ਚਿਹਰੇ ਦੇ ਢਿੱਲੇਪਣ ਨੂੰ ਦੂਰ ਕਰਦੇ ਹਨ ਇਹ ਨੁਸਖੇ

02/16/2017 3:01:28 PM

ਨਵੀਂ ਦਿੱਲੀ—ਵੱਧਦੀ ਉਮਰ ਜਾਂ ਫਿਰ ਕਮਜ਼ੋਰੀ ਦੇ ਕਾਰਨ ਕੁਝ ਲੋਕਾਂ ਦੇ ਚਿਹਰੇ ਦੀ ਚਮੜੀ ਢੀਲੀ ਹੋ ਜਾਂਦੀ ਹੈ। ਘੱਟ ਉਮਰ ''ਚ ਢੀਲੀ ਚਮੜੀ ਦੇ ਕਾਰਨ ਕੁਝ ਲੜਕੀਆਂ ਉਮਰ ਤੋ ਪਹਿਲਾਂ ਹੀ ਬੁੱਢੀਆਂ ਲੱਗਣ ਲੱਗਦੀਆਂ ਹਨ। ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਲੋਕ ਮਹਿੰਗੇ ਬਿਊਟੀ ਟ੍ਰੀਟਮੇਂਟ ਕਰਵਾਉਂਦੀਆਂ ਹਨ। ਅੱਜ ਅਸੀਂ ਇਸ ਸਮੱਸਿਆ ਦੇ ਲਈ ਕੁਝ ਘਰੇਲੂ ਨੁਸਖੇ ਲੈ ਕੇ ਆਏ ਹਾਂ। ਜਿਨ੍ਹਾਂ ਨੂੰ ਅਪਨਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾਂ ਸਕਦਾ ਹੈ।
1. ਗੁਲਾਬ ਜਲ, ਨਿੰਬੂ ਅਤੇ ਬਾਦਾਮ ਰੋਗਨ
2 ਚਮਚ ਗੁਲਾਬ ਜਲ ਅਤੇ 1 ਚਮਚ ਨਿੰਬੂ ਦੇ ਰਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ''ਚ 2 ਬੂੰਦਾਂ ਬਾਦਾਮ ਰੋਗਨ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸਨੂੰ ਚਿਹਰੇ ''ਤੇ 20 ਮਿੰਟ ਦੇ ਲਈ ਲਗਾਓ ਅਤੇ ਪਾਣੀ ਨਾਲ ਧੋ ਲਓ। ਇਸਨੂੰ ਹਫਤੇ ''ਚ 3 ਬਾਰ ਲਗਾਓ।
2. ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ''ਚ ਪਾਣੀ ਪਾ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ 15 ਮਿੰਟ ਦੇ ਲਈ ਚਿਹਰੇ ''ਤੇ ਲਗਾਓ ਅਤੇ  ਬਾਅਦ ''ਚ ਪਾਣੀ ਨਾ ਧੋ ਲਓ। ਇਸ ਹਫਤੇ ''ਚ 3 ਵਾਰ ਇਸਤੇਮਾਲ ਕਰੋ।
3. ਸ਼ਹਿਦ ਅਤੇ ਐਲੋਵੇਰਾ
1 ਚਮਚ ਐਲੋਵੇਰਾ ਜੈਲ ਅਤੇ 1 ਚਮਚ ਸ਼ਹਿਦ ਨੂੰ ਚੰਗੀ ਤਰ੍ਹਾਂ ਮਾਲ ਮਿਕਸ ਕਰ ਲਓ। ਇਸ ਪੈਕ ਨੂੰ 15 ਮਿੰਟ ਦੇ ਲਈ ਚਿਹਰੇ ''ਤੇ ਲਗਾਓ। ਇਸਦੇ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਸਦੇ ਰੋਜ਼ਾਨਾ ਇਸਤੇਮਾਲ ਨਾਲ ਢੀਲੀ ਹੋਈ ਚਮੜੀ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ।
4. ਜੈਤੂਨ ਦਾ ਤੇਲ
1 ਚਮਚ ਜੈਤੂਨ ਦੇ ਤੇਲ ਨੂੰ ਹਲਕਾ ਕੋਸਾ ਕਰ ਲਓ। ਹੁਣ ਰਾਤ ਨੂੰ ਇਸ ਤੇਲ ਨਾਲ 15 ਮਿੰਟ ਦੇ ਲਈ ਚਿਹਰੇ ਅਤੇ ਗਰਦਨ ਦੀ ਮਸਾਜ਼ ਕਰੋ। ਸਵੇਰੇ ਚਿਹਰੇ ਨੂੰ ਫੇਸ ਵਾਸ਼ ਨਾਸ ਧੋ ਲਓ। ਇਸਨੂੰ ਹਫਤੇ ''ਚ 2 ਵਾਰ ਲਗਾਤਾਰ 1 ਮਹੀਨੇ ਤਕ ਇਸਤੇਮਾਲ ਕਰੋ।
5. ਸਟ੍ਰੋਬੇਰੀ,ਸ਼ਹਿਦ ਅਤੇ ਦਹੀ
2 ਸਟ੍ਰੋਬੇਰੀ ਦਾ ਪਲਪ, 2 ਚਮਚ ਸ਼ਹਿਦ, 2 ਚਮਚ ਦਹੀ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸਨੂੰ ਚਿਹਰੇ ਅਤੇ ਗਰਦਨ ''ਤੇ 20 ਮਿੰਟ ਦੇ ਲਈ ਲਗਾਓ। ਇਸਦੇ ਬਾਅਦ ਇਸਨੂੰ ਧੋ ਲਓ। ਤੁਸੀਂ ਇਸ, ਪੈਕ ਨੂੰ ਹਫਤੇ ''ਚ 2 ਵਾਰ ਇਸਤੇਮਾਲ ਕਰ ਸਕਦੇ ਹੋ।