ਕਾਲੇ ਘੇਰਿਆਂ ਦੀ ਸਮੱਸਿਆ ਨੂੰ ਮਿੰਟਾਂ ''ਚ ਦੂਰ ਕਰਦਾ ਹੈ ਇਹ ਘਰੇਲੂ ਨੁਸਖਾ

03/17/2018 5:59:13 PM

ਨਵੀਂ ਦਿੱਲੀ— ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਖੂਬਸੂਰਤੀ ਹਮੇਸ਼ਾ ਬਰਕਰਾਰ ਰਹੇ ਪਰ ਮੌਸਮ 'ਚ ਬਦਲਾਅ ਆਉਣ ਨਾਲ ਸਭ ਤੋਂ ਜ਼ਿਆਦਾ ਪ੍ਰਭਾਵ ਤੁਹਾਡੇ ਚਿਹਰੇ 'ਤੇ ਦਿਖਾਈ ਦਿੰਦਾ ਹੈ। ਗਰਮੀ ਦੇ ਮੌਸਮ 'ਚ ਤਾਂ ਚਿਹਰੇ 'ਤੇ ਸੁਸਤੀ ਦੇ ਨਾਲ-ਨਾਲ ਅੱਖਾਂ ਦੇ ਥੱਲੇ ਦੇ ਇਹ ਕਾਲੇ ਘੇਰੇ ਵੀ ਸਾਫ ਦਿਖਾਈ ਦਿੰਦੇ ਹਨ, ਜਿਸ ਨੂੰ ਮੇਕਅੱਪ ਦੇ ਨਾਲ ਛੁਪਾਉਣਾ ਕੋਈ ਆਸਾਨ ਕੰਮ ਨਹੀਂ ਹੈ। ਅੱਖਾਂ ਦੇ ਥੱਲੇ ਦੇ ਇਹ ਕਾਲੇ ਘੇਰੇ ਮਤਲਬ ਡਾਰਕ ਸਕਰਲ ਸਿਹਤ ਦੇ ਬਾਰੇ ਬਹੁਤ ਕੁਝ ਬਿਆਨ ਕਰਦੇ ਹਨ। ਲੜਕਾ ਹੋਵੇ ਜਾਂ ਲੜਕੀ ਕਿਸੇ ਨੂੰ ਵੀ ਇਹ ਪ੍ਰੇਸ਼ਾਨੀ ਹੋ ਸਕਦੀ ਹੈ। ਤੁਸੀਂ ਇਸ ਦੇ ਲਈ ਘਰੇਲੂ ਨੁਸਖੇ ਅਪਣਾ ਕੇ ਜਲਦੀ ਰਾਹਤ ਪਾ ਸਕਦੇ ਹੋ।
ਕਾਲੇ ਘੇਰਿਆਂ ਦੇ ਕਾਰਨ
- ਕੰਪਿਊਟਰ ਦੀ ਜ਼ਿਆਦਾ ਵਰਤੋਂ ਕਰਨਾ
- ਨੀਂਦ ਪੂਰੀ ਨਾ ਕਰਨਾ
- ਸਮੋਕਿੰਗ ਜਾਂ ਅਲਕੋਹਲ ਦੀ ਲਤ
- ਖੂਨ ਦੀ ਕਮੀ
- ਮੌਸਮ 'ਚ ਬਦਲਾਅ
- ਸਰੀਰ 'ਚ ਪਾਣੀ ਦੀ ਕਮੀ
ਘਰੇਲੂ ਉਪਾਅ
ਕੁਝ ਲੋਕ ਇਨ੍ਹਾਂ ਘੇਰਿਆਂ ਨੂੰ ਘੱਟ ਕਰਨ ਲਈ ਮਹਿੰਗੇ ਬਿਊਟੀ ਟ੍ਰੀਟਮੇਂਟ ਦਾ ਸਹਾਰਾ ਲੈਂਦੇ ਹਨ ਪਰ ਤੁਸੀਂ ਰਸੋਈ 'ਚ ਆਮ ਵਰਤੋਂ ਹੋਣ ਵਾਲੇ ਟਮਾਟਰ ਅਤੇ ਨਿੰਬੂ ਦੀ ਵਰਤੋਂ ਕਰਨ ਨਾਲ ਵੀ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ।
ਜ਼ਰੂਰੀ ਸਮੱਗਰੀ
-1 ਚੱਮਚ ਨਿੰਬੂ ਦਾ ਰਸ


-1 ਚੱਮਚ ਟਮਾਟਰ ਦਾ ਰਸ


- ਇਕ ਚੁਟਕੀ ਆਟਾ


- 1 ਚੁਟਕੀ ਹਲਦੀ


ਵਰਤੋਂ ਦਾ ਤਰੀਕਾ
ਇਕ ਕੋਲੀ 'ਚ ਸਾਰੀ ਸਮੱਗਰੀ ਨੂੰ ਇਕੱਠੀ ਮਿਕਸ ਕਰਕੇ ਇਸ ਦੀ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਅੱਖਾਂ ਦੇ ਕਾਲੇ ਘੇਰਿਆਂ 'ਤੇ ਅਪਲਾਈ ਕਰੋ ਅਤੇ 20 ਮਿੰਟਾਂ ਲੱਗਾ ਰਹਿਣ ਦਿਓ। 20 ਮਿੰਟ ਦੇ ਬਾਅਦ ਠੰਡੇ ਪਾਣੀ ਨਾਲ ਅੱਖਾਂ ਨੂੰ ਧੋ ਕੇ ਸਾਫ ਕਰ ਲਓ। ਇਸ ਦੀ ਵਰਤੋਂ ਨਾਲ ਅੱਖਾਂ ਦੇ ਥੱਲੇ ਹੋਣ ਵਾਲੇ ਕਾਲੇ ਘੇਰੇ ਬਿਲਕੁਲ ਗਾਇਬ ਹੋ ਜਾਣਗੇ। ਤੁਸੀਂ ਹਫਤੇ 'ਚ 3-4 ਵਾਰ ਵੀ ਇਸ ਪੈਕ ਨੂੰ ਲਗਾ ਸਕਦੇ ਹੋ।