ਨੀਰਸ ਹੁੰਦੇ ਰੋਮਾਂਸ ''ਚ ਗਰਮਾਹਟ ਲਿਆਉਣਗੇ ਇਹ ਤੇਲ

05/24/2017 2:06:43 PM

ਮੁੰਬਈ— ਜੇ ਤੁਸੀਂ ਵੀ ਆਪਣੀ ਰੁਮਾਂਟਿਕ ਲਾਈਫ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਤੇਲ ਤੁਹਾਡੀ ਮਦਦ ਕਰ ਸਕਦੇ ਹਨ। ਇਨ੍ਹਾਂ ਤੇਲਾਂ ਦੀ ਵਰਤੋਂ ਰਾਜਾ-ਰਾਣੀ ਵੀ ਕਰਦੇ ਸਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ-ਕਿਹੜੇ ਤੇਲ ਦੀ ਵਰਤੋਂ ਨਾਲ ਤੁਸੀਂ ਆਪਣੀ ਰੁਮਾਂਟਿਕ ਲਾਈਫ ਮਜ਼ੇਦਾਰ ਬਣਾ ਸਕਦੇ ਹੋ।
1. ਚੰਦਨ ਦਾ ਤੇਲ
ਇਸ ਗੱਲ ''ਚ ਕੋਈ ਸ਼ੱਕ ਨਹੀਂ ਕਿ ਚੰਦਨ ਦਾ ਤੇਲ ਉਤੇਜਨਾ ਵਧਾਉਣ ਲਈ ਅਸਰਦਾਰ ਮੰਨਿਆ ਜਾਂਦਾ ਹੈ। ਇਹ ਤੇਲ ਦਿਮਾਗ ਨੂੰ ਸ਼ਾਂਤ ਕਰਨ ਦੇ ਨਾਲ-ਨਾਲ ਤੁਹਾਡਾ ਮੂਡ ਵੀ ਚੰਗਾ ਰੱਖਦਾ ਹੈ। ਇਸ ਤੇਲ ਦਾ ਅਸਰ ਦੇਖਣ ਲਈ ਤੁਹਾਨੂੰ ਇਸ ਦੀਆਂ ਸਿਰਫ ਇਕ ਜਾਂ ਦੋ ਬੂੰਦਾਂ ਨਹਾਉਣ ਵਾਲੇ ਪਾਣੀ ''ਚ ਮਿਲਾਉਣੀਆਂ ਹਨ।
2. ਗੁਲਾਬ ਦਾ ਤੇਲ
ਗੁਲਾਬ ਹਮੇਸ਼ਾ ਪਿਆਰ ਅਤੇ ਰੋਮਾਂਸ ਦਾ ਪ੍ਰਤੀਕ ਰਿਹਾ ਹੈ। ਇਸੇ ਕਾਰਨ ਗੁਲਾਬ ਨੂੰ ਫੁੱਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਇਸ ਤੇਲ ਦੀ ਇਕ ਬੂੰਦ ਨਹਾਉਣ ਵਾਲੇ ਪਾਣੀ ਚ ਮਿਲਾਉਣ ਨਾਲ ਤੁਸੀਂ ਨਾ ਸਿਰਫ ਰਿਲੈਕਸ ਮਹਿਸੂਸ ਕਰੋਗੇ ਬਲਕਿ ਤੁਹਾਡੇ ਲਈ ਪਿਆਰ ਦਾ ਵਧੀਆ ਮਹੌਲ ਵੀ ਬਣੇਗਾ।
3. ਚਮੇਲੀ ਦਾ ਤੇਲ
ਰੁਮਾਂਟਿਕ ਲਾਈਫ ਲਈ ਚਮੇਲੀ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੇਲ ਦੀ ਖੁਸ਼ਬੋ ਬਹੁਤ ਤੇਜ਼ ਹੁੰਦੀ ਹੈ। ਪਹਿਲੇ ਸਮਿਆਂ ''ਚ ਇਸ ਤੇਲ ਦੀ ਵਰਤੋਂ ਔਰਤਾਂ ਦੀ ਊਰਜਾ ਉਤੇਜਿਤ ਕਰਨ ਲਈ ਕੀਤੀ ਜਾਂਦੀ ਸੀ।
4. ਯਲੰਗ ਅਸੈਂਸਸ਼ੀਅਲ ਓਇਲ
ਇੰਡੋਨੇਸ਼ੀਆ ''ਚ ਯਲੰਗ ਦੇ ਫੁੱਲਾਂ ਦਾ ਕਾਫੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਫੁੱਲਾਂ ਦੀ ਵਰਤੋਂ ਨਾਲ ਰੁਮਾਂਟਿਕ ਲਾਈਫ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਹੈ।