ਪੇਟ ਦੇ ਕੀੜੀਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

03/13/2017 4:44:03 PM

ਨਵੀਂ ਦਿੱਲੀ— ਆਮਤੌਰ ''ਤੇ ਬੱਚੇ ਦੇ ਪੇਟ ''ਚ ਕੀੜਿਆਂ ਦੀ ਸਮੱਸਿਆ ਹੁੰਦੀ ਹੈ। ਇਸਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿਵੇ ਮਿੱਟੀ ''ਚ ਖੇਡਣਾ ਜਾਂ ਖਾਣਾ, ਸਾਫ ਪਾਣੀ ਨਾ ਪੀਣ ਆਦਿ। ਇਸ ਨਾਲ ਬੱਚਿਆਂ ਨੂੰ ਬੈਚਾਨੀ, ਪੇਟ ''ਚ ਗੈਸ, ਬਦਹਜ਼ਨੀ, ਪੇਟ ''ਚ ਦਰਦ, ਬੁਖਾਰ ਵਰਗੀਆਂ ਪਰੇਸ਼ਾਨੀਆਂ ਆਉਂਣ ਲੱਗ ਜਾਂਦੀਆਂ ਹਨ। ਕਦੀ-ਕਦੀ ਤਾਂ ਬੱਚੇ ਬਹੁਤ ਕੰਮਜ਼ੋਰ ਵੀ ਹੋ ਜਾਂਦੇ ਹਨ। ਇਸ ਲਈ ਇਸ ਪਰੇਸ਼ਾਨੀ ਦਾ ਸਮੇਂ ''ਤੇ ਹੀ ਇਲਾਜ਼ ਕਰ ਲੈਣਾ ਚਾਹੀਦਾ ਹੈ।
1.ਬੱਚੇ ਦੀ ਡਾਈਟ ''ਚ ਟਮਾਟਰ ਨੂੰ ਜ਼ਰੂਰ ਸ਼ਮਿਲ ਕਰੋ। ਟਮਾਟਰ ਨੂੰ ਕੱਟ ਕੇ ਉਸ ''ਚ ਨਮਕ ਅਤੇ ਕਾਲੀ ਮਿਰਚ ਦਾ ਚੂਰਨ ਮਿਲਾਕੇ ਸੇਵਨ ਕਰਾਓ। ਇਸ ਨਾਲ ਪੇਟ ਦੇ ਕੀੜੇ ਖਤਮ ਹੋਵੇਗਾ।
2.ਬੱਚੇ ਨੂੰ ਅਨਾਰ ਦਾ ਰਸ ਰੋਜ਼ ਪਿਲਾਓ। ਛੋਟਾ ਬੱਚਾ ਹੈ ਤਾਂ ਉਸਨੂੰ ਦੋ ਤਿੰਨ ਚਮਚ ਵੱਡਾ ਬੱਚਾ ਹੈ ਤਾਂ ਮਾਤਰਾ ਜ਼ਿਆਦਾ ਕਰ ਦਿਓ। ਇਸ ਜੂਸ ਦੇ ਸੇਵਨ ਨਾਲ ਬੱਚੇ ''ਚ ਖੂਨ ਦੀ ਕਮੀ ਵੀ ਦੂਰ ਹੁੰਦੀ ਹੈ।
3.ਛੋਟੇ ਬੱਚੇ ਖਾਣ ''ਚ ਬਹੁਤ ਆਨਕਾਨੀ ਕਰਦੇ ਹਨ। ਅਜਿਹੇ ''ਚ ਤੁਸੀਂ ਆਸਾਨ ਉਪਾਅ ਬੱਚੇ ਨੂੰ ਸਵੇਰੇ  ਸ਼ਾਮ ਦਹੀਂ ''ਚ ਸ਼ਹਿਦ ਮਿਲਾਕੇ  ਖਿਲਾਓ। ਇਸਦੇ ਕੀੜੇ ਆਪਣੇ ਆਪ ਹੀ ਖਤਮ ਹੋ ਜਾਣਗੇ।
4. ਛੋਟੇ ਬੱਚੇ ਨੂੰ ਪਿਆਜ਼ ਦਾ ਰਸ ਨੂੰ ਚਮਚ ਇੱਕ ਦਿਨ ''ਚ ਦੋ ਬਾਰ ਪਿਲਾਓ। ਇਸ ਨਾਲ ਕੁਝ ਹੀ ਦਿਨ੍ਹਾਂ ''ਚ ਕੀੜੇ ਖਤਮ ਹੋ ਜਾਣਗੇ।
5. ਲੱਸੀ ''ਚ ਕਾਲਾ ਨਮਕ ਪਾ ਕੇ ਉਸ ''ਚ ਪੀਸੀ ਹੋਈ ਕਾਲੀ ਮਿਰਚ ਪਾਓ। 4 ਤੋਂ 5 ਦਿਨ ਤੱਕ ਲਗਾਤਾਰ ਇਸਦਾ ਸੇਵਨ ਵੱਡੇ ਬੱਚੇ ਨੂੰ ਕਰਾਓ। ਇਸ ਨਾਲ ਕੀੜਿਆਂ ਦੀ ਸਮੱਸਿਆ ਖਤਮ ਹੋ ਜਾਂਦੀ ਹੈ।
6. ਕੇਲਾ ਇੱਕ ਚੰਗਾ ਅਤੇ ਲਾਭਕਾਰੀ ਫਲ ਹੈ ਜਿਸਦਾ ਪ੍ਰਯੋਗ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਨਾਲ ਬੱਚਿਆਂ ਦੇ ਪੇਟ ''ਚ ਕੀੜੀਆਂ ਦੀ ਸਮੱਸਿਆ ਦੂਰ ਕਰਦਾ ਹੈ।
7. ਅਜਵਾਇਨ ਦੇ ਚੂਰਨ ਨੂੰ ਕਾਲੇ ਨਮਕ ਦੇ ਨਾਲ ਰਾਤ ਨੂੰ ਸੋਣੇ ਤੋਂ ਪਹਿਲਾਂ ਆਪਣੇ ਬੱਚੇ ਨੂੰ ਕੋਸੇ ਪਾਣੀ ਦੇ ਨਾਲ ਖਾਣ ਦੇ ਲਈ ਦਿਓ। ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਆਪਣੇ ਆਪ ਸਰੀਰ ''ਚੋਂ ਨਿਕਲ ਜਾਂਦੇ ਹਨ।