ਗੱਲਬਾਤ ਦੌਰਾਨ ਲੜਕੀਆਂ ਵਿਚ ਦਿੱਖਦੇ ਹਨ ਇਹ ਸੰਕੇਤ ਤਾਂ...

09/18/2017 3:23:38 PM

ਨਵੀਂ ਦਿੱਲੀ— ਲੜਕੀਆਂ ਦੇ ਨਾਲ ਸਮਾਂ ਬਿਤਾਉਣ 'ਤੇ ਵੀ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਚਾਹੁੰਦੀਆਂ ਹਨ। ਅਕਸਰ ਲੜਕੀਆਂ ਗੱਲ ਕਰਦੇ ਸਮੇਂ ਅਜਿਹੇ ਸੰਕੇਤ ਦਿੰਦੀਆਂ ਹਨ ਜਿਸ ਨਾਲ ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਆਰਾਮ ਨਾਲ ਸਮਝ ਸਕਦੇ ਹੋ। ਲੜਕੀਆਂ ਦੇ ਸਰੀਰਕ ਸੰਕੇਤਾਂ ਨਾਲ ਤੁਸੀਂ ਜਾਣ ਸਕਦੇ ਹੋ ਕਿ ਉਹ ਤੁਹਾਨੂੰ ਪਸੰਦ ਕਰਦੀਆਂ ਹਨ ਜਾਂ ਸਿਰਫ ਦੋਸਤ ਮੰਨਦੀਆਂ ਹਨ। ਲੜਕੀਆਂ ਤੋਂ ਇਸ ਤਰ੍ਹਾਂ ਦੇ ਸੰਕੇਤ ਮਿਲਣ ਨਾਲ ਤੁਸੀਂ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋ। 
1. ਵਾਰ-ਵਾਰ ਘੜੀ ਦੇਖਣਾ
ਤੁਹਾਡੇ ਨਾਲ ਗੱਲ ਬਾਤ ਕਰਦੇ ਸਮੇਂ ਜੇ ਉਹ ਵਾਰ-ਵਾਰ ਘੜੀ ਦੇਖ ਰਹੀ ਹੈ ਤਾਂ ਇਸ ਦਾ ਮਤਲੱਬ ਹੈ ਕਿ ਉਹ ਤੁਹਾਡੇ ਵਿਚ ਇੰਟਰਸਟਿਡ ਨਹੀਂ ਹੈ। ਆਪਣੀ ਗੱਲਾਂ ਨਾਲ ਉਸ ਨੂੰ ਬੋਰ ਕਰਨ ਦੀ ਬਜਾਏ ਉਸ ਤੋਂ ਇਸ ਦੀ ਵਜ੍ਹਾ ਪੁੱਛੋ। 
2. ਅੱਖਾਂ ਵਿਚ ਦੇਖਣਾ
ਜੇ ਲੜਕੀ ਤੁਹਾਡੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰੇ ਤਾਂ ਸਮੱਝ ਲਓ ਕਿ ਉਹ ਤੁਹਾਨੂੰ ਪਿਆਰ ਕਰਦੀ ਹੈ। ਉਸ ਨੂੰ ਤੁਹਾਡੇ 'ਤੇ ਪੂਰਾ ਭਰੋਸਾ ਹੈ ਅਤੇ ਉਹ ਤੁਹਾਡੇ ਨਾਲ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। 
3. ਨਜ਼ਰ ਝੁਕਾਉਣਾ
ਅਕਸਰ ਲੜਕੀਆਂ ਤੁਹਾਨੂੰ ਦੇਖ ਕੇ ਆਪਣੀਆਂ ਨਜ਼ਰਾਂ ਝੁਕਾ ਲੈਂਦੀਆਂ ਹਨ। ਉਨ੍ਹਾਂ ਦਾ ਅਜਿਹਾ ਕਰਨ ਦਾ ਮਤਲੱਬ ਹੈ ਕਿ ਉਹ ਤੁਹਾਡੇ ਵਲ ਆਕਰਸ਼ਤ ਹੈ।
4. ਵਾਲਾਂ ਨਾਲ ਖੇਡਣਾ
ਆਪਣੀ ਅੱਖਾਂ ਦੇ ਸਾਹਮਣੇ ਆ ਰਹੇ ਵਾਲਾਂ ਨੂੰ ਵਾਰ-ਵਾਰ ਪਿੱਛੇ ਕਰਕੇ ਉਹ ਤੁਹਾਡੇ ਨਾਲ ਗੱਲ ਕਰਦੀ ਰਹਿਣਾ ਚਾਹੁੰਦੀ ਹੈ ਅਜਿਹੇ ਵਿਚ ਤੁਹਾਨੂੰ ਵੀ ਉਨ੍ਹਾਂ ਦੀ ਫਿਲਿੰਗ ਸਮਝਣੀ ਚਾਹੀਦੀ ਹੈ। 
5. ਹੱਥ ਕਮਰ 'ਤੇ ਰੱਖਣਾ
ਕਮਰ 'ਤੇ ਹੱਥ ਰੱਖ ਕੇ ਗੱਲ ਕਰਨ ਵਾਲੀ ਲੜਕੀਆਂ ਤੁਹਾਡੇ 'ਤੇ ਹੁਕਮ ਚਲਾਉਣਾ ਚਾਹੁੰਦੀਆਂ ਹਨ। ਇਸ ਤੋਂ ਇਲਾਵਾ ਉਹ ਅਜਿਹਾ ਕਰਕੇ ਤੁਹਾਡਾ ਧਿਆਨ ਆਪਣੇ ਵਲ ਆਕਰਸ਼ਤ ਕਰਨਾ ਚਾਹੁੰਦੀ ਹੈ।