ਇਸ ਤਰ੍ਹਾਂ ਦੀਆਂ ਘੜੀਆਂ ਦੇ ਸਕਦੀਆਂ ਹਨ ਤੁਹਾਡੇ ਘਰ ਨੂੰ ਨਵੀਂ ਲੁਕ

03/22/2017 3:21:35 PM

ਜਲੰਧਰ— ਘਰ ਦੀ ਸਜਾਵਟ ਦਾ ਖਾਸ ਹਿੱਸਾ ਘੜੀ ਹੁੰਦੀ ਹੈ। ਦੀਵਾਰ ਨੂੰ ਸਜਾਉਣ ਵਾਲੀ ਇਸ ਘੜੀ ਨੂੰ ਅਸੀਂ ਵਾਰ-ਵਾਰ ਦੇਖਦੇ ਹਾਂ ਅਤੇ ਇਹ ਸਾਨੂੰ ਕੰਮ ਦੀ ਕਦਰ ਵੀ ਦੱਸਦੀ ਹੈ। ਜੇਕਰ ਇਸ ਦੀ ਰਫਤਾਰ ਰੁੱਕ ਜਾਵੇ ਤਾਂ ਸਾਰੇ ਦਿਨ ਦਾ ਹਿਸਾਬ-ਕਿਤਾਬ ਹੀ ਗਲਤ ਹੋ ਜਾਂਦਾ ਹੈ। ਉਂਝ ਤਾਂ ਇਸਦਾ ਇਸਤੇਮਾਲ ਸਮਾਂ ਦੇਖਣ ਲਈ ਕਰਦੇ ਹਾਂ ਪਰ ਅੱਜ-ਕੱਲ ਲੋਕ ਇਸਦਾ ਇਸਤੇਮਾਲ ਘਰ ਨੂੰ ਸਜਾਉਣ ਲਈ ਵੀ ਕਰਦੇ ਹਨ। 
ਦੀਵਾਰਾਂ ''ਤੇ ਵੀ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਾਂ ਦੀਆਂ ਘੜੀਆਂ ਖੂਬਸੂਰਤ ਲੱਗਦੀਆਂ ਹਨ। ਸਫੈਦ ਰੰਗ ਦੀ ਦੀਵਾਰ ਉੱਪਰ ਡਾਰਕ ਰੰਗ ਦੀ ਘੜੀ ਚੰਗੀ ਲੱਗਦੀ ਹੈ। ਬਰਡ ਥੀਮ, ਐਨੀਮਲ ਥੀਮ, ਗੁੱਡ ਮੈਸੇਜ, ਫੋਟੋ ਫਰੇਮ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਖੂਬਸੂਰਤ ਘੜੀਆਂ ਨੂੰ ਤੁਸੀਂ ਆਪਣੀ ਪਸੰਦ ਅਨੁਸਾਰ ਲਗਾ ਸਕਦੇ ਹੋ। 
ਘੜੀ ਖਰੀਰਦੇ ਹੋਏ ਇਸ ਦੇ ਸਾਇਜ਼ ਦਾ ਵੀ ਧਿਆਨ ਰੱਖੋ। ਬੱਚਿਆਂ ਦੇ ਕਮਰਿਆਂ ''ਚ ਤੁਸੀਂ ਕਾਰਟੂਨ ਦੇ ਕਰੈਕਟਰ ਥੀਮ ਵਾਲੀ ਘੜੀ ਲਗਾ ਸਕਦੇ ਹੋ। ਇਸ ਨਾਲ ਕਮਰਾ ਹੋਰ ਵੀ ਖੂਬਸੂਰਤ ਦਿਖਾਈ ਦੇਵੇਗਾ। ਜੇਕਰ ਤੁਸੀਂ ਵੀ ਆਪਣੇ ਘਰ ਨੂੰ ਸਜਾਉਣ ਜਾ ਰਹੇ ਹੋ ਤਾਂ ਇਕ ਵਾਰੀ ਘੜੀ ਵੱਲ ਜ਼ਰੂਰ ਧਿਆਨ ਦਿਓ।