ਗਰਮੀ ''ਚ ਚਮੜੀ ਦੀ ਪ੍ਰੇਸ਼ਾਨੀ ਨੂੰ ਦੂਰ ਕਰੇਗਾ ਇਹ ਫੇਸ ਪੈਕ

03/15/2018 2:39:06 PM

ਜਲੰਧਰ— ਗਰਮੀਆਂ ਸ਼ੁਰੂ ਹੁੰਦੇ ਹੀ ਚਮੜੀ 'ਤੇ ਡਲਨੈੱਸ ਸਾਫ ਦਿਖਾਈ ਦੇਣ ਲੱਗਦੀ ਹੈ। ਵਾਤਾਵਰਣ ਦੀ ਧੂਲ-ਮਿੱਟੀ ਦਾ ਅਸਰ ਸਕਿਨ 'ਤੇ ਪੈਂਦਾ ਹੈ। ਨਤੀਜਾ ਡੈੱਡ ਸਕਿਨ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸੇ ਕਾਰਨ ਸਰਦੀਆਂ ਦੇ ਮੁਕਾਬਲੇ ਗਰਮੀਆਂ ਦੇ ਮੌਸਮ 'ਚ ਬਿਊਟੀ ਟ੍ਰੀਟਮੈਂਟ ਲੈਣ ਦੀ ਜ਼ਿਆਦਾ ਪੈਂਦੀ ਹੈ ਪਰ ਦਫਤਰ ਜਾਣ ਵਾਲੀਆਂ ਔਰਤਾਂ ਲਈ ਵਾਰ-ਵਾਰ ਪਾਰਲਰ ਜਾਣਾ ਅਤੇ ਖੁੱਦ ਲਈ ਸਮਾਂ ਕੱਢਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਘਰ 'ਚ ਚਾਵਲ ਦੇ ਆਟੇ ਅਤੇ ਸ਼ਹਿਦ ਤੋਂ ਬਣਿਆ ਫੇਸ ਪੈਕ ਇਸਤੇਮਾਲ ਕਰਨ ਨਾਲ ਚਮੜੀ ਚਮਕਦਾਰ ਹੋ ਜਾਵੇਗੀ।
ਇਸ ਪੈਕ ਦੇ ਫਾਇਦੇ
1. ਚਾਵਲ ਦੇ ਆਟੇ 'ਚ ਫੇਰਿਲਿਕ ਐਸਿਡ, ਅਮੀਨੋ ਬੇਂਜੋਇਕ ਐਸਿਡ, ਵਿਟਾਮਿਨ ਸੀ ਆਦਿ ਕੁਦਰਤੀ ਗੁਣ ਮੌਜ਼ੂਦ ਹੁੰਦੇ ਹਨ। ਜੋ ਹਾਨੀਕਾਰਕ ਯੂ ਵੀ ਕਿਰਨਾਂ ਤੋਂ ਬਚਾਉਣ ਦੇ ਨਾਲ-ਨਾਲ ਚੰਗਾ ਸਨਸਕਰੀਨ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਤੋਂ ਇਲਾਵਾ ਚਾਵਲ ਦੇ ਆਟੇ ਦਾ ਫੇਰੂਲਿਕ ਐਸਿਡ ਕੁਦਰਤੀ ਐਂਟੀ ਆਕਸੀਡੈਂਟ ਅਤੇ ਐਂਟੀ ਇੰਫਲਾਮੈਂਟਰੀ ਦੇ ਰੂਪ 'ਚ ਕੰਮ ਕਰਦਾ ਹੈ।
2. ਸ਼ਹਿਦ 'ਚ ਮੌਜ਼ੂਦ ਬਲੀਚਿੰਗ ਐਜੇਂਟ ਡਾਰਕ ਸਪੋਟ, ਦਾਗ-ਧੱਬੇ ਮਿਟਾ ਕੇ ਚਮੜੀ ਨੂੰ ਮੌਸਮ ਦੇ ਹਿਸਾਬ ਨਾਲ ਕੁਦਰਤੀ ਨਮੀ ਬਣਾਏ ਰੱਖਣ 'ਚ ਮਦਦ ਕਰਦਾ ਹੈ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਤੁਸੀਂ ਖੁੱਲ੍ਹੇ ਮੁਸਾਮਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।
ਜ਼ਰੂਰੀ ਸਮਾਨ—
2-3 ਚੱਮਚ ਚਾਵਲ ਦਾ ਆਟਾ
3 ਚੱਮਚ ਸ਼ਹਿਦ
ਇਸ ਤਰ੍ਹਾਂ ਕਰੋ ਇਸਤੇਮਾਲ
1. ਇਕ ਬਾਊਲ 'ਚ ਚਾਵਲਾਂ ਦਾ ਆਟਾ ਅਤੇ ਸ਼ਹਿਦ ਮਿਲਾ ਕੇ ਪੈਕ ਤਿਆਰ ਕਰ ਲਓ। ਤੁਸੀਂ ਚਾਹੋ ਤਾਂ ਇਸ ਨੂੰ ਥੋੜ੍ਹਾ ਪਤਲਾ ਕਰਨ ਲਈ ਇਸ 'ਚ ਥੋੜ੍ਹਾ ਗੁਲਾਬ-ਜਲ ਵੀ ਮਿਲਾ ਸਕਦੇ ਹੋ।
2. ਹੁਣ ਫੇਸ ਨੂੰ ਧੋ ਕੇ ਸੁੱਕਾ ਲਓ ਅਤੇ ਇਸ ਪੈਕ ਨੂੰ ਚਿਹਰੇ 'ਤੇ 15 ਮਿੰਟ ਲਈ ਲਗਾਓ।
3. ਇਸ ਤੋਂ ਬਾਅਦ ਹੱਥਾਂ ਨਾਲ 2 ਮਿੰਟ ਫੇਸ 'ਤੇ ਸਕਰਬ ਦੀ ਤਰ੍ਹਾਂ ਕਰੋ ਅਤੇ ਹੁਣ ਹਲਕੇ ਕੋਸੇ ਪਾਣੀ 'ਚ ਰੂ ਭਿਉ ਕੇ ਇਸ ਨਾਲ ਚਿਹਰੇ ਨੂੰ ਸਾਫ ਕਰੋ ਅਤੇ ਪਾਣੀ ਨਾਲ ਮੂੰਹ ਧੋ ਲਓ।
4. ਇਸ ਤੋਂ ਬਾਅਦ ਕੋਈ ਕਰੀਮ ਚਿਹਰੇ 'ਤੇ ਲਗਾਓ। ਇਸ ਨੂੰ ਹਫਤੇ 'ਚ 1 ਜਾਂ 2 ਬਾਰ ਇਸਤੇਮਾਲ ਕਰ ਸਕਦੇ ਹੋ।