱਚਿਆਂ ਨੂੰ ਖਵਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon