ਔਰਤਾਂ ''ਚ ਘੱਟ ਬਲੀਡਿੰਗ ਹੋਣ ਦੇ ਇਹ ਛੇ ਕਾਰਨ ਹੋ ਸਕਦੇ ਹਨ

03/27/2017 2:41:06 PM

ਜਲੰਧਰ— ਮਾਹਵਾਰੀ ਦੀ ਸਮੱਸਿਆ ਹਰ ਔਰਤ ਨੂੰ ਰਹਿੰਦੀ ਹੈ। ਜ਼ਿਆਦਾਤਰ ਔਰਤਾਂ ਮਾਹਵਾਰੀ ਦੀਆਂ ਵੱਖ-ਵੱਖ ਸਮੱਸਿਆਵਾਂ ਤੋਂ ਦੁੱਖੀ ਹੁੰਦੀਆਂ ਹਨ। ਕੁਝ ਔਰਤਾਂ ਦੇ ਸਰੀਰ ''ਚ ਕੜਵੱਲ, ਜੀ ਮਚਲਾਉਣਾ, ਪੇਟ ਦਰਦ, ਚਿੜਚਿੜਾਪਨ, ਅਨਿਯਮਿਤ ਮਾਹਵਾਰੀ ਅਤੇ ਘੱਟ ਖੂਨ ਦਾ ਆਉਣਾ ਵਰਗੀਆਂ ਪਰੇਸ਼ਾਨੀਆਂ ਰਹਿੰਦੀਆਂ ਹਨ। ਜੇ ਤੁਹਾਨੂੰ ਵੀ ਘੱਟ ਮਾਹਵਾਰੀ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਾ ਕਰਕੇ ਕਿਸੇ ਡਾਕਟਰ ਦੀ ਸਲਾਹ ਲੈਣੀ ਲਓ ਕਿਉਂਕਿ ਘੱਟ ਬਲੀਡਿੰਗ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਘੱਟ ਮਾਹਵਾਰੀ ਆਉਣ ਦੇ ਕਾਰਨਾਂ ਬਾਰੇ ਦੱਸ ਰਹੇ ਹਾਂ।
1. ਹਾਰਮੋਨ ''ਚ ਤਬਦੀਲੀ
ਸਰੀਰ ਦੇ ਹਾਰਮੋਨ ''ਚ ਤਬਦੀਲੀ ਕਾਰਨ ਮਾਹਵਾਰੀ ''ਚ ਬਲੀਡਿੰਗ ਵੱਧ ਜਾਂ ਘੱਟ ਸਕਦੀ ਹੈ। ਇਸ ਹਾਲਤ ''ਚ ਘਬਰਾਉਣ ਦੀ ਥਾਂ ਡਾਕਟਰੀ ਸਲਾਹ ਲੈ ਕੇ ਦਵਾਈ ਖਾਣੀ ਚਾਹੀਦੀ ਹੈ।
2. ਬਜ਼ੁਰਗ ਹੋਣਾ
ਜੇ ਕੋਈ ਔਰਤ ਬਜ਼ੁਰਗ ਹੈ ਮਤਲਬ 30 ਜਾਂ 40 ਦੀ ਉਮਰ ਪਾਰ ਕਰ ਚੁੱਕੀ ਹੈ ਤਾਂ ਉਸ ਨੂੰ ਘੱਟ ਖੂਨ ਆਉਣ ਦੀ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਇਸ ਉਮਰ ''ਚ ਸਰੀਰ ''ਚ ਐਸਟਰੋਜਨ ਦੀ ਮਾਤਰਾ ਘੱਟ ਜਾਂਦੀ ਹੈ। 
3. ਨੌਜਵਾਨ ਕੁੜੀਆਂ
ਨੌਜਵਾਨ ਕੁੜੀਆਂ ਨੂੰ ਵੀ ਘੱਟ ਬਲੀਡਿੰਗ ਦੀ ਸਮੱਸਿਆ ਹੋ ਸਕਦੀ ਹੈ। ਕਈ ਵਾਰੀ ਤਾਂ ਮਾਹਵਾਰੀ ਆਉਣੀ ਬੰਦ ਹੋ ਜਾਂਦੀ ਹੈ। ਇਸ ਹਾਲਤ ''ਚ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
4. ਜੀਵਨਸ਼ੈਲੀ ''ਚ ਤਬਦੀਲੀ
ਜੀਵਨਸ਼ੈਲੀ ਅਤੇ ਖਾਣ-ਪੀਣ ''ਚ ਲਗਾਤਾਰ ਤਬਦੀਲੀ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਇਸ ਦੇ ਇਲਾਵਾ ਸਰੀਰਕ ਹਰਕਤਾਂ ਦੇ ਘੱਟ-ਵੱਧ ਹੋਣ ਜਾਂ ਤਣਾਅ ਕਾਰਨ ਵੀ ਬਲੀਡਿੰਗ ਘੱਟ ਹੋ ਸਕਦੀ ਹੈ।
5. ਥਾਇਰਾਇਡ
ਇਹ ਸਮੱਸਿਆ ਖਾਣ-ਪੀਣ ''ਚ ਤਬਦੀਲੀ ਅਤੇ ਪੋਲੀਸਿਸਿਟਿਕ ਓਬੇਰੀਅਨ ਸਿੰਡਰੋਮ ਦੇ ਕਾਰਨ ਵੀ ਹੋ ਸਕਦੀ ਹੈ। 
6. ਗਰਭ ਅਵਸਥਾ
ਗਰਭ ਅਵਸਥਾ ਦੌਰਾਨ ਵੀ ਕਈ ਔਰਤਾਂ ''ਚੋਂ ਬਲਗਮ ਨਿਕਲਦੀ ਹੈ, ਜਿਸ ਕਾਰਨ ਬਲੀਡਿੰਗ ਘੱਟ ਹੋਣ ਲੱਗਦੀ ਹੈ। ਜੇ ਗਰਭ ਧਾਰਨ ਦੇ ਤੀਜੇ ਮਹੀਨੇ ''ਚ ਇਹ ਸਮੱਸਿਆ ਹੋਵੇ ਤਾਂ ਡਾਕਟਰੀ ਸਲਾਹ ਲੈਣਾ ਜ਼ਰੂਰੀ ਹੋ ਜਾਂਦਾ ਹੈ ਨਹੀਂ ਤਾਂ ਗਰਭਪਾਤ ਹੋ ਸਕਦਾ ਹੋ।