ਅਨੋਖੇ ਤਰੀਕੇ ਨਾਲ ਵਿਆਹ ਕਰਵਾਇਆ ਇਸ ਜੋੜੇ ਨੇ

02/16/2017 5:27:01 PM

ਨਵੀਂ ਦਿੱਲੀ—ਕਹਿੰਦੇ ਹਨ ਵਿਆਹ ਸੱਤ ਜਨਮਾਂ ਦਾ ਪਵਿੱਤਰ ਬੰਧਨ ਹੁੰਦਾ ਹੈ। ਸਾਡੇ ਹਿੰਦੂ ਧਰਮ ''ਚ ਭਗਵਾਨ ਨੂੰ ਸਾਕਸ਼ੀ ਮੰਨ ਦੇ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਆਹ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਬਾਕੀ ਵਿਆਹਾਂ ਨਾਲੋਂ ਅਲੱਗ ਹੈ। ਦਰਅਸਲ, ਇੱਕ ਜੋੜੇ ਨੇ ਭਗਵਾਨ ਨੂੰ ਨਹੀਂ ਬਲਕਿ ਮਹਾਤਮਾ ਗਾਂਧੀ ਨੂੰ ਸਾਕਸ਼ੀ ਮੰਨ ਕੇ ਵਿਆਹ ਕਰ ਲਿਆ। ਦੇਸ਼ ਭਰ ''ਚ ਇਸ ਵਿਆਹ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ।
ਬਿਹਾਰ ਦੇ ਆਰਾ ਸ਼ਹਿਰ ਦੇ ਇੱਕ ਸਦਰ ਹਸਪਤਾਲ ''ਚ ਕੰੰਮ ਕਰਨ ਵਾਲੇ ਸੰਨੀ ਨਾਮ ਦੇ ਇੱਕ ਲੜਕੇ ਦੀ ਮੁਲਾਕਾਤ ਇਸੇ ਹਸਪਤਾਲ ''ਚ ਕੰਮ ਕਰਨ ਵਾਲੀ ਗੁਡੀਆ ਨਾਮ ਦੀ ਇੱਕ ਔਰਤ ਨਾਲ ਹੋਈ। ਗੁਡੀਆ ਦਾ ਵਿਆਹ 10 ਸਾਲ ਪਹਿਲਾਂ ਹੋ ਚੁਕਿਆ ਸੀ ਪਰ ਉਸਦੇ ਪਤੀ ਦੀ ਮੌਤ ਹੋ ਗਈ। ਗੁਡੀਆ ਦੀ ਇੱਕ ਬੇਟੀ ਵੀ ਹੈ। ਪਤੀ ਦੀ ਮੌਤ ਦੇ ਬਾਅਦ ਗੁਡੀਆ ਸੰਨੀ ਨਾਲ ਮਿਲੀ ਅਤੇ ਦੋਨਾਂ ਨੇ ਵਿਆਹ ਕਰਵਾ ਲਿਆ। ਇਨ੍ਹਾਂ ਦੋਹਾਂ ਨੇ ਕਿਸੇ ਮੰਦਰ ''ਚ ਜਾਣ ਦੀ ਬਜਾਏ ਹਸਪਤਾਲ ਦੇ ਕੈਂਪਸ ''ਚ ਮਹਾਤਮਾ ਗਾਂਧੀ ਨੂੰ ਸਾਕਸ਼ੀ ਮੰਨ ਤੇ ਵਿਆਹ ਕਰ ਲਿਆ। ਵਿਆਹ ''ਚ ਹਸਪਤਾਲ ਨੇ ਸਾਰੇ ਡਾਕਟਰ ਅਤੇ ਕਰਮਚਾਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਜੋੜੇ ਨੂੰ ਆਸ਼ਰਵਾਦ  ਦਿੱਤਾ। ਇਸ ਅਨੋਖੇ ਵਿਆਹ ਨੂੰ ਦੇਖਣ ਦੇ ਲਈ ਦੂਰ-ਦੂਰ  ਤੋਂ ਲੋਕ ਵੀ ਆਏ। ਵਿਆਹ ਕਰਨ ਦੇ ਬਾਅਦ ਇਸ ਜੋੜੇ ਨੇ ਕਿਹਾ ਕਿ ਦੋਨੋਂ ਇਸ ਹਸਪਤਾਲ ''ਚ ਮਿਲੇ ਸੀ ਅਤੇ ਉਨ੍ਹਾਂ ਨੇ ਜਿਉਣ ਦਾ ਮਕਸਦ ਵੀ ਇਥੋ ਹੀ ਮਿਲਿਆ ਇਸ ਲਈ ਉਨ੍ਹਾਂ ਨਾ ਇੱਥੇ ਵਿਆਹ ਕੀਤਾ।