ਮਹਿੰਦੀ ਸਮਾਰੋਹ ਲਈ ਬੈਸਟ ਹਨ ਇਹ ਡਰੈੱਸਾਂ

05/26/2017 1:36:01 PM

ਮੁੰਬਈ— ਮਹਿੰਦੀ ਸਮਾਰੋਹ ਲਈ ਸਟਾਈਲਿਸ਼ ਅਤੇ ਗਲੈਮਰਸ ਲੁਕ ਲਈ ਲਹਿੰਗੇ, ਸੇਪਰੇਟਸ ਅਤੇ ਹਾਈ-ਲੋਅ ਸਕਰਟ ਪਾਉਣਾ ਚੰਗੀ ਚੋਣ ਹੋਵੇਗੀ। ਜਿੱਥੇ ਇਹ ਕੱਪੜੇ ਮਹਿੰਦੀ ਸਮਾਰੋਹ ਲਈ ਵਧੀਆ ਹੁੰਦੇ ਹਨ, ਉੱਥੇ ਇਨ੍ਹਾਂ ''ਚ ਰੰਗ ਅਤੇ ਕਈ ਕਿਸਮਾਂ ਵੀ ਦੇਖਣ ਨੂੰ ਮਿਲਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਵੱਖ-ਵੱਖ ਡਰੈੱਸਾਂ ਬਾਰੇ ਦੱਸ ਰਹੇ ਹਾਂ।
1. ਵਨ ਸ਼ੋਲਡਰ ਟੋਪ ਅਤੇ ਧੋਤੀ ਪੈਂਟਾਂ
ਧੋਤੀ ਪੈਂਟ ਨਾਲ ਵਨ ਸ਼ੋਲਡਰ ਟੋਪ ਪਾਓ। ਜੋ ਮਹਿੰਦੀ ਸਮਾਰੋਹ ਮੁਤਾਬਕ ਕਾਫੀ ਸਟਾਈਲਿਸ਼ ਹੋਵੇਗਾ।
2. ਫਲੋਰਲ ਪੈਟਰਨ ਸਕਰਟ ਅਤੇ ਟੋਪ
ਫਲੋਰਲ ਪੈਟਰਨ ਪਲੀਟੇਡ ਸਕਰਟ ਨਾਲ ਆਫ ਸ਼ੋਲਡਰ ਟੋਪ ਦਾ ਸੁਮੇਲ ਤੁਹਾਡਾ ਮਹਿੰਦੀ ਸਮਾਰੋਹ ''ਚ ਗਲੈਮਰ ਅਤੇ ਸਟਾਈਲ ਬਰਕਰਾਰ ਰੱਖੇਗਾ।
3. ਕੁੜਤੇ ਨਾਲ ਸਕਰਟ
ਸਟਾਈਲਿਸ਼ ਨਾਲ ਆਰਾਮਦਾਇਕ ਲੁਕ ਲਈ ਕੁੜਤੇ ਨਾਲ ਸਕਰਟ ਪਾਓ। 
4. ਨਿਓਨ ਕਲਰ ਸਿਲਵਰ ਵਰਕ ਲਹਿੰਗਾ
ਨਿਓਨ ਕਲਰ ਲਹਿੰਗੇ ਵਿਆਹ ਦੇ ਹਰ ਮੌਕੇ ਮੁਤਾਬਕ ਸਹੀ ਹੁੰਦੇ ਹਨ। ਇਹ ਤੁਹਾਡੀ ਲੁਕ ਨੂੰ ਵੱਖਰੀ ਬਣਾਉਣਗੇ। ਨਾਲ ਹੀ ਤੁਹਾਡੀ ਮਹਿੰਦੀ ਦੀ ਤਸਵੀਰ ਵੀ ਕਾਫੀ ਸਟਾਈਲਿਸ਼ ਲੱਗੇਗੀ।
5. ਆਫ ਸ਼ੋਲਡਰ ਟੋਪ ਅਤੇ ਹਾਈ-ਲੋਅ ਸਕਰਟ
ਆਫ ਸ਼ੋਲਡਰ ਟੋਪ ਨਾਲ ਹਾਈ-ਲੋਅ ਸਕਰਟ ਪਾਓ। ਇਸ ਨਾਲ ਜਰਦੋਜੀ ਬੈਲਟ ਤੁਹਾਡੇ ਮਹਿੰਦੀ ਸਮਾਰੋਹ ਮੁਤਾਬਕ ਸਹੀ ਰਹੇਗੀ।
6. ਹਾਈ-ਲੋਅ ਗਾਊਨ
ਹਰਾ ਹਾਈ-ਲੋਅ ਗਾਊਨ ਤੁਹਾਨੂੰ ਸਟਾਈਲਿਸ਼ ਲੁਕ ਦੇਵੇਗਾ। ਇਸ ''ਚ ਕੀਤਾ ਗੋਲਡਨ ਵਰਕ ਤੁਹਾਡੇ ਗਲੈਮਰ ''ਚ ਵਾਧਾ ਕਰੇਗਾ।
7. ਧੋਤੀ ਸਾੜ੍ਹੀ
ਬਰੋਕੇਡ ਵਰਕ ਧੋਤੀ ਸਾੜ੍ਹੀ ਸਲਿਮ ਬੈਲਟ ਨਾਲ ਪਾਓ। ਇਸ ਦੇ ਨਾਲ ਤੁਸੀਂ ਲੈਗੀਂਗਸ ਪਾ ਸਕਦੇ ਹੋ। ਉਂਝ ਸਿਗਰਟ ਅਤੇ ਟਿਊਲਿਪ ਪੈਂਟ ਦੇ ਆਪਸ਼ਨ ਵੀ ਵਰਤ ਸਕਦੇ ਹੋ।
8. ਕਢਾਈ ਵਾਲਾ ਟੋਪ ਅਤੇ ਸਕਰਟ
ਫਰੰਟ ਜਿਪ ਲੱਗੇ ਫੁੱਲ ਸਲੀਵਸ ਕਢਾਈ ਟੋਪ ਨਾਲ ਪਲੇਨ ਪਲੀਟਸ ਸਕਰਟ ਦਾ ਸੁਮੇਲ ਤੁਹਾਡੇ ਲਈ ਬੈਸਟ ਰਹੇਗਾ।