ਇਹ ਗਲਤੀਆਂ ਤੁਹਾਡੀ ਮਰਦਾਨਗੀ ''ਤੇ ਪੈ ਸਕਦੀਆਂ ਹਨ ਭਾਰੀ

05/24/2017 4:25:39 PM

ਮੁੰਬਈ— ਕਈ ਆਦਤਾਂ ਅਜਿਹੀਆਂ ਹੁੰਦੀਆਂ ਹਨ, ਜਿਸ ਦਾ ਸਾਡੇ ਜੀਵਨ 'ਤੇ ਕਾਫੀ ਅਸਰ ਪੈਂਦਾ ਹੈ। ਫਿਰ ਚਾਹੇ ਉਹ ਆਦਤਾਂ ਦਫਤਰ ਨਾਲ ਜੁੜੀਆਂ ਹੋਵੇ ਜਾ ਆਮ ਜ਼ਿੰਦਗੀ ਨਾਲ। ਇਸ ਦੀ ਵਜ੍ਹਾ ਨਾਲ ਸਾਡੇ ਸਰੀਰ ਦੇ ਹਾਰਮੋਨ ਵਿਗੜਣ ਲੱਗਦੇ ਹਨ। ਇਸ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਰੀਰ 'ਚ ਮੌਜ਼ੂਦ ਵੱਖ-ਵੱਖ ਹਾਰਮੋਨ ਦਾ ਬੈਲੇਂਸ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੀ ਹਾਲਤ 'ਚ ਕੁੱਝ ਆਦਤਾਂ ਅਜਿਹੀਆਂ ਹੁੰਦੀਆਂ ਹਨ, ਜੋ ਮਰਦਾਂ ਦੀ ਮਰਦਾਨਗੀ ਨੂੰ ਘੱਟ ਕਰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁੱਝ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਸਮੇਂ ਰਹਿੰਦੇ ਹੀ ਸੁਧਾਰ ਲੈਣਾ ਚਾਹੀਦਾ ਹੈ। 
1. ਤਣਾਅ
ਜ਼ਿਆਦਾ ਤਣਾਅ 'ਚ ਰਹਿਣ ਨਾਲ ਸਰੀਰ ਦੇ ਹਾਰਮੋਨ ਬਿਗੜਣ ਲੱਗਦੇ ਹਨ ਅਤੇ ਬਲੱਡ ਸਰਕੂਲੇਸ਼ਨ ਅਸੰਤੁਲਿਤ ਹੋਣ ਲੱਗਦਾ ਹੈ, ਇਸ ਦਾ ਅਸਰ ਸਪਰਮ ਕਾਉਂਟ 'ਤੇ ਪੈਂਦਾ ਹੈ। 
2. ਸੋਇਆ ਉਤਪਾਦ
ਜ਼ਿਆਦਾ ਸੋਇਆ ਉਤਪਾਦ ਲੈਣ ਨਾਲ ਇਸ 'ਚ ਮੌਜ਼ੂਦ ਆਇਸੋਫਲੇਵੋਨ ਸਪਰਮ ਦੀ ਸੰਖਿਆ ਘੱਟ ਕਰਦਾ ਹੈ। 
3. ਨਸ਼ਾ ਕਰਨਾ
ਰੋਜ਼ਾਨਾਂ ਸ਼ਰਾਬ ਪੀਣਾ, ਸਿਗਰੇਟ ਜਾ ਹੋਰ ਨਸ਼ੇ ਵਾਲੀਆਂ ਚੀਜ਼ਾਂ ਲੈਣ ਨਾਲ ਸਟ੍ਰੈਸ ਹਾਰਮੋਮ ਦਾ ਪੱਧਰ ਵੱਧ ਜਾਂਦਾ ਹੈ, ਜਿਸਦਾ ਅਸਰ ਸ਼ਾਦੀਸ਼ੁਦਾ ਜ਼ਿੰਦਗੀ 'ਤੇ ਪੈਂਦਾ ਹੈ। 
4.  ਪੂਰੀ ਨੀਂਦ ਨਾ ਲੈਣਾ
ਰੋਜ਼ਾਨਾਂ ਪੂਰੀ ਨੀਂਦ ਨਾ ਲੈਣ ਨਾਲ ਸਰੀਰ 'ਚ ਤਣਾਅ ਵਧਾਉਣ ਵਾਲੇ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ। ਇਸੇ ਵਜ੍ਹਾ ਨਾਲ ਸਰੀਰ ਦਾ ਬਲੱਡ ਸਰਕੂਲੇਸ਼ਨ ਪੱਧਰ ਵਿਗੜ ਜਾਂਦਾ ਹੈ। ਜਿਸਦਾ ਫਰਟੀਲਿਟੀ ਪ੍ਰਭਾਵ ਪੈਂਦਾ ਹੈ। 
5. ਜ਼ਿਆਦਾ ਕਾਫੀ ਪੀਣਾ
ਜ਼ਿਆਦਾ ਮਾਤਰਾ 'ਚ ਕਾਫੀ ਪੀਣ ਨਾਲ ਸਟਰੈਸ ਪੱਧਰ ਵਧਦਾ ਹੈ, ਜਿਸ ਦਾ ਕਾਫੀ ਨੁਕਸਾਨ ਹੁੰਦਾ ਹੈ।