ਇਨ੍ਹਾਂ ਗੱਲਾਂ ਤੋਂ ਪਤਾ ਚਲਦੀ ਹੈ ਤੁਹਾਡੇ ਰਿਸ਼ਤੇ ਦੀ ਗਹਿਰਾਈ

09/30/2017 2:07:23 PM

ਨਵੀਂ ਦਿੱਲੀ— ਕਿਸੇ ਦੇ ਨਾਲ ਰਿਲੇਸ਼ਨਸ਼ਿਪ ਵਿਚ ਹੋਣ 'ਤੇ ਹਰ ਕੋਈ ਆਪਣੇ ਪਿਆਰ ਦੀ ਗਹਿਰਾਈ ਜਾਣਨਾ ਚਾਹੁੰਦਾ ਹੈ। ਦੋਵਾਂ ਵਿਚ ਪਿਆਰ ਅਤੇ ਭਰੋਸਾ ਹੋਣ 'ਤੇ ਪਾਰਟਨਰ ਹਮੇਸ਼ਾ ਖੁਸ਼ ਤਾਂ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਵੀ ਹਰ ਕੋਈ ਇਕ ਸਮੇਂ ਦੇ ਬਾਅਦ ਆਪਣੇ ਰਿਸ਼ਤੇ ਦੀ ਸਟੇਟਸ ਨੂੰ ਜਾਣਨਾ ਚਾਹੁੰਦਾ ਹੈ। ਅਜਿਹੇ ਵਿਚ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਰਿਲੇਸ਼ਨਸ਼ਿਪ ਦੇ ਸਟੇਟਸ ਨੂੰ ਚੰਗੀ ਤਰ੍ਹਾਂ ਨਾਲ ਜਾਣ ਸਕੋਗੇ। 
1. ਭਵਿੱਖ ਦੀ ਚਿੰਤਾ 
ਜੇ ਤੁਸੀਂ ਅਤੇ ਤੁਹਾਡਾ ਪਾਰਟਨਰ ਫਿਊਚਰ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਇਹ ਤੁਹਾਡੇ ਰਿਸ਼ਤੇ ਵਿਚ ਠਹਿਰਾਅ ਹੈ। ਅਜਿਹੇ ਵਿਚ ਪਤਾ ਲੱਗਦਾ ਹੈ ਕਿ ਤੁਸੀਂ ਦੋਵੇ ਇਕ ਦੂਜੇ ਨੂੰ ਗੁਵਾਉਣਾ ਨਹੀਂ ਚਾਹੁੰਦੇ।
2. ਹਰ ਸਮੇਂ ਨਾਲ ਰਹਿਣਾ
ਪਾਰਟਨਰ ਦੇ ਨਾਲ ਰਹਿੰਦੇ ਹੋਏ ਤੁਹਾਡਾ ਇਹ ਸੋਚਣਾ ਕਿ ਕੁਝ ਹੋਰ ਕਰਨਾ ਬਿਹਤਰ ਹੁੰਦਾ ਇਸ ਗੱਲ ਦਾ ਇਸ਼ਾਰਾ ਹੈ ਕਿ ਤੁਹਾਡਾ ਰਿਸ਼ਤਾ ਅਜੇ ਵੀ ਕਿਸੇ ਛੋਰ ਤੱਕ ਨਹੀਂ ਪਹੁੰਚਿਆਂ। ਅਜਿਹੇ ਵਿਚ ਪਾਰਟਨਰ ਨੂੰ ਕਈ ਵਾਰ ਡੇਟ ਕਰਨ 'ਤੇ ਵੀ ਤੁਸੀਂ ਉਸ ਨੂੰ ਸਮਝ ਨਹੀਂ ਪਾਉਂਦੇ।
3. ਰੋਮਾਂਟਿਕ ਨਾ ਹੋਣਾ
ਕਈ ਵਾਰ ਪਾਰਟਨਰ ਦੇ ਨਾਲ ਅਸਹਿਜ ਮਹਿਸੂਸ ਹੋਣਾ ਨਕਰਾਮਕਤਾ ਨੂੰ ਦਰਸਾਉਂਦਾ ਹੈ। ਰਿਸ਼ਤੇ ਵਿਚ ਰੋਮਾਂਸ ਨਾ ਹੋਣ 'ਤੇ ਉਹ ਜ਼ਿਆਦਾ ਸਮੇਂ ਤੱਕ ਨਹੀਂ ਚਲ ਪਾਉਂਦਾ। 
4. ਪਾਰਟਨਰ ਦੇ ਬਾਰੇ ਵਿਚ ਸੋਚਣਾ 
ਜੇ ਤੁਹਾਨੂੰ ਹਰ ਸਮੇਂ ਆਪਣੇ ਪਾਰਟਨਰ ਦਾ ਹੀ ਖਿਆਲ ਆਉਂਦਾ ਹੈ ਤਾਂ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਅਜਿਹੇ ਵਿਚ ਤੁਸੀਂ ਦੋਵੇ ਹੀ ਕਿਸੇ ਹੋਰ ਦੇ ਨਾਲ ਹੁੰਦੇ ਹੋਏ ਵੀ ਇਕ ਦੂਜੇ ਦੇ ਬਾਰੇ ਵਿਚ ਹੀ ਗੱਲ ਕਰਦੇ ਹੋ। 
5. ਭਰੋਸਾ ਕਰਨਾ
ਪਾਰਟਨਰ 'ਤੇ ਅੱਖ ਬੰਦ ਕਰਕੇ ਭਰੋਸਾ ਕਰਨਾ ਤੁਹਾਡੇ ਪਿਆਰ ਦੀ ਗਹਿਰਾਈ ਨੂੰ ਜਤਾਉਂਦਾ ਹੈ। ਹਰ ਰਿਸ਼ਤੇ ਦੀ ਬੁਨਿਆਦ ਪਿਆਰ ਅਤੇ ਵਿਸ਼ਵਾਸ 'ਤੇ ਟਿਕੀ ਹੁੰਦੀ ਹੈ, ਜੇ ਤੁਹਾਡੇ ਰਿਸ਼ਤੇ ਵਿਚ ਪਿਆਰ ਅਤੇ ਭਰੋਸਾ ਹੈ ਤਾਂ ਤੁਹਾਡਾ ਰਿਸ਼ਤਾ ਅੱਗੇ ਵਧਾਉਣ ਦੇ ਬਾਰੇ ਵਿਚ ਸੋਚਣਾ ਚਾਹੀਦਾ ਹੈ।