ਇਨ੍ਹਾਂ ਗੱਲਾਂ ਨਾਲ ਵਿਆਹੁਤਾ ਜ਼ਿੰਦਗੀ ਬਣ ਜਾਵੇਗੀ ਖੁਸ਼ਹਾਲ

10/24/2017 12:28:39 PM

ਨਵੀਂ ਦਿੱਲੀ— ਵਿਆਹ ਦੇ ਬਾਅਦ ਪਤੀ-ਪਤਨੀ ਵਿਚ ਨਿੱਕੀਆਂ-ਮੋਟੀਆਂ ਗੱਲਾਂ ਤੋਂ ਲੈ ਕੇ ਨੋਕ-ਝੋਕ ਚਲਦੀ ਹੀ ਰਹਿੰਦੀ ਹੈ। ਕੁਝ ਲੋਕ ਤਾਂ ਇਸ ਨੂੰ ਹੱਸੀ ਮਜ਼ਾਕ ਸਮੱਝ ਕੇ ਜ਼ਿੰਦਗੀ ਨੂੰ ਖੁਸ਼ਨੁਮਾ ਤਰੀਕੇ ਨਾਲ ਗੁਜ਼ਾਰਦੇ ਹਨ ਪਰ ਕੁਝ ਪਾਰਟਨਰ ਅਜਿਹੇ ਵੀ ਹਨ, ਜੋ ਰਿਸ਼ਤੇ ਵਿਚ ਉਲਝ ਜਾਂਦੇ ਹਨ। ਤੁਹਾਡੇ ਵਿਆਹ ਵਿਚ ਜੇ ਕਿਸੇ ਵੀ ਤਰ੍ਹਾਂ ਦੇ ਉਤਾਰ-ਚੜਾਅ ਆਉਂਦੇ ਹਨ ਤਾਂ ਕੁਝ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਉਤਾਰ ਲਓ। ਇਸ ਨਾਲ ਤੁਹਾਡਾ ਪਰਿਵਾਰ ਅਤੇ ਪਾਰਟਨਰ ਦੇ ਨਾਲ ਤੁਹਾਡੇ ਰਿਸ਼ਤਾ ਦਿਨੋਂ-ਦਿਨ ਮਜ਼ਬੂਤ ਹੋ ਜਾਵੇਗਾ। 
1. ਪਿਆਰ ਨਾਲ ਸੰਭਾਲੋ ਰਿਸ਼ਤਾ
ਇਸ ਗੱਲ ਨੂੰ ਆਪਣੀ ਜ਼ਿੰਦਗੀ ਵਿਚ ਢਾਲ ਲਓ ਕਿ ਜਿੱਥੇ ਪਿਆਰ ਹੁੰਦਾ ਹੈ ਉੱਥੇ ਤਕਰਾਰ ਹੋਣੀ ਵੀ ਜ਼ਰੂਰੀ ਹੈ ਪਰ ਤੁਸੀਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਪਿਆਰ ਅਤੇ ਸਮਝਦਾਰੀ ਨਾਲ ਸੰਭਾਲ ਸਕਦੇ ਹੋ। ਲੜਾਈ ਨੂੰ ਹੱਸੀ ਖੁਸ਼ੀ ਨਾਲ ਹਲ ਕਰ ਸਕਦੇ ਹੋ। 
2. ਨਿਰਾਸ਼ਾ ਦਾ ਕਰੋ ਸਾਹਮਣਾ
ਤੁਹਾਡਾ ਵਿਆਹ ਹੋ ਗਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਕੋਲ ਹਰ ਮੁਸ਼ਕਿਲ ਦਾ ਹਲ ਹੋਵੇ। ਕੋਈ ਪ੍ਰੇਸ਼ਾਨੀ ਆ ਜਾਵੇ ਤਾਂ ਨਿਰਾਸ਼ ਹੋ ਕੇ ਬੈਠਣ ਦੀ ਬਜਾਏ ਪਾਰਟਨਰ ਨਾਲ ਅੱਗੇ ਵਧੋ। ਨਿਰਾਸ਼ ਹੋਣ ਦੀ ਬਜਾਏ ਇਕ-ਦੂਜੇ ਦਾ ਸਾਥ ਦਿਓ। 
3. ਇਕ ਦੂਜੇ ਦਾ ਹੱਥ ਬਟਾਓ
ਪਤੀ-ਪਤਨੀ ਦੋਵੇਂ ਹੀ ਜ਼ਿੰਮੇਦਾਰੀਆਂ ਨੂੰ ਸਮੱਝੋ। ਇਕ ਕੰਮ 'ਤੇ ਹੈ ਤਾਂ ਦੂਜਾ ਘਰ ਸੰਭਾਲ ਸਕਦਾ ਹੈ। ਇਸ ਗੱਲ ਦੀ ਸੋਚ ਦਿਮਾਗ ਤੋਂ ਕੱਢ ਦਿਓ ਕਿ ਤੁਸੀਂ ਲੜਕੇ ਹੋ। ਪਤਨੀ ਨੂੰ ਵੀ ਪਤੀ ਦੀ ਹਰ ਮੁਸ਼ਕਿਲ ਵਿਚ ਸਾਥ ਦੇਣਾ ਚਾਹੀਦਾ ਹੈ।