ਇਹ ਗਲਤੀਲਆਂ ਕਰ ਸਕਦੀਆਂ ਹਨ ਤੁਹਾਡੇ ਰਿਸ਼ਤੇ ਨੂੰ ਖਰਾਬ

09/20/2017 2:08:18 PM

ਨਵੀਂ ਦਿੱਲੀ— ਰਿਲੇਸ਼ਨਸ਼ਿਪ ਵਿਚ ਥੋੜ੍ਹੀ ਬਹੁਤ ਸਮੱਸਿਆਵਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਕਈ ਵਾਰ ਲੋਕ ਰਿਸ਼ਤੇ ਵੱਲ ਧਿਆਨ ਹੀ ਨਹੀਂ ਦਿੰਦੇ। ਵਾਰ-ਵਾਰ ਕੀਤੀਆਂ ਇਹ ਗਲਤੀਆਂ ਹੋਲੀ-ਹੋਲੀ ਵਧਣ ਲੱਗ ਜਾਂਦੀਆਂ ਹਨ। ਕਈ ਵਾਰ ਪਾਰਟਨਰ ਦੀ ਕੋਈ ਆਦਤ ਚੰਗੀ ਨਾ ਲੱਗਣ 'ਤੇ ਤੁਸੀਂ ਉਨ੍ਹਾਂ ਨਾਲ ਗੱਲ ਕਰਨੀ ਬੰਦ ਕਰ ਦਿੰਦੇ ਹੋ ਅਤੇ ਝੱਗੜਾ ਸ਼ੁਰੂ ਕਰ ਦਿੰਦੇ ਹੋ। ਜੇ ਉਨ੍ਹਾਂ ਦੀਆਂ ਆਦਤਾਂ ਵਿਚ ਕੋਈ ਬੁਰਾਈ ਹੈ ਤਾਂ ਉਨ੍ਹਾਂ ਨੂੰ ਪਿਆਰ ਨਾਲ ਸਮਝਾਓ। ਰਿਸ਼ਤੇ ਵਿਚ ਪਿਆਰ ਨੂੰ ਬਣਾਈ ਰੱਖਣ ਲਈ ਤੁਸੀਂ ਵੀ ਆਪਣੀਆਂ ਕੁਝ ਆਦਤਾਂ 'ਤੇ ਧਿਆਨ ਦਿਓ।
1. ਗਲਤੀ ਨਾ ਮੰਨਣਾ
ਰਿਲੇਸ਼ਨਸ਼ਿਪ ਵਿਚ ਹੋਈਆਂ ਗਲਤੀਆਂ ਨੂੰ ਮਣ ਕੇ ਮੁਆਫੀ ਮੰਗ ਲੈਣ ਵਿਚ ਹੀ ਸਮਝਦਾਰੀ ਹੈ, ਜੇ ਗਲਤੀ ਤੁਹਾਡੀ ਨਹੀਂ ਹੈ ਤਾਂ ਆਪਣੇ ਪਾਰਟਨਰ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਨਾ ਕਿ ਇਕ ਦੂਜੇ 'ਤੇ ਦੋਸ਼ ਲਗਾਓ।
2. ਤੁਲਨਾ ਕਰਨਾ
ਅਕਸਰ ਪਾਰਟਨਰ ਇਕ ਦੂਜੇ ਦੀ ਤੁਲਨਾ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨਾਲ ਕਰਦੇ ਹਨ, ਜਿਸ ਨਾਲ ਗੱਲ-ਗੱਲ 'ਤੇ ਝੱਗੜਾ ਹੋਣ ਲੱਗਦਾ ਹੈ। ਇਕ ਦੂਜੇ ਦੀ ਛੋਟੀ-ਛੋਟੀ ਗੱਲ ਦੀ ਤਾਰੀਫ ਕਰੋ ਇਸ ਨਾਲ ਰਿਸ਼ਤੇ ਵਿਚ ਪਿਆਰ ਵਧੇਗਾ।
3. ਆਦਤਾਂ ਵਿਚ ਬਦਲਾਅ
ਕੁਝ ਸਮੇਂ ਬਾਅਦ ਹੀ ਪਾਰਟਨਰ ਤੁਹਾਨੂੰ ਰੋਜ਼ ਦੀ ਤਰ੍ਹਾਂ ਫੋਨ ਜਾਂ ਮੈਸੇਜ਼ ਕਰਨਾ ਬੰਦ ਕਰ ਦਿੰਦੇ ਹਨ। ਅਜਿਹੇ ਵਿਚ ਤੁਸੀਂ ਉਨ੍ਹਾਂ ਨਾਲ ਸਿੱਧੇ ਤੋਰ 'ਤੇ ਕੁਝ ਨਾ ਪੁੱਛੋ ਅਤੇ ਨਾ ਹੀ ਸ਼ੱਕ ਕਰੋ। ਇਸ ਨਾਲ ਉਹ ਗੁੱਸਾ ਹੋਣਗੇ ਅਤੇ ਰਿਸ਼ਤੇ ਵਿਚ ਖਟਾਸ ਆਵੇਗੀ।
4. ਸੁਰੱਖਿਅਤ ਮਹਿਸੂਸ ਨਾ ਕਰਨਾ
ਰਿਸ਼ਤੇ ਵਿਚ ਜੇ ਸੁਰੱਖਿਆ ਦੀ ਭਾਵਨਾ ਹੀ ਨਾ ਰਹੇ ਤਾਂ ਪਾਰਟਨਰ ਨੂੰ ਭਰੋਸਾ ਦਿਵਾਉਣਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਵਿਚ ਪੁਰਾਣੀਆਂ ਗੱਲਾਂ ਨੂੰ ਯਾਦ ਕਰਨ 'ਤੇ ਵੀ ਉਹ ਯਕੀਨ ਨਹੀਂ ਕਰਦੇ। ਇਸ ਲਈ ਆਪਣੇ ਪਾਰਟਨਰ ਨੂੰ ਭਰੋਸਾ ਦਵਾਉਣ ਦੀ ਕੋਸ਼ਿਸ਼ ਕਰੋ।ਵੀਂ ਦੱਿ