ਵਿਆਹ ਤੋਂ ਬਾਅਦ ਲੜਕਿਆਂ ''ਚ ਆਉਂਦੇ ਹਨ ਇਹ ਬਦਲਾਅ

03/17/2018 1:25:35 PM

ਨਵੀਂ ਦਿੱਲੀ—ਸਿੰਗਲ ਲਾਈਫ 'ਚ ਹਰ ਕੋਈ ਆਪਣੀ ਮਰਜੀ ਨਾਲ ਜਿਉਂਦਾ ਹੈ, ਨਾ ਕਿਸੇ ਦੀ ਰੋਕ-ਟੋਕ ਨਾ ਕੋਈ ਬੰਦਿਸ਼। ਵਿਆਹ ਦੇ ਬਾਅਦ ਜਦੋਂ ਜੀਵਨਸਾਥੀ ਦੇ ਨਾਲ ਰਹਿਣ ਅਤੇ ਸਭ ਕੁਝ ਸ਼ੇਅਰ ਕਰਨ ਦੀ ਗੱਲ ਆਉਂਦੀ ਹੈ ਤਾਂ ਲੜਕਿਆਂ ਦੇ ਰਹਿਣ-ਸਹਿਣ 'ਚ ਆਪਣੇ ਆਪ ਵੀ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਦੀਆਂ ਆਦਤਾਂ ਬਿਲਕੁਲ ਬਦਲਣ ਲਗਦੀਆਂ ਹਨ। ਬੇਫਿਕਰੀ ਪੂਰੀ ਤਰ੍ਹਾਂ ਨਾਲ ਜਿੰਮੇਦਾਰੀ 'ਚ ਬਦਲ ਜਾਂਦੀ ਹੈ। ਆਓ ਜਾਣਦੇ ਵਿਆਹ ਤੋਂ ਬਾਅਦ ਲੜਕਿਅÎਾਂ 'ਚ ਆਉਣ ਵਾਲੇ ਬਦਲਾਅ...
1. ਜਿੰਮੇਦਾਰੀ ਦਾ ਅਹਿਸਾਸ
ਰਿਸ਼ਤੇ ਪਿਆਰ ਦੇ ਨਾਲ-ਨਾਲ ਜਿੰਮੇਦਾਰੀ ਦੇ ਨਾਲ ਵੀ ਨਿਭਾਏ ਜਾਂਦੇ ਹਨ। ਲੜਕਿਆਂ 'ਤੇ ਤਾਂ ਵਿਆਹ ਤੋਂ ਬਾਅਦ ਆਪਣੀ ਪਤਨੀ ਅਤੇ ਬੱਚਿਆਂ ਦੀ ਪੂਰੀ ਜਿੰਮੇਦਾਰੀਆਂ ਹੁੰਦੀਆਂ ਹਨ। ਜਿਸਦਾ ਅਹਿਸਾਸ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਕਦੀ ਨਹੀਂ ਹੁੰਦਾ। ਹੌਲੀ-ਹੌਲੀ ਉਹ ਪਰਫੈਕਟ ਹੋਣਾ ਸ਼ੁਰੂ ਹੋ ਜਾਂਦੇ ਹਨ ਅਤੇ ਉਨ੍ਹ ਨੂੰ ਹੁਣ ਰਿਸ਼ਤੇ ਨਿਭਾਉਣ ਦੀ ਫਿਕਰ ਪਹਿਲਾਂ ਨਾਲ ਜ਼ਿਆਦਾ ਹੋਣ ਲਗਦੀ ਹੈ।
2. ਸਿੱਖ ਜਾਂਦੇ ਹਨ ਸ਼ੇਅਰਿੰਗ
ਵਿਆਹ ਤੋਂ ਪਹਿਲਾਂ ਲੜਕੇ ਇਕੱਲੇ ਰਹਿਣ ਦੇ ਆਦੀ ਹੁੰਦੇ ਹਨ। ਵਿਆਹ ਦੇ ਬਾਅਦ ਉਨ੍ਹਾਂ ਦਾ ਪਰਸਨਲ ਸਪੇਸ ਸ਼ੇਅਰਿੰਗ 'ਚ ਬਦਲ ਜਾਂਦਾ ਹੈ। ਹਰ ਚੀਜ਼ ਨੂੰ ਹੁਣ ਉਨ੍ਹਾਂ ਨੂੰ ਪਤਨੀ ਅਤੇ ਬੱਚਿਆਂ ਨਾਲ ਵੰਡਣਾ ਪੈਂਦਾ ਹੈ। ਇਸ ਆਦਤ ਨੂੰ ਬਦਲ ਕੇ ਉਹ ਚੰਗੇ ਪਤੀ ਬਣ ਜਾਂਦੇ ਹਨ।
3. ਰਿਸ਼ਤਿਆਂ 'ਚ ਰਹਿੰਦੇ ਹਨ ਐਕਟਿਵ
ਸਿੰਗਲ ਲੜਕੇ ਕਿਸੇ ਵੀ ਰਿਸ਼ਤਿਆਂ ਨੂੰ ਇੰਨੀ ਗੰਭੀਰਤਾ ਨੇ ਨਹੀਂ ਲੈਂਦੇ ਜਿੰਨਾ ਕੀ ਵਿਆਹ ਦੇ ਬਾਅਦ। ਉਹ ਆਪਣੇ ਖੁਦ ਦੇ ਪਰਿਵਾਰ ਦੇ ਨਾਲ-ਨਾਲ ਸੋਹਰੇ ਦਾ ਵੀ ਧਿਆਨ ਰੱਖਣਾ ਸ਼ੁਰੂ ਕਰ ਦਿੰਦੇ ਹਨ। ਇੰਨਾ ਹੀ ਨਹੀਂ ਹਰ ਸੁੱਖ-ਦੁੱਖ 'ਚ ਉਹ ਦੋਨਾਂ ਪਰਿਵਾਰਾਂ ਦਾ ਇਕ ਨਾਲ ਖਿਲਾਫ ਰੱਖਣ ਲਗਦੇ ਹਨ।
4. ਦੋਸਤ ਨਹੀਂ ਪਰਿਵਾਰ ਦੇ ਨਾਲ ਮਸਤੀ
ਰਾਤ-ਰਾਤ ਭਰ ਦੋਸਤਾਂ ਦੇ ਨਾਲ ਪਾਰਟੀ, ਮਸਤੀ , ਸ਼ੋਰ-ਸ਼ਰਾਬਾ ਵਿਆਹ ਦੇ ਬਾਅਦ ਇਹ ਸਭ ਛੁੱਟ ਜਾਂਦਾ ਹੈ। ਵਿਆਹ ਦੇ ਬਾਅਦ ਉਨ੍ਹਾਂ ਨੂੰ ਆਪਣੇ ਇਸ ਸੁੱਖ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਇਹ ਸਮੇ ਉਨ੍ਹਾਂ ਦੇ ਲਾਈਫ ਪਾਟਨਰ ਨੂੰ ਦੇਣ ਦੀ ਪ੍ਰਾਥਮਿਕਤਾ 'ਚ ਜੁੜ ਜਾਂਦੇ ਹਨ।
5. ਭਵਿੱਖ ਨੂੰ ਲੈ ਕੇ ਫਿਕਰ
ਜੀਵਨ ਸਾਥੀ ਦਾ ਸਾਥ ਹੋਣ 'ਤੇ ਲੜਕਿਆਂ ਨੂੰ ਉਸਦੇ ਅਤੇ ਆਪਣੇ ਭਵਿੱਖ ਦੀ ਫਿਕਰ ਸਤਾਉਣ ਲੱਗਦੀ ਹੈ। ਉਹ ਹੁਣ ਪਰਿਵਾਰ ਦੀ ਹੈਲਥ, ਉਨ੍ਹਾਂ ਦੀਆਂ ਇੱਛਾਵਾਂ ਅਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਹੋਣ ਲੱਗਦੇ ਹਨ।