ਕੁਕਿੰਗ ਦੇ ਇਹ ਟਿਪਸ ਤੁਹਾਡਾ ਕੰਮ ਕਰ ਦੇਣਗੇ ਆਸਾਨ

02/20/2018 2:11:35 PM

ਨਵੀਂ ਦਿੱਲੀ— ਰਸੋਈ ਦਾ ਕੰਮ ਕਰਨਾ ਆਸਾਨ ਕੰਮ ਨਹੀਂ ਹੈ। ਖਾਣੇ 'ਚ ਥੋੜ੍ਹਾ ਜਿਹਾ ਨਮਕ ਜਾਂ ਫਿਰ ਮਿਰਚ ਮਸਾਲਾ ਤੇਜ਼ ਜਾਂ ਘੱਟ ਹੋ ਜਾਵੇ ਤਾਂ ਇਸ ਦਾ ਜਾਇਕਾ ਵੀ ਵਿਗੜ ਜਾਂਦਾ ਹੈ। ਕਈ ਵਾਰ ਘਰ ਦੇ ਮੈਂਬਰਾਂ ਦੀ ਜਿੰਮੇਦਾਰੀਆਂ ਇੰਨੀਆਂ ਵਧ ਹੋ ਜਾਂਦੀਆਂ ਹਨ ਕਿ ਕੁਕਿੰਗ ਦਾ ਕੰਮ ਵੀ ਮੁਸ਼ਕਿਲ ਲੱਗਣ ਲੱਗਦਾ ਹੈ। ਅਜਿਹੇ 'ਚ ਕੁਝ ਆਸਾਨ ਅਤੇ ਸਮਾਰਟ ਟਿਪਸ ਤੁਹਾਡੇ ਖਾਣੇ ਨੂੰ ਪਹਿਲਾਂ ਤੋਂ ਵੀ ਬਿਹਤਰ ਬਣਾ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਬਹੁਤ ਕੰਮ ਆਉਣ ਵਾਲੇ ਹਨ।
1. ਸਵੇਰ ਦੀ ਸ਼ੁਰੂਆਤ ਪਰੌਂਠੇ ਤੋਂ ਹੋਵੇ ਤਾਂ ਸਾਰਾ ਦਿਨ ਪੇਟ ਸੰਤੁਸ਼ਟ ਰਹਿੰਦਾ ਹੈ। ਆਲੂ ਦੇ ਪਰੌਠੇ ਦਾ ਨਾਂ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ ਪਰ ਜੇ ਪਰੌਂਠੇ ਬਣਾਉਣ ਦਾ ਸਮਾਂ ਨਹੀਂ ਹੈ ਤਾਂ ਆਟੇ 'ਚ ਪਹਿਲਾਂ ਤੋਂ ਹੀ ਆਲੂ ਗੁੰਨ ਕੇ ਰੱਖ ਲਓ ਇਸ ਨਾਲ ਖਾਣੇ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ।
2. ਪਕੌੜੀਆਂ ਬਣਾਉਂਦੇ ਸਮੇਂ ਇਸ ਦੇ ਘੋਲ 'ਚ 1 ਚੱਮਚ ਗਰਮ ਤੇਲ ਅਤੇ ਚੁਟਕੀ ਇਕ ਅਰਾਰੋਟ ਮਿਲਾ ਲਓ। ਇਸ ਨਾਲ ਇਹ ਕੁਰਕੁਰੀ ਬਣੇਗੀ।
3. ਖੀਰ ਬਣਾਉਣ ਲਈ ਚੌਲਾਂ ਨੂੰ ਹਲਕਾ ਜਿਹਾ ਪੀਸ ਕੇ ਵਰਤੋਂ ਕਰੋ। ਇਸ ਨਾਲ ਖੀਰ ਗਾੜ੍ਹੀ ਬਣੇਗੀ।
4. ਭਿੰਡੀ ਨੂੰ ਜ਼ਿਆਦਾ ਸਮੇਂ ਤਕ ਤਾਜ਼ਾ ਰੱਖਣ ਲਈ ਇਸ 'ਚ ਥੋੜ੍ਹਾ ਜਿਹਾ ਤੇਲ ਲਗਾ ਕੇ ਰੱਖ ਦਿਓ। ਇਸ ਨਾਲ ਇਹ ਬਹੁਤ ਦਿਨਾਂ ਤਕ ਫ੍ਰੈਸ਼ ਰਹੇਗੀ।
5. ਦਾਲ ਨੂੰ ਕੀੜਿਆਂ ਤੋਂ ਬਚਾਈ ਰੱਖਣ ਲਈ ਇਸ 'ਚ 1 ਬੂੰਦ ਕੈਸਟਰ ਤੇਲ ਪਾ ਦਿਓ।
6. ਕੇਕ ਨੂੰ ਕੱਟ ਕੇ ਰੱਖਣਾ ਹੈ ਤਾਂ ਇਸ ਦੇ ਕਿਨਾਰਿਆਂ 'ਤੇ ਬ੍ਰੈੱਡ ਦੇ ਸਲਾਈਸ ਲਗਾ ਦਿਓ। ਇਸ ਨਾਲ ਕੇਕ ਸੁੱਕੇਗਾ ਨਹੀਂ।
7. ਘਰ 'ਤੇ ਘਿਉ ਬਣਾਉਂਦੇ ਸਮੇਂ ਇਸ 'ਚ ਮੇਥੀ ਦੇ ਥੋੜ੍ਹੇ ਜਿਹੇ ਦਾਣੇ ਪਾ ਦਿਓ। ਇਸ ਨਾਲ ਘਿਉ ਜਲਦੀ ਖਰਾਬ ਨਹੀਂ ਹੋਵੇਗਾ।
8. ਪੱਕੇ ਹੋਏ ਕੇਲਿਆਂ ਨੂੰ ਲਟਕਾ ਕੇ ਰੱਖਣ ਨਾਲ ਇਹ ਜਲਦੀ ਖਰਾਬ ਨਹੀਂ ਹੁੰਦੇ।
9. ਆਲੂ ਸਟੋਰ ਕਰਨੇ ਹਨ ਤਾਂ ਇਨ੍ਹਾਂ 'ਚ ਇਕ ਦੋ ਗੰਢੀ ਲਸਣ ਦੀ ਰੱਖ ਦਿਓ। ਆਲੂ ਜਲਦੀ ਖਰਾਬ ਨਹੀਂ ਹੋਣਗੇ।
10. ਇਮਲੀ 'ਚ ਨਮਕ ਲਗਾ ਕੇ ਰੱਖਣ ਨਾਲ ਇਸ ਦਾ ਸੁਆਦ ਅਤੇ ਰੰਗ ਜ਼ਿਆਦਾ ਦੇਰ ਤਕ ਸਹੀਂ ਰਹੇਗਾ।