ਇਹ ਗੱਲਾਂ ਚਿਹਰੇ ''ਤੇ ਮੁਹਾਸੇ ਹੋਣ ਦਾ ਕਾਰਨ ਹੋ ਸਕਦੀਆਂ ਹਨ

03/27/2017 10:57:35 AM

ਮੁੰਬਈ— ਮੁਹਾਸੇ ਚਿਹਰੇ ਦੀ ਖੂਬਸੂਰਤੀ ਨੂੰ ਘਟਾ ਦਿੰਦੇ ਹਨ। ਜ਼ਿਆਦਾਤਕ ਲੋਕਾਂ ਦੀ ਇਹੀ ਸਮੱਸਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਮੁਹਾਸੇ ਵੱਧਦੀ ਉਮਰ ਦੀ ਨਿਸ਼ਾਨੀ ਹਨ ਪਰ ਅੱਜ-ਕਲ੍ਹ ਦੂਸ਼ਿਤ ਵਾਤਾਵਰਨ ਕਾਰਨ ਵੀ ਚਿਹਰੇ ਦੇ ਮੁਸਾਮ ਬੰਦ ਹੋ ਜਾਂਦੇ ਹਨ, ਜਿਸ ਕਾਰਨ ਮੁਹਾਸੇ ਹੁੰਦੇ ਹਨ। ਜ਼ਿਆਦਾਤਰ ਲੋਕ ਇਨ੍ਹਾਂ ਮੁਹਾਸਿਆਂ ਤੋਂ ਬਚਣ ਲਈ ਕਰੀਮ ਲਗਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਇਲਾਜ ਕਰਦੇ ਹਨ ਪਰ ਇਨ੍ਹਾਂ ਦਾ ਵੀ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ। ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਮੁਹਾਸਿਆਂ ਦਾ ਕਾਰਨ ਪਤਾ ਕਰਕੇ ਇਨ੍ਹਾਂ ਦਾ ਘਰੇਲੂ ਇਲਾਜ ਕਰੋ। ਜੇ ਤੁਹਾਡੇ ਚਿਹਰੇ ''ਤੇ ਇਕ ਹੀ ਜਗ੍ਹਾ ''ਤੇ ਮੁਹਾਸਾ ਹੋ ਰਿਹਾ ਹੈ ਤਾਂ ਅੱਜ ਅਸੀਂ ਤੁਹਾਨੂੰ ਇਸ ਦੇ ਹੋਣ ਦਾ ਸਹੀ ਕਾਰਨ ਦੱਸਾਂਗੇ।

1. ਮੁਹਾਸੇ ਫੋੜਨਾ
ਜ਼ਿਆਦਾਤਰ ਲੋਕ ਮੁਹਾਸਿਆਂ ਨੂੰ ਫੋੜਨ ਦੀ ਕੋਸ਼ਿਸ਼ ਕਰਦੇ ਹਨ। ਇਹ ਉਨ੍ਹਾਂ ਦਾ ਸਭ ਤੋਂ ਵੱਡੀ ਗਲਤੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬੈਕਟੀਰੀਆ ਅਤੇ ਕੀਟਾਣੂ ਚੰਗੀ ਤਰ੍ਹਾਂ ਸਾਫ ਨਹੀਂ ਹੁੰਦੇ।
2. ਬਾਰ-ਬਾਰ ਹੱਥ ਲਗਾਉਣਾ
ਮੁਹਾਸਿਆਂ ''ਤੇ ਬਾਰ-ਬਾਰ ਹੱਥ ਲਗਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਸ  ਤਰ੍ਹਾਂ ਕਰਨ ਨਾਲ ਮੁਸਾਮ ਢਿੱਲੇ ਪੈ ਜਾਂਦੇ ਹਨ ਅਤੇ ਚਮੜੀ ਚਿਪਚਿਪੀ, ਕੀਟਾਣੂ ਭਰਪੂਰ ਹੋ ਜਾਂਦੀ ਹੈ, ਜਿਸ ਨਾਲ ਚਿਹਰੇ ''ਤੇ ਮੁਹਾਸੇ ਹੋਣ ਦੀ ਸਮੱਸਿਆ ਹੋਰ ਵੱਧ ਜਾਂਦੀ ਹੈ।
3. ਮੱਥਾ
ਮੱਥੇ ''ਤੇ ਮੁਹਾਸੇ ਹੋਣ ਦਾ ਕਾਰਨ ਵਾਲ ਅਤੇ ਸ਼ੈਂਪੂ ਹਨ। ਇਸ ਦੇ ਇਲਾਵਾ ਸਿਕਰੀ ਵੀ ਇਕ ਮੁੱਖ ਕਾਰਨ ਹੈ।
4. ਬੁਲ੍ਹਾਂ ਦੇ ਆਲੇ-ਦੁਆਲੇ
ਬੁਲ੍ਹਾਂ ਦੇ ਆਲੇ-ਦੁਆਲੇ ਮੁਹਾਸੇ ਹੋਣ ਦਾ ਕਾਰਨ ਲਿਪਸਟਿਕ ਹੋ ਸਕਦੀ ਹੈ। ਲਿਪਸਟਿਕ ''ਚ ਮੌਜੂਦ ਸਮੱਗਰੀ ਤੁਹਾਡੇ ਮੁਸਾਮ ਬੰਦ ਹੋਣ ਦਾ ਕਾਰਨ ਬਣ ਸਕਦੀ ਹੈ।
5. ਗੱਲਾਂ ''ਤੇ ਮੁਹਾਸੇ
ਜੇ ਤੁਹਾਡੀਆਂ ਗੱਲਾਂ ''ਤੇ ਬਾਰ-ਬਾਰ ਮੁਹਾਸੇ ਹੋ ਰਹੇ ਹਨ ਤਾਂ ਇਸ ਦਾ ਕਾਰਨ ਮੋਬਾਇਲ ਹੈ। ਮੋਬਾਇਲ ''ਚ ਮੌਜੂਦ ਬੈਕਟੀਰੀਆ ਅਤੇ ਕੀਟਾਣੂ ਚਮੜੀ ''ਚ ਦਾਖਲ ਹੋ ਕੇ ਮੁਹਾਸਿਆਂ ਦਾ ਕਾਰਨ ਬਣਦੇ ਹਨ। ਇਸ ਤੋਂ ਬਚਣ ਲਈ ਆਪਣੇ ਚਿਹਰੇ ਨੂੰ ਦਿਨ ''ਚ 3-4 ਵਾਰੀ ਧੋ ਲਓ।