ਰੁੱਸੇ ਪਿਆਰਿਆਂ ਨੂੰ ਇੰਝ ਮਨਾਓ, ਇਕ ਮਿੰਟ ''ਚ ਛੂ-ਮੰਤਰ ਹੋ ਜਾਵੇਗਾ ਗੁੱਸਾ

05/21/2019 12:23:16 AM

ਨਵੀਂ ਦਿੱਲੀ— ਵਿਆਹੀ ਜ਼ਿੰਦਗੀ 'ਚ ਛੋਟੇ-ਮੋਟੇ ਝਗੜੇ ਤਾਂ ਹੁੰਦੇ ਹੀ ਰਹਿੰਦੇ ਹਨ ਪਰ ਕਈ ਵਾਰ ਪਤੀ ਪਤਨੀ ਇਸ ਤਰ੍ਹਾਂ ਰੁੱਸ ਜਾਂਦੇ ਹਨ ਕਿ ਕਈ ਦਿਨਾਂ ਤੱਕ ਗੱਲ ਨਹੀਂ ਕਰਦੇ। ਅਜਿਹੇ 'ਚ ਇਕ ਚੰਗੇ ਪਾਰਟਨਰ ਦੀ ਜ਼ਿੰਮੇਦਾਰੀ ਹੁੰਦੀ ਹੈ ਕਿ ਉਹ ਆਪਣੇ ਸਾਥੀ ਨੂੰ ਹਰ ਕੋਸ਼ਿਸ਼ ਕਰ ਮਨਾਏ ਕਿਉਂਕਿ ਲੰਬੇ ਸਮੇਂ ਤੱਕ ਨਾਰਾਜ਼ ਰਹਿਣ ਨਾਲ ਗੱਲ ਵਿਗੜ ਸਕਦੀ ਹੈ। ਇਸ ਲਈ ਕਿਵੇਂ ਵੀ ਕਰਕੇ ਆਪਣੇ ਪਾਰਟਨਰ ਨੂੰ ਮਨਾ ਲੈਣਾ ਚਾਹੀਦਾ ਹੈ।

ਪੂਰਾ ਹਫਤਾ ਦਿਓ ਬੁਕੇ
ਜੇਕਰ ਤੁਹਾਡਾ ਪਾਰਟਨਰ ਜ਼ਿਆਦਾ ਗੁੱਸਾ ਹੈ ਤਾਂ ਉਨ੍ਹਾਂ ਦੇ ਮੂਡ ਨੂੰ ਫੁੱਲਾਂ ਰਾਹੀਂ ਸਹੀ ਕੀਤਾ ਜਾ ਸਕਦਾ ਹੈ। ਪਾਰਟਨਰ ਨੂੰ ਇਕ ਹਫਤੇ ਤੱਕ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੇ ਬੁਕੇ ਦਿਓ। ਫੁੱਲਾਂ ਦੇ ਨਾਲ-ਨਾਲ ਇਕ ਪਿਆਰ ਭਰੀ ਚਿੱਠੀ ਦੇਣਾ ਤੁਹਾਡੀ ਵਧੇਰੇ ਮਦਦ ਕਰ ਸਕਦਾ ਹੈ। ਇਸ ਤਰ੍ਹਾਂ ਤੁਸੀਂ ਆਪਣੇ ਪਾਰਟਨਰ ਨੂੰ ਜਲਦੀ ਮਨਾ ਸਕਦੇ ਹੋ।

ਸਪੈਸ਼ਲ ਖਾਣਾ
ਕਿਹਾ ਜਾਂਦਾ ਹੈ ਕਿ ਪਤੀ ਦੇ ਦਿਲ ਦਾ ਰਸਤਾ ਉਸ ਦੇ ਢਿੱਡ ਤੋਂ ਹੋ ਕੇ ਹੀ ਜਾਂਦਾ ਹੈ। ਪਾਰਟਨਰ ਨੂੰ ਮਨਾਉਣ ਲਈ ਉਨ੍ਹਾਂ ਦੀ ਪਸੰਦ ਦਾ ਖਾਣਾ ਬਣਾਓ। ਇਸ ਨਾਲ ਤੁਹਾਡੇ ਪਾਰਟਨਰ ਦਾ ਗੁੱਸਾ ਠੰਡਾ ਹੋ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਉਨ੍ਹਾਂ ਨੂੰ ਇਕ ਪਿਆਰ ਭਰੀ 'ਜੱਫੀ' ਜਾਂ 'ਕਿੱਸ' ਦੇ ਕੇ ਵੀ ਮਨਾ ਸਕਦੇ ਹੋ।

ਉਨ੍ਹਾਂ ਦੀ ਪਸੰਦ ਦਾ ਗਾਣਾ ਗਾਓ
ਜੇਕਰ ਤੁਸੀਂ ਦੋਵੇਂ ਇਕੋ ਥਾਂ ਬੈਠ ਕੇ ਇਹ ਸੋਚ ਰਹੇ ਹੋ ਕਿ ਪਹਿਲਾਂ ਕੌਣ ਬੋਲੇ ਤਾਂ ਆਪਣੇ ਅੰਦਰੋਂ ਈਗੋ ਨੂੰ ਸਾਈਡ 'ਚ ਰੱਖ ਕੇ ਉਨ੍ਹਾਂ ਦੀ ਪਸੰਦ ਦਾ ਗਾਣਾ ਗਾਓ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਟਸਐਪ 'ਤੇ ਵਾਈਸ ਮੈਸੇਜ ਭੇਜੋ।

ਤਾਰੀਫ ਕਰੋ
ਜੇਕਰ ਤੁਹਾਡਾ ਪਾਰਟਨਰ ਗੁੱਸੇ 'ਚ ਹੈ ਤਾਂ ਤੁਸੀਂ ਉਨ੍ਹਾਂ ਦੀ ਤਾਰੀਫ ਕਰੋ। ਉਨ੍ਹਾਂ ਨੂੰ ਦੱਸੋ ਕਿ ਤੁਸੀਂ ਗੁੱਸੇ 'ਚ ਕਿਵੇਂ ਲੱਗਦੇ ਹੋ। ਇਸ ਨਾਲ ਤੁਹਾਡੀ ਵਿਗੜੀ ਗੱਲ ਬਣ ਜਾਵੇਗੀ। ਇਸ ਤੋਂ ਇਲਾਵਾ ਤੁਸੀਂ ਉਨ੍ਹਾਂ ਦੀ ਪਸੰਦ ਦੀਆਂ ਚੀਜ਼ਾਂ ਖਰੀਦ ਕੇ ਵੀ ਉਨ੍ਹਾਂ ਨੂੰ ਸਰਪ੍ਰਾਈਜ਼ ਦੇ ਸਕਦੇ ਹੋ। ਇਸ ਨਾਲ ਪਾਰਟਨਰ ਦਾ ਗੁੱਸਾ ਝੱਟ ਠੰਡਾ ਹੋ ਜਾਵੇਗਾ।

Baljit Singh

This news is Content Editor Baljit Singh