ਵੱਡੀ ਉਮਰ ਦੇ ਪਾਰਟਨਰ ਨਾਲ ਆਉਂਦੀਆਂ ਹਨ ਇਹ ਮੁਸ਼ਕਲਾਂ

05/28/2017 7:33:41 AM

ਜਲੰਧਰ— ਕਹਿੰਦੇ ਹਨ ਕਿ ਪਿਆਰ ਕੁੱਝ ਨਹੀਂ ਦੇਖਦਾ। ਜਦੋਂ ਪਿਆਰ ਹੁੰਦਾ ਹੈ ਤਾਂ ਵਿਅਕਤੀ ਦੀ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਅਜਿਹੇ ਹੀ ਲੋਕ ਬਿਨ੍ਹਾਂ ਸੋਚੇ ਸਮਝੇ ਪਿਆਰ ਤਾਂ ਕਰ ਲੈਂਦੇ ਹਨ ਪਰ ਬਾਅਦ ''ਚ ਬਹੁਤ ਸਾਰੀਆਂ ਪਰੇਸ਼ਾਨੀਆਂ ਕਰਕੇ ਰਿਸ਼ਤਾ ਖਰਾਬ ਹੁੰਦਾ ਹੈ। ਅੱਜਕੱਲ੍ਹ ਦੀਆਂ ਲੜਕੀਆਂ ਜ਼ਿਆਦਾ ਉਮਰ ਦੇ ਮਰਦਾਂ ਨਾਲ ਦਿਲ ਲਗਾ ਬੈਠਦੀਆਂ ਹਨ। ਹਾਂਲਾਕਿ, ਆਪਣੇ ਤੋਂ ਵੱਡੀ ਉਮਰ ਦੇ ਵਿਅਕਤੀ ਨਾਲ ਵਿਆਹ ਕਰਦੇ ਸਮੇਂ ਲੋਕ ਇਹ ਭੁੱਲ ਜਾਂਦੇ ਹਨ ਕਿ ਅੱਗੇ ਜਾ ਕੇ ਇਸਦਾ ਕੀ ਨਤੀਜਾ ਹੋਵੇਗਾ। ਜੇਕਰ ਤੁਸੀਂ ਵੀ 20 ਸਾਲ ਦੇ ਕਰੀਬ ਹੋ ਅਤੇ 30 ਜਾਂ ਉਸ ਤੋਂ ਜ਼ਿਆਦਾ ਉਮਰ ਦੇ ਵਿਅਕਤੀ ਨੂੰ ਡੇਟ ਕਰ ਰਹੇ ਹੋ ਤਾਂ ਇਹ ਇਕ ਸਮੱਸਿਆ ਬਣ ਕੇ ਤੁਹਾਡੇ ਸਾਹਮਣੇ ਆ ਸਕਦੀ ਹੈ। 
1. ਸੋਚ ''ਚ ਫਰਕ
ਉਮਰ ''ਚ ਵੱਡਾ ਪਾਰਟਨਰ ਹੋਣ ਨਾਲ ਦੋਵਾਂ ਦੀ ਸੋਚ ''ਚ ਫਰਕ ਹੁੰਦਾ ਹੈ। ਦੋਵੇਂ ਆਪਣੇ ਵੱਖ-ਵੱਖ ਤਰੀਕਿਆਂ ਨਾਲ ਫੈਸਲੇ ਲੈਂਦੇ ਹਨ। 
2. ਮਾਤਾ-ਪਿਤਾ ਵਰਗਾ ਵਿਹਾਰ
ਉਮਰ ਤੋਂ ਵੱਡਾ ਹੋਣ ਕਰਕੇ ਉਹ ਤੁਹਾਡੀ ਕੇਅਰ ਵੀ ਮਾਤਾ-ਪਿਤਾ ਵਾਂਗ ਕਰੇਗਾ। ਉਹ ਅਕਸਰ ਤੁਹਾਨੂੰ ਇਹ ਗੱਲ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿ ਨਹੀਂ। ਉਨ੍ਹਾਂ ਦੇ ਸੋਚਣ ਦਾ ਤਰੀਕਾ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਹੀ ਹੋਵੇਗਾ। 
3. ਐਡਜਸਟਮੈਂਟ ਮੁਸ਼ਕਲ
ਤੁਸੀਂ ਕਦੀ ਵੀ ਆਪਣੀ ਪਰੇਸ਼ਾਨੀਆਂ ਨੂੰ ਉਨ੍ਹਾਂ ਨਾਲ ਸ਼ੇਅਰ ਨਹੀਂ ਕਰ ਪਾਉਂਗੇ। ਚਾਹੇ ਉਹ ਤੁਹਾਡੇ ਤੋਂ ਕਿਨ੍ਹੇ ਹੀ ਜ਼ਿਆਦਾ ਸਿਆਣੇ ਹੋਣ ਪਰ ਉਮਰ ਦੇ ਗੈਪ ਕਰਕੇ ਉਹ ਹਮੇਸ਼ਾ ਤੁਹਾਡੀਆਂ ਪਰੇਸ਼ਾਨੀਆਂ ਸਮਝਣ ''ਚ ਨਾਕਾਮਯਾਬ ਹੀ ਰਹਿਣਗੇ। 
4. ਦੋਸਤਾਂ ਨਾਲ ਐਡਜਸਟ ਕਰਨਾ ਮੁਸ਼ਕਲ
ਤੁਹਾਡੇ ਪਤੀ ਦੀ ਉਮਰ ਜ਼ਿਆਦਾ ਹੋਣ ਕਰਕੇ ਉਨ੍ਹਾਂ ਦੇ ਦੋਸਤ ਵੀ ਜ਼ਿਆਦਾ ਉਮਰ ਦੇ ਹੀ ਹੋਣਗੇ। ਇਸ ਨਾਲ ਤੁਸੀਂ ਉਨ੍ਹਾਂ ਦੇ ਦੋਸਤਾਂ ਨਾਲ ਘੁਲ-ਮਿਲ ਨਹੀਂ ਪਾਉਂਗੀ, ਜੋ ਇਕ ਤੁਹਾਡੇ ਲਈ ਸਮੱਸਿਆ ਪੈਦਾ ਕਰ ਸਕਦਾ ਹੈ।