ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਤਰੀਕੇ

03/26/2017 11:06:33 AM

ਜਲੰਧਰ— ਗਰਮੀਆਂ ਸ਼ੁਰੂ ਹੋ ਗਈਆਂ ਹਨ। ਅਜਿਹੀ ਹਾਲਤ ''ਚ ਪਸੀਨਾ ਆਉਣਾ ਆਮ ਗੱਲ ਹੈ ਪਰ ਅੰਡਰਆਰਮ ਦੀ ਬਦਬੂ ਸਾਨੂੰ ਹੋਰਾਂ ਦੇ ਸਾਹਮਣੇ ਸ਼ਰਮਿੰਦਾ ਕਰ ਦਿੰਦੀ ਹੈ। ਜ਼ਿਆਦਾਤਰ ਲੋਕ ਅੰਡਰਆਰਮ ਦੀ ਬਦਬੂ ਤੋਂ ਛੁਟਕਾਰਾ ਪਾਉਣ ਦੇ ਲਈ ਡਿਓ ਜਾਂ ਸੈਂਟ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੀ ਜ਼ਿਆਦਾ ਵਰਤੋਂ ਨਾਲ ਕਈ ਨੁਕਸਾਨ ਵੀ ਹੁੰਦੇ ਹਨ। ਅੱਜ ਅਸੀਂ ਤੁਹਾਡੇ ਲਈ ਅਜਿਹਾ ਘਰੇਲੂ ਤਰੀਕੇ ਲੈ ਕੇ ਆਏ ਹਾਂ ਜਿਸ ਨੂੰ ਆਪਣਾ ਕੇ ਤੁਸੀਂ ਆਪਣੇ ਪਸੀਨੇ ਦੀ ਬਦਬੂ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। 
1. ਅੰਡਰਆਰਮ ਨੂੰ ਰੱਖੋ ਸਾਫ਼
ਅੰਡਰਆਰਮ ਦੇ ਵਾਲ ਸਮੇਂ-ਸਮੇਂ ''ਤੇ ਸਾਫ਼ ਕਰਦੇ ਰਹੋ, ਤਾਂਕਿ ਇਨ੍ਹਾਂ ''ਤੇ ਬੈਕਟੀਰੀਆ ਅਤੇ ਕੀਟਾਣੂ ਨਾ ਹੋਣ। ਗਰਮੀ ''ਚ ਪਸੀਨਾ ਆਉਣ ਨਾਲ ਕੁਦਰਤੀ ਮੁਸਾਮ ਪਸੀਨਾ ਸੋਖ ਲੈਂਦੇ ਹਨ, ਜਿਸ ਨਾਲ ਇਨ੍ਹਾਂ ਹਿੱਸਿਆਂ ''ਤੇ ਬੈਕਟੀਰੀਆ ਆਪਣਾ ਘਰ ਬਣਾ ਲੈਂਦੇ ਹਨ। 
2. ਸਿਰਕਾ
ਸਿਰਕਾ ਪਸੀਨੇ ਦੀ ਬਦਬੂ ਦੂਰ ਕਰਨ ''ਚ ਸਾਡੀ ਮਦਦ ਕਰਦਾ ਹੈ ਇਸਨੂੰ ਲਗਾਉਣ ਨਾਲ ਚਮੜੀ ਦਾ ਪੀ.ਐੱਚ. ਪੱਧਰ ਘੱਟ ਹੋ ਜਾਂਦਾ ਹੈ ਅਤੇ ਜਿਸ ਨਾਲ ਚਮੜੀ ਦੇ ਮੁਸਾਮ ਖੁੱਲਦੇ ਹੈ। 
3.ਬੈਕਿੰਗ ਸੋਡਾ
ਬੈਕਿੰਗ ਸੋਡਾ ਸਰੀਰ ਦੇ ਪਸੀਨੇ ਨੂੰ ਘੱਟ ਕਰਕੇ ਸਰੀਰ ਨੂੰ ਕਈ ਘੰਟੇ ਤੱਕ ਬਦਬੂ ਨੂੰ ਦੂਰ ਰੱਖਦਾ ਹੈ। 1 ਚਮਚ ਬੈਕਿੰਗ ਸੋਡਾ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਜਿਹੜੀ ਜਗ੍ਹਾ ''ਤੇ ਜ਼ਿਆਦਾ ਪਸੀਨਾ ਆਉਂਦਾ ਹੈ। ਉੱਥੇ ਲਗਾ ਲਓ। 
4. ਨਿੰਬੂ ਦਾ ਰਸ
ਨਿੰਬੂ ਚਮੜੀ ਦੇ ਪੀ. ਐੱਚ. ਪੱਧਰ ਨੂੰ ਘੱਟ ਕਰਦਾ ਹੈ। ਆਪਣੇ ਮੰਨਪਸੰਦ ਸੈਂਟ ਲਗਾਉਣ ਤੋਂ ਪਹਿਲਾਂ ਅੰਡਰਆਰਮ ''ਚ ਨਿੰਬੂ ਦਾ ਰਸ ਜ਼ਰੂਰ ਲਗਾਓ। 
5. ਖੁੱਦ ਨੂੰ ਰੱਖੋ ਸਾਫ਼
ਗਰਮੀ ''ਚ ਬਦਬੂ ਨਾਲ ਬੈਕਟੀਰੀਆ ਹੋ ਜਾਂਦੇ ਹਨ। ਇਸ ਲਈ ਆਪਣੇ ਸਰੀਰ ਦੀ ਸਫ਼ਾਈ ਰੱਖੋ।