ਇਹ ਗੱਲਾਂ ਪਤੀ-ਪਤਨੀ ਦੇ ਰਿਸ਼ਤੇ ਨੂੰ ਬਣਾਉਣਗੀਆਂ ਮਜ਼ਬੂਤ

01/13/2018 1:33:52 PM

ਨਵੀਂ ਦਿੱਲੀ— ਪਿਆਰ ਦੁਨੀਆ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੈ। ਪਤੀ-ਪਤਨੀ ਦੇ ਰਿਸ਼ਤੇ 'ਚ ਇਹ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਪਾਟਨਰ ਦੇ ਰਿਸ਼ਤੇ 'ਚ ਪਿਆਰ ਹੈ ਤਾਂ ਉਹ ਜਿੰਦਗੀ 'ਚ ਹਰ ਤਰ੍ਹਾਂ ਦੀ ਮੁਸ਼ਕਿਲ ਦਾ ਆਸਾਨੀ ਨਾਲ ਸਾਹਮਣਾ ਵੀ ਕਰ ਲੈਂਦੇ ਹਨ ਪਰ ਕੋਈ ਬਾਰ ਜਿੰਦਗੀ 'ਚ ਅਣਚਾਹੀ ਕੜਵਾਹਟ ਆ ਜਾਂਦੀ ਹੈ। ਜਿਸ ਨਾਲ ਰਿਸ਼ਤੇ-ਨਾਤੇ ਬੇਕਾਰ ਲਗਣ ਲੱਗਦੇ ਹਨ ਪਰ ਇਸ ਗੱਲ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਕਿ ਇੱਥੇ ਪਿਆਰ ਹੈ, ਉਥੇ ਤਕਰਾਰ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਜੇਕਰ ਪਿਆਰ 'ਚ ਕੁਝ ਅਸੂਲ ਬਣਾਏ ਜਾਣ ਤਾਂ ਤੁਹਾਡੇ ਰਿਸ਼ਤੇ 'ਚ ਕਦੀ ਵੀ ਦੂਰੀਆਂ ਨਹੀਂ ਆ ਸਕਦੀਆਂ ।
1. ਸਾਥ ਰਹਿਣ ਦਾ ਵਾਅਦਾ


ਪਾਟਨਰ ਨੂੰ ਇਕ-ਦੂਸਰੇ ਦੇ ਨਾਲ ਰਹਿਣ ਦਾ ਵਾਅਦਾ ਕਰਨਾ ਚਾਹੀਦਾ ਹੈ। ਇਸ ਗੱਲ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਕਿ ਦੋਨਾਂ ਨੂੰ ਆਪਣੇ-ਆਪਣੇ ਕੰਮ ਹੁੰਦੇ ਹਨ। ਕਈ ਬਾਰ ਤਾਂ ਪਾਟਨਰ ਨੂੰ ਕਿਤੇ ਬਾਹਰ ਵੀ ਜਾਣਾ ਪੈ ਜਾਵੇ ਤਾਂ ਨਰਾਜ਼ ਹੋਣ ਦੀ ਬਜਾਏ ਇਕ-ਦੂਸਰੇ ਨੂੰ ਸਮਾਂ ਦੇਣ ਦੀ ਕੋਸਿਸ਼ ਕਰੋਂ। ਇਸ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ।
2.ਖੂਬੀਆਂ ਲੱਭੋ ਕਮੀਆਂ ਨਹੀਂ


ਆਪਣੇ ਜੀਵਨਸਾਥੀ ਦੀਆਂ ਗੱਲਾਂ ਨੂੰ ਜ਼ਰੂਰੀ ਸਮਝੋ। ਕਿਸੇ ਵੀ ਗੱਲ ਨੂੰ ਲੈ ਕੇ ਜਲਦਬਾਜੀ ਨਾ ਕਰੋਂ। ਗੱਲ-ਗੱਲ 'ਤੇ ਉਨ੍ਹਾਂ ਦੀ ਕਮੀਆਂ ਲੱਭਣ ਦੀ ਬਜਾਏ ਉਨ੍ਹਾਂ ਦੀ ਖੂਬੀਆਂ ਦੀ ਵੱਲ ਧਿਆਨ ਦਿਓ। ਇਹ ਗੱਲਾਂ ਭਵਿੱਖ 'ਚ ਵੀ ਤੁਹਾਡੇ ਕੰਮ ਆ ਸਕਦੀਆਂ ਹਨ।
3. ਆਪਣੀ ਗਲਤੀ ਮੰਨੋਂ


ਇਹ ਗੱਲ ਜ਼ਰੂਰੀ ਨਹੀਂ ਹੈ ਕਿ ਹਰ ਬਾਰ ਹੀ ਸਹੀ ਹੋਵੋ । ਕਦੀ-ਕਦੀ ਕੁਝ ਗੱਲਾਂ ਦੇ ਲਈ ਆਪਣੀ ਗਲਤੀ ਵੀ ਮੰਨੋਂ। ਕੋਸ਼ਿਸ਼ ਕਰੋਂ ਕਿ ਇਹ ਗਲਤੀ ਦੋਬਾਰਾ ਨਾ ਹੋਵੇ।