ਪੈਦਾ ਹੁੰਦੇ ਹੀ ਇੰਟਰਨੈੱਟ ''ਤੇ ਛਾਇਆ ਇਹ ਬੱਚਾ!

08/17/2017 5:40:45 PM

ਜਲੰਧਰ— ਬੱਚਾ ਜਦੋਂ ਪੈਦਾ ਹੁੰਦਾ ਹੈ, ਤਾਂ ਉਸਨੂੰ ਦੁਨੀਆ ਦੇ ਬਾਰੇ 'ਚ ਕੁਝ ਵੀ ਪਤਾ ਨਹੀਂ ਹੁੰਦਾ। ਉਹ ਤਾਂ ਬਸ ਆਪਣੀ ਮਾਂ ਦੀ ਗੋਦ 'ਚ ਹੀ ਰਹਿੰਦਾ ਹੈ। ਪਰ ਇਕ ਬੱਚਾ ਅਜਿਹਾ ਵੀ ਹੈ, ਜੋ ਪੈਦਾ ਹੁੰਦੇ ਹੀ ਆਪਣੇ ਸਟਾਇਲ ਦੀ ਵਜ੍ਹਾਂ ਨਾਲ ਇੰਟਰਨੈੱਟ ਦੀ ਦੁਨੀਆ 'ਚ ਛਾ ਗਿਆ ਹੈ। ਤੁਸੀਂ ਵੀ ਇਸ ਬੱਚੇ ਨੂੰ ਦੇਖੋਗੇ ਤਾਂ ਹੈਰਾਨ ਰਹਿ ਜਾਓਗੇ।
ਅਜਿਹਾ ਇਸ ਲਈ ਕਿ ਪੈਦਾ ਹੋਣ ਦੇ ਬਾਅਦ ਇਸ ਬੱਚੇ ਦਾ ਬਿਸਤਰ 'ਤੇ ਪੈਣ ਦਾ ਤਰੀਕਾ ਬਿਲਕੁਲ ਬਾਕੀ ਬੱਚਿਆ ਤੋਂ ਅਲੱਗ ਸੀ। ਉਸ ਨੇ ਆਪਣੇ ਦੋਨਾਂ ਹੱਥ ਆਪਣੇ ਸਿਰ ਦੇ ਪਿੱਛੇ ਰੱਖੇ ਹੋਏ ਸੀ। ਜਿਵੇ ਕੋਈ ਰਾਜਾ-ਮਹਾਰਾਜਾ ਠਾਠ ਨਾਲ ਆਰਾਮ ਫਰਮਾ ਰਿਹਾ ਹੋਵੇ ਅਤੇ ਉਸਨੂੰ ਜਿੰਦਗੀ ਦੀ ਕੋਈ ਫਿਕਰ ਨਾ ਹੋਵੇ। ਇਹੀ ਵਜ੍ਹਾਂ ਹੈ ਕਿ ਇਸ ਬੱਚੇ ਦੀ ਤਸਵੀਰ ਲੋਕਾਂ ਦੇ ਵਿਚ ਚਰਚਾਂ ਦਾ ਵਿਸ਼ਾ ਬਣੀ ਹੋਈ ਹੈ।