ਦੰਦਾਂ ਦੀ ਬੀਮਾਰੀ ਤੋਂ ਹੋ ਪਰੇਸ਼ਾਨ ਤਾਂ ਧਿਆਨ ''ਚ ਰੱਖੋ ਇਹ ਗੱਲਾਂ

01/29/2017 1:42:37 PM

ਜਲੰਧਰ— ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਅਲਜ਼ਾਇਮਰ ਦਵਾਈ ਦੀ ਵਰਤੋਂ ਨਾਲ ਦੰਦ ''ਚ ਸਟੈੱਮ ਸੈੱਲ ਨੂੰ ਸੁਰਜੀਤ ਕਰਨ ਦਾ ਤਰੀਕਾ ਲੱਭਿਆ ਹੈ। ਇਸ ਨਾਲ ਸੜ ਰਹੇ ਦੰਦਾਂ ਨੂੰ ਸੁਭਾਵਿਕ ਤਰੀਕੇ ਨਾਲ ਠੀਕ ਕਰਨ ''ਚ ਮਦਦ ਮਿਲ ਸਕਦੀ ਹੈ। 
ਲੰਡਨ ਦੇ ਕਿੰਗਜ਼ ਕਾਲਜ ਦੇ ਖੋਕਾਰਾ ਦੇ ਮੁਤਾਬਕ, ਮੌਜੂਦਾ ਸਮੇਂ ''ਚ ਡੈਂਟਿਸਟ ਦੰਦ ਦੀ ਕੈਵਿਟੀ ਦੇ ਇਲਾਜ ''ਚ ਕੈਲਸ਼ੀਅਮ ਅਤੇ ਸਿਲੀਕਾਨ ਆਧਾਰਤ ਸੀਮੈਂਟ ਜਾਂ ਫਿਲਿੰਗ ਦਾ ਇਸਤੇਮਾਲ ਕਰਦੇ ਹਨ। ਇਸ ਤਰੀਕੇ ਨਾਲ ਦੰਦ ਦੇ ਨਾਰਮਲ ਮਿਨਰਲ ਲੈਵਲ ''ਤੇ ਅਸਰ ਪੈਂਦਾ ਹੈ। 
ਇਸ ਨੂੰ ਧਿਆਨ ''ਚ ਰੱਖਦੇ ਹੋਏ ਦੰਦ ''ਚ ਸਟੈਮ ਸੈੱਲਾਂ ਨੂੰ ਪ੍ਰੇਰਿਤ ਕਰਨ ਦਾ ਤਰੀਕਾ ਲੱਭਿਆ ਗਿਆ ਹੈ। ਇਸ ਬਾਇਓਲੌਜੀਕਲ ਤਰੀਕੇ ''ਚ ਦੰਦਾਂ ਦੀ ਕੈਵਿਟੀ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ''ਚ ਫਿਲਿੰਗ ਦੀ ਲੋੜ ਨਹੀਂ ਪਵੇਗੀ। ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ।